06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਸੇਂਟ ਕਬੀਰ ਪਬਲਿਕ ਸਕੂਲ ’ਚ 2 ਰੋਜ਼ਾ ਅਧਿਆਪਕ ਸੈਮੀਨਾਰ

ਅਜੀਤ ਡੈਸਕ 04-07-2026
ਬਟਾਲਾ, 3 ਜੁਲਾਈ (ਸਤਿੰਦਰ ਸਿੰਘ)-ਵਿਦਿਆਰਥੀ ਕਿਸੇ ਵੀ ਕੌਮ ਦਾ ਸਰਮਾਇਆ ਤੇ ਦੇਸ਼ ਦਾ ਭਵਿੱਖ ਹੁੰਦੇ ਹਨ। ਸਕੂਲੀ ਸਿੱਖਿਆ ਗ੍ਰਹਿਣ ਕਰਦੇ ਸਮੇਂ ਉਨ੍ਹਾਂ ਦੀ ਜ਼ਿੰਦਗੀ ’ਚ ਕੁਝ ਮੁਸ਼ਕਲਾਂ ਆਉਂਦੀਆਂ ਹਨ। ਇਨ੍ਹਾਂ ਮੁਸ਼ਕਲਾਂ ਦਾ ਸਹੀ ਹੱਲ ਕਰਨ ਤੇ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਦਿਖਾਉਣ ਦੇ ਮੱਦੇਨਜ਼ਰ ਰੱਖਦਿਆਂ ਸੇਂਟ ਕਬੀਰ ਸਕੂਲ, ਸੁਲਤਾਨਪੁਰ (ਗੁਰਦਾਸਪੁਰ) ’ਚ ਪ੍ਰਿੰਸੀਪਲ ਐੱਸ.ਬੀ. ਨਾਯਰ ਦੀ ਸਰਪ੍ਰਸਤੀ ਅਧੀਨ 2 ਰੋਜ਼ਾ ਅਧਿਆਪਕ ਸੈਮੀਨਾਰ ਲਗਾਇਆ ਗਿਆ। ਇਸ ਮੌਕੇ ਸੀ.ਬੀ.ਐੱਸ.ਈ. ਬੋਰਡ ਵਲੋਂ ਪ੍ਰਮੁੱਖ ਸਲਾਹਕਾਰ (ਸਰੋਤ ਅਧਿਕਾਰੀਆਂ) ਡਾ. ਸਿਵਾਨੀ ਸਿੰਘ (ਪ੍ਰਿੰਸੀ. ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਗੁਰਦਾਸਪੁਰ), ਮਿਸਟਰ ਮਾਧਵ ਗੁਪਤਾ (ਟੀ.ਜੀ.ਟੀ. ਹਰਕ੍ਰਿਸ਼ਨ ਪਬਲਿਕ ਸਕੂਲ, ਅਜਨਾਲਾ) ਤੇ ਡਾ. ਆਮਿਰ ਬਸੀਰ (ਟੀਚਰ ਟ੍ਰੇਨਰ ਅਤੇ ਅਸਿਸਟੈਂਟ ਪ੍ਰੋਫੈਸਰ ਸੈਂਟਰਲ ਯੂਨੀਵਰਸਿਟੀ ਆਫ ਕਸ਼ਮੀਰ) ਦੁਆਰਾ ਅਧਿਆਪਕਾਂ ਦੀ ਸਮਰੱਥਾ ਨਿਰਮਾਣ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਨੂੰ ਲਿੰਗ ਸੰਵੇਦਨਸ਼ੀਲਤਾ ਤੇ ਕੇ.ਜੀ. ਵਿਦਿਆਰਥੀ ਦੀ ਬੁਨਿਆਦੀ ਤੇ ਮੁੱਢਲੀ ਤਿਆਰੀ ਸਮੇਂ ਸਿੱਖਣ ਦੀ ਨੀਂਹ ਮਜ਼ਬੂਤ ਕਰਨ ਤੇ ਜਮਾਤ ਪ੍ਰਬੰਧਨ ਬਾਰੇ ਆਮ ਤੋਂ ਲੈ ਕੇ ਗੰਭੀਰ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਗਈ। ਪਹਿਲੇ ਦਿਨ ਲਿੰਗ ਪੱਖਪਾਤ ਨੂੰ ਹਟਾਉਣ ਤੇ ਜੈਂਡਰ ਸੈਂਸੀਟੀਵਿਟੀ ਦੇ ਵਿਚਾਰ ਅਨੁਸਾਰ ਸਮਾਨਤਾ ਦਰਸਾਉਣ ਬਾਰੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਇਹ ਦੱਸਿਆ ਗਿਆ ਕਿ ਜਿਵੇਂ ਲੜਕਾ ਤੇ ਲੜਕੀ ਸਮਾਜ ਦਾ ਇਕ ਹਿੱਸਾ ਹਨ, ਉਸੇ ਤਰ੍ਹਾਂ ਟਰਾਂਸਜੈਂਡਰ ਨੂੰ ਵੀ ਹਰ ਤਰ੍ਹਾਂ ਦੇ ਵਿੱਦਿਅਕ, ਸਮਾਜਿਕ ਤੇ ਧਾਰਮਿਕ ਹੱਕ ਮਿਲਣੇ ਚਾਹੀਦੇ ਹਨ। ਇਸ ਮੌਕੇ ਸਮੁੱਚੇ ਰੂਪ ’ਚ ਹਰੇਕ ਵਿਦਿਆਰਥੀ (ਲੜਕਾ, ਲੜਕੀ ਅਤੇ ਟਰਾਂਸਜੈਂਡਰ) ਦੇ ਬੌਧਿਕ, ਭਾਵਨਾਤਮਕ, ਸਰੀਰਕ ਤੇ ਪਰਿਵਾਰਕ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ ਗਈ ਤੇ ਅਧਿਆਪਕਾਂ ਨੂੰ ਲਿੰਗ ਪੱਖਪਾਤ ਕਾਰਨ ਵਿਦਿਆਰਥੀਆਂ ਨੂੰ ਆਉਂਦੀਆਂ ਪ੍ਰੇਸ਼ਾਨੀਆਂ ਤੇ ਸੁਭਾਅ ’ਚ ਤਬਦੀਲੀ ਦੇ ਕਾਰਨਾਂ ਨੂੰ ਸਮਝਦੇ ਹੋਏ ਬੜੇ ਪਾਰਖੂ ਤਰੀਕੇ ਨਾਲ ਉਸ ਨੂੰ ਹੱਲ ਕਰਨ ਬਾਰੇ ਦੱਸਿਆ। ਸੈਮੀਨਾਰ ਦੇ ਦੂਜੇ ਦਿਨ ਡਾਕਟਰ ਆਮਿਰ ਬਸੀਰ ਦੁਆਰਾ ਸਕੂਲ ’ਚ ਛੋਟੇ ਵਿਦਿਆਰਥੀਆਂ ਦੀਆਂ ਬੁਨਿਆਦੀ ਲੋੜਾਂ, ਉਨ੍ਹਾਂ ਦੀ ਤਿਆਰੀ ਪੜ੍ਹਾਅ ਵਿਚ ਸਿੱਖਣ ਦੀ ਨੀਂਹ ਦੀ ਮਹੱਤਤਾ ਤੇ ਜਮਾਤ ਦੇ ਪ੍ਰਬੰਧਨ ਨੂੰ ਸਹੀ ਢੰਗ ਤਰੀਕੇ ਨਾਲ ਕਾਇਮ ਰੱਖਣ ਬਾਰੇ, ਛੋਟੇ ਵਿਦਿਆਰਥੀਆਂ ਨੂੰ ਪਿਆਰ ਨਾਲ, ਅਨੁਸ਼ਾਸਨ ਤੇ ਆਮ ਰੁਚੀਆਂ ਤੇ ਗਤੀਵਿਧੀਆਂ ਨੂੰ ਸੁਰੱਖਿਅਤ ਮਾਹੌਲ ਦੇ ਰੂਪ ’ਚ ਸਿਖਾਉਣ ਬਾਰੇ ਤੇ ਸਿੱਖਣ ਦੀ ਨੀਂਹ ਕਿਵੇਂ ਮਜ਼ਬੂਤ ਬਣਾਈ ਜਾਵੇ। ਇਨ੍ਹਾਂ ਸਭ ਗਤੀਵਿਧੀਆਂ ਨੂੰ ਬਹੁਤ ਹੀ ਮਨੋਰੰਜਨ ਵਿਧੀਆਂ ਦੇ ਰੂਪ ਵਿਚ ਅਧਿਆਪਕਾਂ ਨਾਲ ਸਾਂਝਾ ਕੀਤਾ ਗਿਆ, ਜਿਸ ’ਚ ਸਾਰੇ ਹੀ ਅਧਿਆਪਕਾਂ ਨੇ ਭਾਗੀਦਾਰੀ ਕਰਕੇ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਨੂੰ ਨੇੜੇ ਹੋ ਕੇ ਜਾਣਿਆ ਤੇ ਹੱਲ ਕੱਢਣ ਦੇ ਯਤਨ ਵੀ ਕੀਤੇ। ਸਮੁੱਚੇ ਤੌਰ ’ਤੇ ਸੀ.ਬੀ.ਐੱਸ.ਈ. ਬੋਰਡ ਅਧੀਨ ਕਰਵਾਏ ਇਸ ਅਧਿਆਪਨ ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਸਾਰੇ ਅਧਿਆਪਕਾਂ ਨੇ ਸੁਚੱਜੇ ਰੂਪ ’ਚ ਫਾਇਦਾ ਉਠਾਇਆ ਤੇ ਆਪਣੇ ਵਿਦਿਆਰਥੀਆਂ ਲਈ ਇਨ੍ਹਾਂ ਅਧਿਆਪਨ ਤਰੀਕਿਆਂ ਨੂੰ ਅਪਣਾਉਣ ਦਾ ਵਾਅਦਾ ਵੀ ਕੀਤਾ। ਸੈਮੀਨਾਰ ਦੇ ਅੰਤਿਮ ਪੜ੍ਹਾਅ ਤੇ ਮੈਨੇਜਮੈਂਟ ਮੈਂਬਰਾਂ ਨਵਦੀਪ ਕੌਰ ਅਤੇ ਕੁਲਦੀਪ ਕੌਰ ਦੁਆਰਾ ਆਏ ਹੋਏ ਰਿਸੋਰਸ ਅਧਿਕਾਰੀਆਂ ਦਾ ਤਹਿ-ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਕੋਆਰਡੀਨੇਟਰ ਵਿਸ਼ਾਲ ਸਿੰਘ, ਅਮਨਪ੍ਰੀਤ ਕੌਰ, ਟੇਨ ਸਿੰਘ, ਨੇਹਾ ਸਲਾਰੀਆ, ਜਸਵਿੰਦਰ ਕੌਰ, ਨਿਸ਼ਾ ਸਗੜ ਸਮੇਤ ਸਮੂਹ ਸਕੂਲੀ ਸਟਾਫ਼ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਧਾਰੀਵਾਲ ਵਿਖੇ ਆਪਣੇ ਪੱਕੇ ਦਫ਼ਤਰ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਵਿਰਾਸਤ ਸੇਵਾ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਬਾਠ ਝੰਗੀ ਵਲੋਂ ਖੁਸ਼ੀਪੁਰ ’ਚੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।