07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਮੌਜੋਵਾਲ ਵਾਸੀਆਂ ਦੀ ਮੰਗ ’ਤੇ ਮੁੱਖ ਮਾਰਗ ਉਤੇ ਸੀਵਰੇਜ ਪਾਉਣ ਦਾ ਕੰਮ ਸ਼ੁਰੂ- ਸਰਪੰਚ ਮਠਾਰੂ

ਅਜੀਤ ਡੈਸਕ 11-07-2026
ਕਲਾਨੌਰ, 10 ਜੁਲਾਈ (ਪੁਰੇਵਾਲ)-ਸਥਾਨਕ ਕਸਬੇ ਦੀ ਗ੍ਰਾਮ ਪੰਚਾਇਤ ਮੌਜੋਵਾਲ ਦੇ ਨਵ-ਨਿਯੁਕਤ ਸਰਪੰਚ ਹਰਦੀਪ ਸਿੰਘ ਮਠਾਰੂ ਵਲੋਂ ਮੁਹੱਲਾ ਨਿਵਾਸੀਆਂ ਦੀ ਮੰਗ ਤੇ ਪੰਚਾਇਤਾਂ ਮੈਂਬਰਾਂ ਦੇ ਸਹਿਯੋਗ ਨਾਲ ਥਾਣੇ ਵਾਲੀ ਪੁਲੀ ਤੋਂ ਬਿਜਲੀ ਦਫ਼ਤਰ ਮਾਰਗ ’ਤੇ ਪੈਂਦੇ ਰਿਹਾਇਸ਼ ਖੇਤਰ ਦੇ ਵਾਧੂ ਪਾਣੀ ਦੇ ਯੋਗ ਪ੍ਰਬੰਧਨ ਲਈ ਸੀਵਰੇਜ ਪਾਉਣ ਦਾ ਕਾਰਜ਼ ਚਲ ਰਿਹਾ ਹੈ। ਸਰਪੰਚ ਮਠਾਰੂ ਨੇ ਕਿਹਾ ਕਿ ਉਨ੍ਹਾਂ ਵਲੋਂ ਗ੍ਰਾਮ ਪੰਚਾਇਤ ਦੀਆਂ ਚੋਣਾਂ ਦੌਰਾਨ ਮੁਹੱਲਾ ਨਿਵਾਸੀਆਂ ਵਲੋਂ ਪਾਣੀ ਦੀ ਨਿਕਾਸੀ ਦੀ ਮੰਗ ਦੇ ਮੱਦੇਨਜ਼ਰ ਸੀਵਰੇਜ ਪਾਉਣ ਦਾ ਵਾਅਦਾ ਕੀਤਾ ਸੀ ਤੇ ਹੁਣ ਪੰਚਾਇਤ ਦੇ ਗਠਨ ਤੋਂ ਬਾਅਦ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਦੀਆਂ ਹਦਾਇਤਾਂ ’ਤੇ ਇਸ ਮਾਰਗ ਉਤੇ ਪੱਕਾ ਸੀਵਰੇਜ ਪਾਇਆ ਜਾ ਰਿਹਾ ਹੈ, ਜਿਸ ਨਾਲ ਮੁਹੱਲਾ ਨਿਵਾਸੀਆਂ ਦੀ ਮੰਗ ਪੂਰੀ ਹੋਣ ਨਾਲ ਲੋਕਾਂ ’ਚ ਖੁਸ਼ੀ ਹੈ। ਸਰਪੰਚ ਮਠਾਰੂ ਨੇ ਦੱਸਿਆ ਕਿ ਇਸੇ ਤਰ੍ਹਾਂ ਪੰਚਾਇਤ ਦੇ ਹੋਰ ਜੋ ਪ੍ਰਮੁੱਖ ਲੋੜੀਂਦੇ ਕਾਰਜ਼ ਸਨ ਉਨ੍ਹਾਂ ਨੂੰ ਵੀ ਜਲਦ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਕੋਆਰਡੀਨੇਟਰ ਚੈਂਚਲ ਕੁਮਾਰ ਅਗਰਵਾਲ, ਬਲਾਕ ਪ੍ਰਧਾਨ ਇੰਦਰਜੀਤ ਭਾਰਲ, ਪਿੰਟਾ ਮਾਹਲਾ, ਰਿੰਕੂ ਅਗਰਵਾਲ, ਕਾਲਾ ਸੰਧੂ, ਪ੍ਰੀਤ ਦਿਓਲ, ਅਜੈਬ ਸਿੰਘ, ਹਰਪ੍ਰੀਤ ਸਿੰਘ ਰਾਜੂ, ਗੁਰਦਿੱਤ ਸਿੰਘ ਆਦਿ ਹਾਜ਼ਰ ਰਹੇ।
ਪਿਛਲੀ ਖ਼ਬਰ ਵਿੱਦਿਆ ਐਜੂਕੇਸ਼ਨ ਸੁਸਾਇਟੀ ਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਅਗਲੀ ਖ਼ਬਰ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਪਿੰਡ ਪੱਤੀ ਚੰਡੀਗੜ੍ਹ ਵਾਸੀਆਂ ਨੂੰ ਰਾਸ਼ਨ ਕਿੱਟਾਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।