05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸ਼ਿਵਾਲਿਕ ਟੈਕਨੀਕਲ ਕਾਲਜ ਗੁਰਦਾਸਪੁਰ ਵਿਖੇ ਸੈਸ਼ਨ 2026-27 ਲਈ ਦਾਖ਼ਲੇ ਸ਼ੁਰੂ

ਗੁਰਦਾਸਪੁਰ, 4 ਅਗਸਤ (ਪੰਕਜ ਸ਼ਰਮਾ)-ਆਈ. ਕੇ.

ਅਜੀਤ ਡੈਸਕ 05-08-2026
ਗੁਰਦਾਸਪੁਰ, 4 ਅਗਸਤ (ਪੰਕਜ ਸ਼ਰਮਾ)-ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ-ਕਪੂਰਥਲਾ ਨਾਲ ਸੰਬੰਧਤ ਸ਼ਿਵਾਲਿਕ ਟੈਕਨੀਕਲ ਕਾਲਜ, ਨਿਊ ਸੰਤ ਨਗਰ, ਟ੍ਰਿਮੋ ਰੋਡ, ਗੁਰਦਾਸਪੁਰ ਵਿਖੇ ਸੈਸ਼ਨ 2026-27 ਲਈ ਦਾਖਲਾ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਕਾਲਜ ’ਚ ਬੀ.ਕਾਮ, ਬੀ.ਐੱਸ.ਸੀ. ਆਈ.ਟੀ., ਬੀ.ਐੱਸ.ਸੀ. ਫੈਸ਼ਨ ਡਿਜ਼ਾਈਨ ਅਤੇ ਬੀ.ਵੋਕ. ਕੋਰਸਾਂ ਵਿਚ ਦਾਖਲੇ ਕੀਤੇ ਜਾ ਰਹੇ ਹਨ। ਇਸ ਮੌਕੇ ਸ਼ਿਵਾਲਿਕ ਗਰੁੱਪ ਆਫ਼ ਇੰਸਟੀਚਿਊਟਸ ਦੇ ਚੇਅਰਮੈਨ ਡਾ: ਸਤਵਿੰਦਰ ਸਿੰਘ ਨੇ ਦੱਸਿਆ ਕਿ ਉਪਰੋਕਤ ਸਾਰੇ ਕੋਰਸਾਂ ਵਿਚ ਦਾਖਲੇ ਖੁੱਲ੍ਹੇ ਹਨ। ਉਨ੍ਹਾਂ ਕਿਹਾ ਕਿ ਕਾਲਜ ’ਚ ਵਿਦਿਆਰਥੀਆਂ ਲਈ ਆਧੁਨਿਕ ਲੈਬਾਂ, ਤਜਰਬੇਕਾਰ ਅਧਿਆਪਕ ਤੇ ਵਧੀਆ ਸਿੱਖਣ-ਸਿਖਾਉਣ ਦੀਆਂ ਸਹੂਲਤਾਂ ਉਪਲਬਧ ਹਨ, ਉਨ੍ਹਾਂ ਦੱਸਿਆ ਕਿ ਬੀ.ਵੋਕ. (ਬਿਊਟੀ ਐਂਡ ਐਸਥੈਟਿਕ) ਦੀ ਲੈਬ ’ਚ ਵਿਦਿਆਰਥੀਆਂ ਨੂੰ ਬੇਸਿਕ ਤੋਂ ਲੈ ਕੇ ਐਡਵਾਂਸ ਸੈਲੂਨ ਲੈਵਲ ਤੱਕ ਦੀ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਜਾਂਦੀ ਹੈ। ਬੀ.ਐੱਸ.ਸੀ. ਫੈਸ਼ਨ ਡਿਜ਼ਾਈਨ ਵਿਭਾਗ ਵਿੱਚ ਵਿਦਿਆਰਥੀਆਂ ਨੂੰ ਕਟਿੰਗ, ਡਰਾਫਟਿੰਗ, ਸਿਲਾਈ, ਐਂਬਰਾਇਡਰੀ, ਗਾਰਮੈਂਟ ਤਿਆਰੀ ਤੇ ਫੈਸ਼ਨ ਡਿਜ਼ਾਈਨਿੰਗ ਦੀ ਪ੍ਰੈਕਟੀਕਲ ਸਿਖਲਾਈ ਤਜਰਬੇਕਾਰ ਅਧਿਆਪਕਾਂ ਵਲੋਂ ਦਿੱਤੀ ਜਾਂਦੀ ਹੈ। ਬੀ.ਕਾਮ ਤੇ ਬੀ.ਐੱਸ.ਸੀ. ਆਈ.ਟੀ. ਦੇ ਵਿਦਿਆਰਥੀਆਂ ਨੂੰ ਆਧੁਨਿਕ ਕੰਪਿਊਟਰ ਲੈਬਾਂ ਵਿਚ ਕੰਪਿਊਟਰ ਐਪਲੀਕੇਸ਼ਨ, ਇਨਫਰਮੇਸ਼ਨ ਟੈਕਨੋਲੋਜੀ, ਡਿਜ਼ੀਟਲ ਸਕਿਲਜ਼, ਅਕਾਊਂਟਿੰਗ ਤੇ ਨਵੀਆਂ ਤਕਨੀਕਾਂ ਦੀ ਪ੍ਰੈਕਟੀਕਲ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ। ਡਾ: ਸਤਵਿੰਦਰ ਸਿੰਘ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਅਨੁਸੂਚਿਤ ਜਾਤੀ ਵਰਗ ਦੇ ਵਿਦਿਆਰਥੀਆਂ ਲਈ ਸਰਕਾਰੀ ਨਿਯਮਾਂ ਅਨੁਸਾਰ ਪੂਰੀ ਤਰ੍ਹਾਂ ਮੁਫ਼ਤ ਸਿੱਖਿਆ ਦੀ ਸੁਵਿਧਾ ਉਪਲਬਧ ਹੈ। ਉਨ੍ਹਾਂ ਵਿਦਿਆਰਥੀਆਂ ਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਸੀਟਾਂ ਸੀਮਤ ਹਨ, ਇਸ ਲਈ ਸਮੇਂ ਸਿਰ ਦਾਖ਼ਲਾ ਲੈ ਕੇ ਇਸ ਵਿਸ਼ੇਸ਼ ਦਾਖ਼ਲਾ ਯੋਜਨਾ ਦਾ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਦਾਖ਼ਲੇ ਲਈ ਇੱਛੁਕ ਵਿਦਿਆਰਥੀ ਸ਼ਿਵਾਲਿਕ ਟੈਕਨੀਕਲ ਕਾਲਜ, ਨਿਊ ਸੰਤ ਨਗਰ, ਤਿ੍ਮੋ ਰੋਡ, ਗੁਰਦਾਸਪੁਰ ਵਿਖੇ ਖੁਦ ਪਹੁੰਚ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਪਿਛਲੀ ਖ਼ਬਰ ਪ੍ਰਿੰਸੀਪਲ ਡਾ. ਸੁਨੀਤਾ ਕੌਸ਼ਲ ਸਟੇਟ ਐਵਾਰਡੀ ਦਾ ਸਿੱਖਿਆ ਮੰਤਰੀ ਬੈਂਸ ਵਲੋਂ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਪੰਜਾਬੀ ’ਵਰਸਿਟੀ ਵਿਖੇ ‘ਪੀ. ਐੱਚ. ਡੀ. ਫ਼ਾਰ ਐਗਜ਼ੀਕਿਊਟਿਵਜ਼’ ਪ੍ਰੋਗਰਾਮ ਦੀ ਸ਼ੁਰੂਆਤ ਆਪਣੀ ਨੌਕਰੀ ਜਾਂ ਕੰਮਕਾਜ ਨੂੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।