06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਘਰੋਟਾ ਖੇਤਰ ’ਚ ਸੱਤ ਥਾਵਾਂ ’ਤੇ ਨਿਕਲੀਆਂ ਭਵਿਆ ਕਲਸ਼ ਯਾਤਰਾਵਾਂ

ਘਰੋਟਾ, 5 ਅਗਸਤ (ਸੰਜੀਵ ਗੁਪਤਾ)-ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਘਰੋਟਾ ਖੇਤਰ ਦੇ ਵੱਖ-ਵੱਖ ਪਿੰਡਾਂ ਵਿਚ ਧਾਰਮਿਕ ਸ਼ਰਧਾ, ਸਮਾਜਿਕ ਸਮਰਸਤਾ ਤੇ ਗੁਰੂ ਭਗਤੀ ਦਾ ਅਨੋਖਾ ਦਰਸ਼ਨ ਹੋਇਆ । ਇਸ ਮੌਕੇ ਘਰੋਟਾ, ਚੌਹਾਨ, ਜੰਗਲ, ਭੀਮਪੁਰ ਪੁਲ, ਪਰਮਾਨੰਦ, ਨਲਵਾ ਅਤੇ ਠਾਕੁਰਪੁਰ ਸਮੇਤ ਸੱਤ ਪ੍ਰਮੁੱਖ ਥਾਵਾਂ ‘ਤੇ ਧਾਰਮਿਕ ਸਮਾਗਮ ਕਰਵਾਏ ਗਏ ।

ਅਜੀਤ ਡੈਸਕ 06-08-2026
ਘਰੋਟਾ, 5 ਅਗਸਤ (ਸੰਜੀਵ ਗੁਪਤਾ)-ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਘਰੋਟਾ ਖੇਤਰ ਦੇ ਵੱਖ-ਵੱਖ ਪਿੰਡਾਂ ਵਿਚ ਧਾਰਮਿਕ ਸ਼ਰਧਾ, ਸਮਾਜਿਕ ਸਮਰਸਤਾ ਤੇ ਗੁਰੂ ਭਗਤੀ ਦਾ ਅਨੋਖਾ ਦਰਸ਼ਨ ਹੋਇਆ । ਇਸ ਮੌਕੇ ਘਰੋਟਾ, ਚੌਹਾਨ, ਜੰਗਲ, ਭੀਮਪੁਰ ਪੁਲ, ਪਰਮਾਨੰਦ, ਨਲਵਾ ਅਤੇ ਠਾਕੁਰਪੁਰ ਸਮੇਤ ਸੱਤ ਪ੍ਰਮੁੱਖ ਥਾਵਾਂ ‘ਤੇ ਧਾਰਮਿਕ ਸਮਾਗਮ ਕਰਵਾਏ ਗਏ । ਸ਼ਰਧਾਲੂਆਂ ਨੇ ਵਾਰਾਣਸੀ ਤੋਂ ਲਿਆਂਦੀ ਪਵਿੱਤਰ ਮਿੱਟੀ ਦਾ ਵਿਧੀਵਤ ਪੂਜਨ ਕੀਤਾ ਤੇ ਭਜਨ-ਕੀਰਤਨ ਤੇ ਅਰਦਾਸ ਦੇ ਦਰਮਿਆਨ ਸ਼ਾਨਦਾਰ ਕਲਸ਼ ਯਾਤਰਾਵਾਂ ਕੱਢੀਆਂ । ਪੂਰੇ ਇਲਾਕੇ ’ਚ ‘ਜੈ ਗੁਰਦੇਵ’ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜੈਕਾਰਿਆਂ ਨਾਲ ਮਾਹੌਲ ਭਗਤੀਮਈ ਬਣਿਆ ਰਿਹਾ । ਇਸ ਮੌਕੇ ਐਸ.ਸੀ. ਮੋਰਚਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਬੈਰਮਪੁਰ, ਪ੍ਰਭਾਰੀ ਗਜਿੰਦਰ ਸਿੰਘ, ਭਾਜਪਾ ਮੰਡਲ ਪ੍ਰਧਾਨ ਸੰਜੀਵ ਪਠਾਨੀਆ, ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਸੀਮਾ ਕੁਮਾਰੀ, ਮਾਸਟਰ ਮਨਜੀਤ ਮੰਜੋਤਰਾ, ਬਲਾਕ ਸੰਮਤੀ ਮੈਂਬਰ ਨਰੇਸ਼ ਕੁਮਾਰ ਸਮੇਤ ਕਈ ਹੋਰ ਸ਼ਖਸੀਅਤਾਂ ਹਾਜ਼ਰ ਸਨ । ਇਸ ਮੌਕੇ ਹੋਈਆਂ ਧਾਰਮਿਕ ਸਭਾਵਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਨੇ ਆਪਣੇ ਪੂਰੇ ਜੀਵਨ ਦੌਰਾਨ ਸਮਾਜ ਨੂੰ ਸਮਾਨਤਾ, ਮਨੁੱਖਤਾ, ਭਾਈਚਾਰੇ, ਪਿਆਰ ਅਤੇ ਜਾਤ-ਪਾਤ ਤੋਂ ਉੱਪਰ ਉੱਠ ਕੇ ਇਕਜੁੱਟ ਰਹਿਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਪ੍ਰਧਾਨ ਮੋਹਿੰਦਰ ਪਾਲ, ਕੁੱਲੂ ਠਾਕੁਰ, ਬਲਬੀਰ ਸਿੰਘ, ਦਿਲਬਾਗ ਸਿੰਘ, ਨਰਿੰਦਰ ਸੈਣੀ, ਡਾ: ਅਸ਼ੋਕ, ਜੀਤੂ ਮਹਾਜਨ, ਸ਼ਿਆਮ ਲਾਲ ਸ਼ਰਮਾ, ਪ੍ਰਸ਼ੋਤਮ, ਮੋਹਿੰਦਰ ਸਿੰਘ, ਬਲਵਾਨ ਸਿੰਘ, ਦੇਸ਼ ਰਾਜ, ਦਿਆਲ ਸਿੰਘ, ਭੁਪਿੰਦਰ ਜੱਗੀ ਸਮੇਤ ਕਮੇਟੀ ਦੇ ਮੈਂਬਰਾਂ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਹਾਜ਼ਰੀ ਭਰੀ ।
ਪਿਛਲੀ ਖ਼ਬਰ ਮੀਰਥਲ ਸਥਿਤ ਬਿਜਲੀ ਘਰ ਦੀ ਇਮਾਰਤ ਦੀ ਹਾਲਤ ਖਸਤਾ * ਕਰਮਚਾਰੀਆਂ ਦੀ ਜਾਨ ਨੂੰ ਵੱਡਾ ਖ਼ਤਰਾ ਅਗਲੀ ਖ਼ਬਰ ਹਲਕਾ ਇੰਚਾਰਜ ਮਾਹਲ ਨੇ ਜ਼ਿਲ੍ਹਾ ਪ੍ਰਧਾਨ ਕੰੰਵਲਜੀਤ ਕੌਰ ਚਾਹਲ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।