13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਭਾਰਤੀ ਕਿਸਾਨ ਯੂਨੀਅਨ ਕ੍ਰਾਂਤਕਾਰੀ ਆਗੂਆਂ ਨੇ ਫ਼ੂਕਿਆ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ

ਅਜੀਤ ਡੈਸਕ 18-07-2026
ਸ੍ਰੀ ਹਰਿਗੋਬਿੰਦਪੁਰ, 17 ਜੁਲਾਈ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਮਠੋਲਾ ਵਿਖੇ ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੇ ਬਲਾਕ ਸ੍ਰੀ ਹਰਿਗੋਬਿੰਦਪੁਰ ਤੇ ਕਾਦੀਆਂ ਦੇ ਇਕੱਤਰ ਹੋਏ ਜਥੇਬੰਦੀ ਦੇ ਆਗੂਆਂ ਵਲੋਂ ਦੇਸ਼ ਦੇ ਪ੍ਰਧਾਨ ਨਰਿੰਦਰ ਮੋਦੀ ਦਾ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਬਾਰੇ ਡਾ. ਅਸ਼ੋਕ ਭਾਰਤੀ ਅਤੇ ਮਾਸਟਰ ਜਗੀਰ ਸਿੰਘ ਅੱਤੇਪੁਰ ਨੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿਚ ਅੰਮ੍ਰਿਤ ਭਾਰਤ ਰੇਲਵੇ ਦਾ ਉਦਘਾਟਨ ਕਰਨ ਆ ਰਹੇ ਹਨ, ਜਿਸ ਦੇ ਵਿਰੋਧ ਵਿਚ ਕਿਸਾਨ, ਮਜ਼ਦੂਰ ਮੋਰਚੇ ਵਲੋਂ ਪੂਰੇ ਪੰਜਾਬ ’ਚ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਫ਼ੂਕੇ ਜਾ ਰਹੇ ਹਨ ਅਤੇ ਭਾਰਤ-ਅਮਰੀਕਾ ਵਲੋਂ ਕੀਤੇ ਗਏ ਸਮਝੌਤੇ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਮੇਂ ਜੋਗਿੰਦਰ ਸਿੰਘ ਤੇ ਕਸ਼ਮੀਰ ਸਿੰਘ ਮਠੋਲਾ, ਜਥੇਦਾਰ ਮਹਿੰਦਰ ਸਿੰਘ ਚੀਮਾ ਖੁੱਡੀ, ਸਰਦੂਲ ਸਿੰਘ ਚੀਮਾ ਖੁੱਡੀ, ਤਰਸੇਮ ਸਿੰਘ ਚੀਮਾ ਖੁੱਡੀ, ਜਰਨੈਲ ਸਿੰਘ ਭਰਥ, ਹਰਬੰਸ ਸਿੰਘ ਭਰਥ, ਕੁਲਵਿੰਦਰ ਸਿੰਘ ਬਸਰਾਵਾਂ, ਸੁਖਦੇਵ ਸਿੰਘ ਭਗਤੂਪੁਰ, ਚੈਂਚਲ ਸਿੰਘ ਚੀਮਾ ਖੁੱਡੀ, ਅਜੀਤ ਸਿੰਘ ਮਠੋਲਾ, ਪਿਆਰਾ ਸਿੰਘ ਮਠੋਲਾ, ਜਸਬੀਰ ਸਿੰਘ ਬਸਰਾਵਾਂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬੀ.ਐੱਡ. ਦੀ ਪ੍ਰਵੇਸ਼ ਪ੍ਰੀਖਿਆ ’ਚ ਦਾਖ਼ਲੇ ਦੀ ਅੰਤਿਮ ਮਿਤੀ 20 ਜੁਲਾਈ -ਚੇਅਰਮੈਨ ਚਾਹਲ ਅਗਲੀ ਖ਼ਬਰ ਬਟਾਲਾ ਨੇੜਲੇ ਪਿੰਡ ਦੇ ਨੌਜਵਾਨ ਦੀ ਆਸਟਰੇਲੀਆ ’ਚ ਸੜਕ ਹਾਦਸੇ ਦੌਰਾਨ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।