13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਬਟਾਲਾ ਨੇੜਲੇ ਪਿੰਡ ਦੇ ਨੌਜਵਾਨ ਦੀ ਆਸਟਰੇਲੀਆ ’ਚ ਸੜਕ ਹਾਦਸੇ ਦੌਰਾਨ ਮੌਤ

ਅਜੀਤ ਡੈਸਕ 18-07-2026
ਅੱਚਲ ਸਾਹਿਬ (ਬਟਾਲਾ), 17 ਜੁਲਾਈ (ਗੁਰਚਰਨ ਸਿੰਘ)-ਬਟਾਲਾ ਨਜ਼ਦੀਕ ਪਿੰਡ ਵੈਰੋਨੰਗਲ ਦੇ ਨੌਜਵਾਨ ਦੀ ਆਸਟਰੇਲੀਆ ਵਿਚ ਹੋਏ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸੁਖਜਿੰਦਰ ਸਿੰਘ ਸੰਧੂ (29) ਪੁੱਤਰ ਵੱਸਣ ਸਿੰਘ ਸੰਧੂ ਵਾਸੀ ਪਿੰਡ ਵੈਰੋਨੰਗਲ ਰੋਜ਼ੀ ਰੋਟੀ ਖਾਤਰ 2018 ’ਚ ਅਸਟਰੇਲੀਆ ਗਿਆ ਸੀ ਤੇ ਉਥੇ ਡਰਾਇਵਰੀ ਕਰਦਾ ਸੀ। ਅੱਜ ਸਵੇਰੇ ਸੁਖਜਿੰਦਰ ਸਿੰਘ ਸੰਧੂ ਟਰਾਲਾ ਲੈ ਕੇ ਜਾ ਰਿਹਾ ਸੀ ਕਿ ਆਸਟਰੇਲੀਆ ਦੇ ਸ਼ਹਿਰ ਮੈਲਬੋਰਨ ਤੋਂ ਸਿਡਨੀ ਵਿਚਕਾਰ ਹਾਈਵੇ ’ਤੇ ਖੜੇ ਤੇਲ ਟੈਂਕਰ ਨਾਲ ਟਰਾਲਾ ਜਾ ਟਕਰਾਇਆ, ਜਿਸ ਵਿਚ ਨੌਜਵਾਨ ਸੁਖਜਿੰਦਰ ਸਿੰਘ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸੁਖਜਿੰਦਰ ਸਿੰਘ ਜਿਹੜਾ ਟਰਾਲਾ ਚਲਾ ਰਿਹਾ ਸੀ, ਉਸ ਵਿਚ ਕੋਈ ਜਲਣਸ਼ੀਲ ਪਦਾਰਥ ਦੇ ਡਰੰਮ ਲੱਦੇ ਹੋਏ ਸਨ, ਹਾਦਸੇ ਉਪਰੰਤ ਇਕਦਮ ਜ਼ਬਰਦਸਤ ਧਮਾਕਾ ਹੋਇਆ ਤੇ ਅੱਗ ਲੱਗ ਗਈ, ਜਿਸ ਦੀ ਲਪੇਟ ਵਿਚ ਸੁਖਜਿੰਦਰ ਸਿੰਘ ਆ ਗਿਆ ਤੇ ਉਸ ਦੀ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਅਸਟਰੇਲੀਆ ਰਹਿੰਦੇ ਸੁਖਜਿੰਦਰ ਸਿੰਘ ਦੇ ਦੋਸਤਾਂ ਵਲੋਂ ਪਰਿਵਾਰ ਨੂੰ ਦਿੱਤੀ ਗਈ। ਸੁਖਜਿੰਦਰ ਸਿੰਘ ਸੰਧੂ ਦਾ ਵਿਆਹ ਇਕ ਸਾਲ ਪਹਿਲਾਂ ਹੀ ਹੋਇਆ ਸੀ ਕਿ ਵਿਆਹ ਉਪਰੰਤ ਸੁਖਜਿੰਦਰ ਸਿੰਘ ਵਾਪਸ ਅਸਟਰੇਲੀਆ ਚਲਾ ਗਿਆ ਸੀ। ਅੱਜ ਜਦ ਹੀ ਇਹ ਅਤਿ ਦੁੱਖਦਾਈ ਖ਼ਬਰ ਦਾ ਪਤਾ ਲੱਗਾ ਤਾਂ ਪਿੰਡ ਤੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਹੀ ਸੁਖਜਿੰਦਰ ਸਿੰਘ ਦੀ ਗੱਲਬਾਤ ਆਪਣੇ ਪਿਤਾ ਵੱਸਣ ਸਿੰਘ ਨਾਲ ਹੋਈ ਸੀ।
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤਕਾਰੀ ਆਗੂਆਂ ਨੇ ਫ਼ੂਕਿਆ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਅਗਲੀ ਖ਼ਬਰ ਹਲਕਾ ਇੰਚਾਰਜ ਪੰਨੂੰ ਨੇ ਪਿੰਡ ਭਾਗੋਵਾਲ ’ਚ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।