07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਜ਼ਿਲ੍ਹਾ ਆਈ.ਟੀ. ਵਿੰਗ ’ਚ ਨਿਯੁਕਤੀਆਂ ਦਾ ਸਵਾਗਤ ਚੂਲੇ, ਗੋਡੇ ਤੇ ਰੀੜ ਦੀ ਹੱਡੀ ਦਾ ਸਫ਼ਲ ਇਲਾਜ ਏ.ਆਰ. ਮਲਟੀਸਪੈਸ਼ਲਿਟੀ ਹਸਪਤਾਲ ’ਚ ਕੀਤਾ ਜਾਂਦਾ- ਡਾ. ਵਿਰਕ

ਬਟਾਲਾ, 6 ਅਗਸਤ (ਸਤਿੰਦਰ ਸਿੰਘ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਲੋਂ ਪਾਰਟੀ ਦੇ ਆਈ. ਟੀ.

ਡਾ. ਸਿੰਕਦਰ ਸਿੰਘ ਵਿਰਕ ਅਤੇ ਡਾ. ਜੀਵਨ ਜਯੋਤੀ ਬਜੋਤਰਾ ਜਾਣਕਾਰੀ ਦਿੰਦੇ ਹੋਏ। ਤਸਵੀਰ : ਪਰਗਟ ਸਿੰਘ 07-08-2026
ਬਟਾਲਾ, 6 ਅਗਸਤ (ਸਤਿੰਦਰ ਸਿੰਘ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਲੋਂ ਪਾਰਟੀ ਦੇ ਆਈ.ਟੀ. ਵਿੰਗ ਨੂੰ ਮਜ਼ਬੂਤ ਕਰਨ ਲਈ ਕਰਨਪ੍ਰੀਤ ਸਿੰਘ ਤੇ ਸੰਦੀਪ ਸਿੰਘ ਲਾਂਬਾ ਨੂੰ ਗੁਰਦਾਸਪੁਰ ਦਿਹਾਤੀ ਦਾ ਇੰਚਾਰਜ ਲਗਾਇਆ ਗਿਆ ਹੈ। ਵਿਧਾਨ ਸਭਾ ਹਲਕਾ ਬਟਾਲਾ ਦੇ ਅਹੁਦੇਦਾਰਾਂ ਪ੍ਰਿਥੀਪਾਲ ਸਿੰਘ ਬਟਾਲਾ ਕਾਰਜਕਾਰਨੀ ਕਮੇਟੀ ਮੈਂਬਰ ਤੇ ਇੰਚਾਰਜ ਹਲਕਾ ਬਟਾਲਾ, ਜਗਜੀਤ ਸਿੰਘ ਬਟਾਲਾ, ਜਤਿੰਦਰ ਸਿੰਘ ਭੱਟੀ, ਦਿਲਬਾਗ ਸਿੰਘ ਗੋਬਿੰਦ ਨਗਰ, ਜੱਜ ਵੋਹਰਾ, ਸਤਨਾਮ ਸਿੰਘ ਹਰਪਾਲ ਸਿੰਘ, ਬੀਬੀ ਪ੍ਰਭਜੋਤ ਕੌਰ ਬਟਾਲਾ, ਬੀਬੀ ਸੁਖਰਾਜ ਕੌਰ ਬੀਬੀ ਸ਼ਾਈਨ ਕੌਰ ਆਦਿ ਸੀਨੀਅਰ ਆਗੂਆਂ ਨੇ ਸਿਰੋਪਾਓ ਪਾ ਕੇ ਦੋਹਾਂ ਨੌਜਵਾਨ ਆਗੂਆਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਨਿਯੁਕਤੀਆਂ ਨਾਲ ਪਾਰਟੀ ਦੀ ਵਿਚਾਰਧਾਰਾ ਤੇ ਪ੍ਰੋਗਰਾਮ ਨੂੰ ਸੋਸ਼ਲ ਮੀਡੀਆ ਰਾਹੀਂ ਆਮ ਲੋਕਾਂ ਤੱਕ ਪਹੁੰਚਾਉਣ ਵਿਚ ਮਦਦ ਹੋਵੇਗੀ। ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਮੈਂਬਰ ਲੋਕ ਸਭਾ ਹਲਕਾ ਸ੍ਰੀ ਖਡੂਰ ਸਾਹਿਬ, ਮੁੱਖ ਸੇਵਾਦਾਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦਾ ਪੱਖ ਤੇ ਸੁਨੇਹਾ ਘਰ-ਘਰ ਪਹੁੰਚਾਉਣ ਵਿਚ ਆਈ.ਟੀ. ਵਿੰਗ ਮਜ਼ਬੂਤੀ ਤੇ ਚੰਗੀ ਕਾਰਜ ਕੁਸ਼ਲਤਾ ਨਾਲ ਪਹੁੰਚਾਏਗਾ। ਵਿਰੋਧੀ ਪਾਰਟੀਆਂ ਤੇ ਸਰਕਾਰ ਵਲੋਂ ਪਾਰਟੀ ਦੇ ਖਿਲਾਫ਼ ਕੀਤਾ ਜਾ ਰਿਹਾ ਭੰਡੀ ਤੇ ਕੂੜ ਪ੍ਰਚਾਰ ਦਾ ਮੂੰਹ ਤੋੜਵਾਂ ਜਵਾਬ ਵਧੀਆ ਤਰੀਕੇ ਨਾਲ ਦਿੱਤਾ ਜਾ ਸਕੇਗਾ। ਸ: ਬਟਾਲਾ ਨੇ ਕਿਹਾ ਕਿ ਸੰਦੀਪ ਸਿੰਘ ਲਾਂਬਾ ਤੇ ਕਰਨਪ੍ਰੀਤ ਸਿੰਘ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ। ਉਹ ਪਾਰਟੀ ਦੀ ਹਰ ਸਰਗਰਮੀ ’ਚ ਵਧ ਚੜ੍ਹ ਕੇ ਹਿੱਸਾ ਲੈਂਦੇ ਰਹੇ ਹਨ। ਉਹ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਹੋਰਾਂ ਦੀ ਵਿਚਾਰਧਾਰਾ ਦੇ ਕੱਟੜ ਹਿਤੈਸ਼ੀ ਹਨ। ਉਨ੍ਹਾਂ ਦੀਆਂ ਲੰਬੇ ਸਮੇਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਪਾਰਟੀ ਵਲੋਂ ਉਨ੍ਹਾਂ ਨੂੰ ਇਹ ਮਾਣ-ਸਤਿਕਾਰ ਦਿੱਤਾ ਗਿਆ। ਸਾਰਿਆਂ ਨੇ ਇਨ੍ਹਾਂ ਨੂੰ ਨਿਯੁਕਤੀਆਂ ਦਾ ਭਰਵਾਂ ਸਵਾਗਤ ਕੀਤਾ।
ਪਿਛਲੀ ਖ਼ਬਰ ਅਜੀਤ, ਜਲੰਧਰ ਹਲਕਾ ਇੰਚਾਰਜ ਵਲੋਂ ਗੁਰਦਾਸਪੁਰ ਦੇ ਸਰਕਾਰੀ ਸਕੂਲ ਦੇ 6 ਕਰੋੜ ਤੋਂ ਵੱਧ ਦੀ ਲਾਗਤ ਨਾਲ ਹੋਣ ਵਾਲੇ ਨਵੀਨੀਕ... ਅਗਲੀ ਖ਼ਬਰ ਮੇਲਾ ਦੇਖਣ ਆਏ ਦਰਸ਼ਕ ਦਾ ਮੋਟਰਸਾਈਕਲ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।