11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਆਰ.ਡੀ. ਖੋਸਲਾ ਸਕੂਲ ਦੇ ਵਿਦਿਆਰਥੀ ਦੀ ਥਾਈਲੈਂਡ ਵਿਚ ਹੋਣ ਵਾਲੀ ਏਸ਼ੀਅਨ ਯੋਗਾ ਟੀਮ ਚੈਂਪੀਅਨਸ਼ਿਪ ਲਈ ਚੋਣ

ਅਜੀਤ ਡੈਸਕ 03-07-2026
ਬਟਾਲਾ, 2 ਜੁਲਾਈ (ਸਤਿੰਦਰ ਸਿੰਘ)-ਪਹਿਲੀ ਓਪਨ ਏਸ਼ੀਅਨ ਯੋਗਾ ਟੀਮ ਚੈਂਪੀਅਨਸ਼ਿਪ 2026 ਜੋ 21 ਤੇ 22 ਜੂਨ ਨੂੰ ਦਿੱਲੀ ਯੂਨੀਵਰਸਿਟੀ, ਦਿੱਲੀ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ ਵਿਖੇ ਕੀਤੀ ਗਈ ਸੀ। ਭਾਰਤ ਦੇ ਨਾਲ-ਨਾਲ ਥਾਈਲੈਂਡ, ਸ਼੍ਰੀਲੰਕਾ, ਵੀਅਤਨਾਮ ਤੇ ਸਿੰਘਾਪੁਰ ਦੇ ਖਿਡਾਰੀਆਂ ਨੇ ਮੁਕਾਬਲੇ ਵਿਚ ਹਿੱਸਾ ਲਿਆ। ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਯੋਗਾ ਐਥਲੀਟ ਜ਼ੋਇਆ ਜੋ ਕਿ ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ, ਬਟਾਲਾ ਦੀ ਦੂਜੀ ਜਮਾਤ ਦੀ ਵਿਦਿਆਰਥਣ ਹੈ, ਨੇ ਕਲਾਤਮਕ ਯੋਗਾ ਤੇ ਐਥਲੈਟਿਕਸ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ 8ਵੀਂ ਜਮਾਤ ਦੇ ਵਿਦਿਆਰਥੀ ਏਕਮਜੋਤ ਸਿੰਘ ਨੇ ਕਲਾਤਮਕ ਯੋਗਾ ’ਚ ਦੂਜਾ ਸਥਾਨ ਤੇ ਅਥਲੈਟਿਕਸ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ ਤੇ ਅਕਤੂਬਰ 2026 ਵਿਚ ਥਾਈਲੈਂਡ ਵਿਚ ਹੋਣ ਵਾਲੀ ਕਲਾਤਮਕ ਏਸ਼ੀਅਨ ਯੋਗਾ ਟੀਮ ਚੈਂਪੀਅਨਸ਼ਿਪ ਲਈ ਚੁਣਿਆ ਗਿਆ। ਸਕੂਲ ਦੇ ਚੇਅਰਮੈਨ ਅਰਵਿੰਦ ਖੋਸਲਾ, ਪ੍ਰਧਾਨ ਅਜੈ ਖੋਸਲਾ ਅਤੇ ਪ੍ਰਿੰਸੀਪਲ ਡਾ. ਬਿੰਦੂ ਭੱਲਾ ਨੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚ ਸ਼੍ਰੀਮਤੀ ਊਸ਼ਾ ਕਿਰਨ ਨੂੰ ਦਿਲੋਂ ਵਧਾਈਆਂ ਤੇ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿਚ ਉਤਸ਼ਾਹ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕਰਦੇ ਹੋਏ, ਉਨ੍ਹਾਂ ਜ਼ੋਰ ਦਿੱਤਾ ਕਿ ਯੋਗਾ ਸਰੀਰਕ ਤੇ ਮਾਨਸਿਕ ਸਿਹਤ ਪ੍ਰਦਾਨ ਕਰਦਾ ਹੈ, ਜੋ ਬੱਚਿਆਂ ਦੇ ਸਰਵਪੱਖੀ ਵਿਕਾਸ ਵਿਚ ਯੋਗਦਾਨ ਪਾਉਂਦਾ ਹੈ।
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਦੋਲੋਵਾਲ ’ਚੋਂ ਕੰਪਿਊਟਰ ਚੋਰੀ ਅਗਲੀ ਖ਼ਬਰ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਪਿੰਡ ਦਾਬਾਂਵਾਲ ਵਿਖੇ ਲੋਕ ਮਿਲਣੀ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।