11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਸਰਕਾਰੀ ਪ੍ਰਾਇਮਰੀ ਸਕੂਲ ਦੋਲੋਵਾਲ ’ਚੋਂ ਕੰਪਿਊਟਰ ਚੋਰੀ

ਅਜੀਤ ਡੈਸਕ 03-07-2026
ਕੋਟਲੀ ਸੂਰਤ ਮੱਲ੍ਹੀ, 2 ਜੁਲਾਈ (ਕੁਲਦੀਪ ਸਿੰਘ ਨਾਗਰਾ)-ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਪੈਂਦੇ ਪਿੰਡ ਦੋਲੋਵਾਲ ਦੇ ਸਰਕਾਰ ਪ੍ਰਾਇਮਰੀ ਸਕੂਲ ਵਿਚੋਂ ਬੀਤੀ ਰਾਤ ਚੋਰਾਂ ਨੇ ਕੰਪਿਊਟਰ, ਕੁਰਸੀਆਂ ਤੇ ਹੋਰ ਸਾਮਾਨ ਚੋਰੀ ਕਰ ਲਿਆ। ਸਕੂਲ ਦੀ ਮੁੱਖ ਅਧਿਆਪਕਾ ਸੁਰੱਖਸਾ ਸ਼ਰਮਾ ਨੇ ਦੱਸਿਆ ਕਿ ਉਹ ਜਦੋਂ ਸਕੂਲ ਆਏ ਤਾਂ ਦੇਖਿਆ ਕਿ ਸਕੂਲ ਦੇ ਕਮਰੇ ਦੇ ਦਰਵਾਜੇ ਦਾ ਜਿੰਦਰਾ ਟੁੱਟਾ ਪਿਆ ਸੀ ਤੇ ਅੰਦਰੋਂ ਕੰਪਿਊਟਰ, 6 ਕੁਰਸੀਆਂ, ਬੱਚਿਆਂ ਦੇ ਖਿਡਾਉਣੇ ਤੇ ਹੋਰ ਸਾਮਾਨ ਗਾਇਬ ਸੀ ਤੇ ਸਕੂਲ ਦੇ ਰਿਕਾਰਡ ਨਾਲ ਵੀ ਛੇੜਛਾੜ ਕੀਤੀ ਹੋਈ ਸੀ। ਉਨ੍ਹਾਂ ਤੁਰੰਤ ਇਸ ਦੀ ਸੂਚਨਾ ਪਿੰਡ ਦੇ ਸਰਪੰਚ ਤੇ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਅਧਿਕਾਰੀਆਂ ਨੂੰ ਦਿੱਤੀ। ਇਸ ਸਬੰਧੀ ਪਿੰਡ ਦੇ ਮੁਹਤਬਰਾਂ ਨੇ ਸਕੂਲ ਦਾ ਦੌਰਾ ਕਰਦਿਆਂ ਪੁਲਿਸ ਅਧਿਕਾਰੀਆਂ ਕੋਲੋਂ ਘਟਨਾ ਨੂੰ ਅੰਜਾਮ ਦੇਣ ਵਾਲੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਨਵੇਂ ਐਸ.ਐਚ.ਓ. ਨੇ ਚਾਰਜ ਸੰਭਾਲਿਆ ਅਗਲੀ ਖ਼ਬਰ ਆਰ.ਡੀ. ਖੋਸਲਾ ਸਕੂਲ ਦੇ ਵਿਦਿਆਰਥੀ ਦੀ ਥਾਈਲੈਂਡ ਵਿਚ ਹੋਣ ਵਾਲੀ ਏਸ਼ੀਅਨ ਯੋਗਾ ਟੀਮ ਚੈਂਪੀਅਨਸ਼ਿਪ ਲਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।