06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਜੋਬਨ ਰੰਧਾਵਾ ਨੂੰ ਹਲਕਾ ਇੰਚਾਰਜ ਨਿਯੁਕਤ ਹੋਣ ’ਤੇ ਹਰਮਨਪ੍ਰੀਤ ਤਾਰਾਗਾੜ੍ਹ ਤੇ ਮਨਬੀਰ ਸਿੰਘ ਨੰਗਲ ਨੇ ਦਿੱਤੀ ਵਧਾਈ

ਕਿਲ੍ਹਾ ਲਾਲ ਸਿੰਘ, 4 ਅਗਸਤ (ਬਲਬੀਰ ਸਿੰਘ)-ਆਮ ਆਦਮੀ ਪਾਰਟੀ ਵਲੋਂ ਨਵ-ਨਿਯੁਕਤ ਕੀਤੇ ਹਲਕਾ ਇੰਚਾਰਜਾਂ ’ਚ ਵਿਧਾਨ ਸਭਾ ਫ਼ਤਹਿਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜੋਬਨ ਰੰਧਾਵਾ ਨੂੰ ਹਲਕਾ ਫ਼ਤਹਿਗੜ੍ਹ ਚੂੜੀਆਂ ਦਾ ਇੰਚਾਰਜ ਨਿਯੁਕਤ ਹੋਣ ’ਤੇ ਪੁਰਾਣੇ ਤੇ ਟਕਸਾਲੀ ਵਲੰਟੀਅਰ ਹਰਮਨਪ੍ਰੀਤ ਸਿੰਘ ਤਾਰਾਗੜ੍ਹ ਤੇ ਮਨਵੀਰ ਸਿੰਘ ਨੰਗਲ ਨੇ ਵਧਾਈ ਦਿੱਤੀ। ਇਨ੍ਹਾਂ ਆਗੂਆਂ ਨੇ ਕਿਹਾ ਕਿ ਜੋਬਨ ਰੰਧਾਵਾ ਪਹਿਲਾਂ ਹੀ ਪਾਰਟੀ ਅੰਦਰ ਵਧੀਆ ਸੇਵਾਵਾਂ ਨਿਭਾਅ ਰਹੇ ਸਨ ਤੇ ਹਲਕੇ ਅੰਦਰ ਦਿਨ-ਰਾਤ ਵਿਚਰ ਕੇ ਲੋਕਾਂ ਦੀ ਸੇਵਾ ਕਰ ਰਹੇ ਸਨ।

ਅਜੀਤ ਡੈਸਕ 05-08-2026
ਕਿਲ੍ਹਾ ਲਾਲ ਸਿੰਘ, 4 ਅਗਸਤ (ਬਲਬੀਰ ਸਿੰਘ)-ਆਮ ਆਦਮੀ ਪਾਰਟੀ ਵਲੋਂ ਨਵ-ਨਿਯੁਕਤ ਕੀਤੇ ਹਲਕਾ ਇੰਚਾਰਜਾਂ ’ਚ ਵਿਧਾਨ ਸਭਾ ਫ਼ਤਹਿਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜੋਬਨ ਰੰਧਾਵਾ ਨੂੰ ਹਲਕਾ ਫ਼ਤਹਿਗੜ੍ਹ ਚੂੜੀਆਂ ਦਾ ਇੰਚਾਰਜ ਨਿਯੁਕਤ ਹੋਣ ’ਤੇ ਪੁਰਾਣੇ ਤੇ ਟਕਸਾਲੀ ਵਲੰਟੀਅਰ ਹਰਮਨਪ੍ਰੀਤ ਸਿੰਘ ਤਾਰਾਗੜ੍ਹ ਤੇ ਮਨਵੀਰ ਸਿੰਘ ਨੰਗਲ ਨੇ ਵਧਾਈ ਦਿੱਤੀ। ਇਨ੍ਹਾਂ ਆਗੂਆਂ ਨੇ ਕਿਹਾ ਕਿ ਜੋਬਨ ਰੰਧਾਵਾ ਪਹਿਲਾਂ ਹੀ ਪਾਰਟੀ ਅੰਦਰ ਵਧੀਆ ਸੇਵਾਵਾਂ ਨਿਭਾਅ ਰਹੇ ਸਨ ਤੇ ਹਲਕੇ ਅੰਦਰ ਦਿਨ-ਰਾਤ ਵਿਚਰ ਕੇ ਲੋਕਾਂ ਦੀ ਸੇਵਾ ਕਰ ਰਹੇ ਸਨ। ਇਸ ਨਿਯੁਕਤੀ ਨਾਲ ਪਾਰਟੀ ਦੇ ਪੁਰਾਣੇ ਵਲੰਟੀਅਰਾਂ ’ਚ ਜੋਸ਼ ਭਰਿਆ ਹੈ, ਹੁਣ ਸਾਰੇ 2027 ’ਚ ਇਹ ਵਿਧਾਨ ਸਭਾ ਸੀਟ ਜਿੱਤਣ ਲਈ ਲਗਾਤਾਰ ਮਿਹਨਤ ਕਰਨਗੇ। ਇਸ ਮੌਕੇ ਲਖਵਿੰਦਰ ਸਿੰਘ ਸੰਘੇੜਾ, ਦਲਜੀਤ ਸਿੰਘ, ਮਨਦੀਪ ਸਿੰਘ ਰਿੰਕੂ, ਅਮਨਦੀਪ ਸਿੰਘ, ਬਲਦੇਵ ਸਿੰਘ ਵਿੰਜਵਾਂ, ਪਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਰੰਮੀ, ਜਗਦੀਪ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਮੰਗਾਂ ਨਾ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ-ਡਾ ਹਰਦੀਪ ਸਿੰਘ ਅਗਲੀ ਖ਼ਬਰ 2027 ਦੀਆਂ ਚੋਣਾਂ ਦੌਰਾਨ ‘ਆਪ’ ਦੀ ਦੁਬਾਰਾ ਬਣੇਗੀ ਸਰਕਾਰ-ਸਰਬਜੀਤ ਜਾਗੋਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।