17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਲੋਨ ਦਿਵਾਉਣ ਦੇ ਨਾਂਅ ’ਤੇ ਠੱਗੀ ਮਾਰਨ ਵਾਲੇ 3 ਵਿਅਕਤੀਆਂ ’ਤੇ ਧੋਖਾਧੜੀ ਦਾ ਮਾਮਲਾ ਦਰਜ

ਅਜੀਤ ਡੈਸਕ 16-07-2026
ਧਾਰੀਵਾਲ, 15 ਜੁਲਾਈ (ਸਵਰਨ ਸਿੰਘ)-ਲੋਨ ਦਿਵਾਉਣ ਦਾ ਝਾਂਸਾ ਦੇ ਕੇ ਡੇਢ ਲੱਖ ਰੁਪਏ ਦੀ ਠੱਗੀ ਮਾਰਨ ’ਤੇ ਧਾਰੀਵਾਲ ਪੁਲਿਸ ਨੇ 3 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਉਪ ਕਪਤਾਨ ਪੁਲਿਸ (ਡਿਟੈਕਟਿਵ) ਗੁਰਦਾਸਪੁਰ ਵਲੋਂ ਕੀਤੀ ਗਈ ਜਾਂਚ ਉਪਰੰਤ ਇਹ ਕਾਰਵਾਈ ਕੀਤੀ ਗਈ, ਜਿਸ ’ਚ ਸ਼ਿਕਾਇਤਕਰਤਾ ਹਰਦੇਵ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਸੰਧਵਾਂ, ਜੋ ਰਣਜੀਤ ਸਾਗਰ ਡੈਮ ’ਤੇ ਨੌਕਰੀ ਕਰਦਾ ਹੈ, ਨੇ ਦੱਸਿਆ ਕਿ ਉਸ ਨੇ ਘਰੇਲੂ ਲੋੜਾਂ ਲਈ ਲੋਨ ਲੈਣ ਵਾਸਤੇ ਏਜੰਟ ਸੁਲੇਮਾਨ ਪੁੱਤਰ ਦਰਸ਼ਨ ਮਸੀਹ ਵਾਸੀ ਕਿ੍ਸ਼ਨਾ ਨਗਰ ਪੰਡੋਰੀ ਰੋਡ ਗੁਰਦਾਸਪੁਰ, ਸੁਨੀਲ ਉਰਫ ਬੱਬੂ ਅਰੋੜਾ ਅਤੇ ਭਰਤ ਬਾਲਮੀਕੀ ਵਾਸੀ ਜਲੰਧਰ ਨਾਲ ਸੰਪਰਕ ਕੀਤਾ। ਪੀੜਤ ਨੇ ਦੱਸਿਆ ਕਿ ਮੁਲਜਮਾਂ ਨੇ ਬੈਂਕ ਵਿੱਚ ਉਸ ਦੀ ਨੌਕਰੀ ਦਾ ਗਲਤ ਪੀਰੀਅਡ ਦਰਜ ਕਰਵਾ ਕੇ ਉਸ ਤੋਂ 1 ਲੱਖ 50 ਹਜ਼ਾਰ ਰੁਪਏ ਲਏ ਅਤੇ ਕੇਵਲ 90 ਹਜ਼ਾਰ ਹੀ ਵਾਪਸ ਕੀਤੇ। ਪੁਲਿਸ ਨੇ ਦੋਸ਼ੀਆਂ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।>
ਪਿਛਲੀ ਖ਼ਬਰ ਮਾਰਕੀਟ ਕਮੇਟੀ ਕਾਦੀਆਂ ਦੇ ਪੈਰਾਸ਼ੂਟ ਚੇਅਰਮੈਨ ਦੀ ਨਿਯੁਕਤੀ ਬਣੀ ਚਰਚਾ ਦਾ ਵਿਸ਼ਾ ਅਗਲੀ ਖ਼ਬਰ ਭਾਰਤ-ਅਮਰੀਕਾ ਟ੍ਰੇਡ ਡੀਲ ਖ਼ਿਲਾਫ਼ ਸੜਕਾਂ ’ਤੇ ਉਤਰੇ ਕਿਸਾਨ *ਗੁਰਦਾਸਪੁਰ ’ਚ ਕਿਸਾਨਾਂ ਦਾ ਵਿਸ਼ਾਲ ਮੋਟਰਸਾਈਕਲ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।