14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਬੀ.ਐੱਡ. ਦੀ ਪ੍ਰਵੇਸ਼ ਪ੍ਰੀਖਿਆ ’ਚ ਦਾਖ਼ਲੇ ਦੀ ਅੰਤਿਮ ਮਿਤੀ 20 ਜੁਲਾਈ -ਚੇਅਰਮੈਨ ਚਾਹਲ

ਅਜੀਤ ਡੈਸਕ 18-07-2026
ਧਾਰੀਵਾਲ, 17 ਜੁਲਾਈ (ਸਵਰਨ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਕਾਲਜ ਆਫ਼ ਐਜੂਕੇਸ਼ਨ ਧਾਰੀਵਾਲ ਵਿਖੇ ਬੀ.ਐੱਡ. ਅਤੇ ਈ.ਟੀ.ਟੀ. (ਡੀ.ਐਲ.ਐੱਡ.) ਦੇ ਸੈਸ਼ਨ 2026-27 ਲਈ ਰਜਿਸਟਰੇਸ਼ਨ ਜਾਰੀ ਹੈ। ਬੀ.ਐੱਡ. ਦੀ ਪ੍ਰਵੇਸ ਪ੍ਰੀਖਿਆ ਲਈ ਰਜਿਸਟਰੇਸ਼ਨ ਦੀ ਆਖਰੀ ਮਿਤੀ 20 ਜੁਲਾਈ ਹੈ ਅਤੇ ਪ੍ਰੀਖਿਆ ਦੀ ਮਿਤੀ 2 ਅਗਸਤ ਹੈ। ਵਿਦਿਆਰਥੀਆਂ ਵਿਚ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਆਫ਼ ਐਜੂਕੇਸ਼ਨ ਧਾਰੀਵਾਲ ਵਿਚ ਦਾਖ਼ਲੇ ਲਈ ਕਾਫੀ ਉਤਸ਼ਾਹ ਦੇਖਿਆ ਗਿਆ ਹੈ। ਮੁੱਖ ਮਾਰਗ ’ਤੇ ਸਥਿਤ ਹੋਣ ਕਾਰਨ ਅਤੇ ਆਵਾਜਾਈ ਦੀਆਂ ਸਾਰੀਆਂ ਸਹੂਲਤਾਂ ਪੱਖੋਂ ਸਮਰੱਥ ਹੋਣ ਕਰਕੇ ਕਾਲਜ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਕਾਲਜ ਚੇਅਰਮੈਨ ਅਮਰਜੀਤ ਸਿੰਘ ਚਾਹਲ ਨੇ ਦੱਸਿਆ ਕਿ ਕਾਲਜ ਵਿਚ ਬੀ.ਐੱਡ. ਤੇ ਡੀ.ਐਲ.ਐੱਡ. ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਭ ਪ੍ਰਕਾਰ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।
ਪਿਛਲੀ ਖ਼ਬਰ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਦੀ ਸਾਂਝੀ ਤਾਲਮੇਲ ਕਮੇਟੀ ਵਲੋਂ ਪੱਤਰ ਦੀਆਂ ਕਾਪੀਆਂ ਸਾੜ ਕੇ ਪੰਜਾਬ ਸਰਕਾਰ ਦਾ ਕੀਤਾ ਵਿਰੋਧ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤਕਾਰੀ ਆਗੂਆਂ ਨੇ ਫ਼ੂਕਿਆ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।