12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਨਿਊਜ਼ੀਲੈਂਡ ਦੇ ਸਤੰਬਰ ਇਨਟੇਕ ਅਪਲਾਈ ਕਰਨ ਦਾ ਆਖਰੀ ਮੌਕਾ- ਗੈਵੀ ਕਲੇਰ

ਅਜੀਤ ਡੈਸਕ 03-07-2026
ਬਟਾਲਾ, 2 ਜੁਲਾਈ (ਸਤਿੰਦਰ ਸਿੰਘ)-ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀਆਂ ਉਮੀਦਾਂ ’ਤੇ ਹਮੇਸ਼ਾ ਖਰੇ ਉਤਰਨ ਵਾਲੇ ਵੀਜਾ ਮਾਹਿਰ ਗੈਵੀ ਕਲੇਰ ਨੇ ਇਕ ਵਾਰ ਫਿਰ ਨਿਊਜ਼ੀਲੈਂਡ ਦੇ ਸਤੰਬਰ ਇਨਟੇਕ ਲਈ ਸ਼ਾਨਦਾਰ ਨਤੀਜੇ ਦੇਣ ਦਾ ਆਗਾਜ਼ ਕਰ ਦਿੱਤਾ ਹੈ। ਗੈਵੀ ਕਲੇਰ ਨੇ ਦੱਸਿਆ ਕਿ ਜਿਸ ਤਰ੍ਹਾਂ ਨਿਊਜ਼ੀਲੈਂਡ ਦਾ ਪਿਛਲਾ ਇਨਟੇਕ ਬੇਹੱਦ ਸਫਲ ਰਿਹਾ ਹੈ, ਉਸੇ ਤਰ੍ਹਾਂ ਹੀ ਹੁਣ ਸਤੰਬਰ ਇਨਟੇਕ ਵੀ ਬਹੁਤ ਸਫਲ ਰਹੇਗਾ ਤੇ ਨਿਰੰਤਰ ਵੀਜੇ ਵੀ ਮਿਲ ਰਹੇ ਹਨ। ਗੈਵੀ ਕਲੇਰ ਨੇ ਦੱਸਿਆ ਕਿ ਇਸ ਸਮੇਂ ਸਿਰਫ ਨਿਊਜ਼ੀਲੈਂਡ ਇਕਲੌਤਾ ਦੇਸ਼ ਹੈ, ਜੋ ਕਿਸੇ ਵੀ ਦੇਸ਼ ਤੋਂ ਰਿਫਿਊਜ ਵਿਦਿਆਰਥੀ ਨੂੰ ਵੀਜੇ ਦੇ ਰਿਹਾ ਹੈ ਤੇ ਖਾਸ ਕਰਕੇ ਜੋ ਵਿਦਿਆਰਥੀ ਆਸਟਰੇਲੀਆ ਤੋਂ ਰੀਫਿਊਜ ਹੋ ਚੁੱਕੇ ਹਨ ਅਤੇ ਨਿਰਾਸ਼ ਹੋ ਘਰ ਬੈਠ ਗਏ ਹਨ, ਉਹ ਇਸ ਮੌਕੇ ਦਾ ਲਾਭ ਉਠਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਨੇ 2025 ਜਾਂ 2026 ਵਿਚ ਬਾਰਵੀਂ ਪਾਸ ਕੀਤੀ ਹੈ, ਉਹ ਭਾਵੇਂ ਕਿਸੇ ਵੀ ਬੋਰਡ ਤੋਂ ਹੋਵੇ ਜਾਂ ਬਦਲਵੇਂ ਬੋਰਡ ਵਾਲੇ ਵਿਦਿਆਰਥੀ ਵੀ ਅਪਲਾਈ ਕਰ ਸਕਦੇ ਹਨ। ਆਈਲੈਟਸ ਜਾਂ ਪੀ.ਟੀ.ਈ. ਵਿਚੋਂ ਓਵਰਆਲ 6 ਸਕੋਰ ਲੈ ਕੇ ਨਿਊਜ਼ੀਲੈਂਡ ਲਈ ਅਪਲਾਈ ਕਰ ਸਕਦੇ ਹਨ। ਇਸ ਦੇ ਨਾਲ ਹੀ ਜੇਕਰ ਕੋਈ ਸਪਾਊਸ ਵੀਜੇ ਤੇ ਨਿਊਜੀਲੈਂਡ ਮਾਸਟਰ ਡਿਗਰੀ ਕਰਨ ਲਈ ਜਾਣਾ ਚਾਹੁੰਦਾ ਹੈ, ਉਸ ਲਈ ਗਰੈਜੂਏਸ਼ਨ ਅਤੇ 6.5 ਬੈਂਡ ਜ਼ਰੂਰੀ ਹਨ। ਗੈਵੀ ਕਲੇਰ ਨੇ ਇਹ ਵੀ ਦੱਸਿਆ ਕਿ ਵਿਦਿਆਰਥੀ ਕੋਲ ਲਗਭਗ 30 ਲੱਖ ਰੁਪਏ ਦੇ 3 ਮਹੀਨੇ ਪੁਰਾਣੇ ਫੰਡ ਹੋਣੇ ਚਾਹੀਦੇ ਹਨ। ਗੈਵੀ ਕਲਰ ਨੇ ਦੱਸਿਆ ਕਿ ਨਿਊਜ਼ੀਲੈਂਡ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਵਿਦਿਆਰਥੀ ਨੂੰ ਪਹਿਲਾਂ ਸਿਰਫ ਅੰਬੈਸੀ ਫੀਸ ਹੀ ਦੇਣੀ ਹੁੰਦੀ ਹੈ, ਜੋ 48 ਤੋਂ 50 ਹਜ਼ਾਰ ਰੁਪਏ ਹੁੰਦੀ ਹੈ। ਬਾਕੀ ਸਾਰੀ ਫੀਸ ਵੀਜ਼ਾ ਆਉਣ ਤੋਂ ਬਾਅਦ ਹੀ ਦੇਣੀ ਹੁੰਦੀ ਹੈ। ਵਿਦਿਆਰਥੀ ਦੇ ਮਾਤਾ-ਪਿਤਾ ਦੀਆਂ 3 ਸਾਲ ਦੀਆਂ ਰਿਟਰਨਾਂ ਚਾਹੀਦੀਆਂ ਹਨ। ਨਿਊਜ਼ੀਲੈਂਡ ਦੇ ਕਾਲਜ ਤੇ ਯੂਨੀਵਰਸਿਟੀਆਂ ਵਿਚ ਅਜਿਹੇ ਕਈ ਕੋਰਸ ਹਨ, ਜੋ ਮੁਕੰਮਲ ਕਰ ਕੇ ਵਿਦਿਆਰਥੀ ਜਿੱਥੇ ਤਿੰਨ ਸਾਲ ਵਿਚ ਨਿਊਜ਼ੀਲੈਂਡ ਦੀ ਪੀ.ਆਰ. ਲੈ ਸਕਦੇ ਹਨ ਤੇ ਉਸ ਤੋਂ ਬਾਅਦ ਆਸਟਰੇਲੀਆ ਤਬਦੀਲ ਹੋ ਵੀ ਸਕਦੇ ਹਨ। ਗੈਵੀ ਕਲੇਰ ਨੇ ਵੀ ਕਿਹਾ ਕਿ ਨਿਊਜ਼ੀਲੈਂਡ ਵਿਦਿਆਰਥੀਆਂ ਦਾ ਪੂਰੀ ਤਰ੍ਹਾਂ ਸਵਾਗਤ ਕਰ ਰਿਹਾ ਹੈ। ਇਸ ਲਈ ਸਤੰਬਰ ਇਨਟੇਕ ਨਿਊਜ਼ੀਲੈਂਡ ਜਾਣ ਦਾ ਬਹੁਤ ਹੀ ਵਧੀਆ ਮੌਕਾ ਹੈ। ਜਿਹੜੇ ਵੀ ਵਿਦਿਆਰਥੀ ਇਕੱਲੇ ਜਾਂ ਆਪਣੇ ਸਪਾਊਸ ਨਾਲ ਨਾਲ ਵਿਦੇਸ਼ ਜਾਣ ਬਾਰੇ ਸੋਚ ਰਹੇ ਹਨ, ਉਨ੍ਹਾਂ ਲਈ ਨਿਊਜ਼ੀਲੈਂਡ ਸਭ ਤੋਂ ਵਧੀਆ ਵਿਕਲਪ ਹੈ। ਸਾਡੇ ਵਲੋਂ ਹੋਰਨਾਂ ਵਿਦਿਆਰਥੀਆਂ ਦੇ ਲਗਾਏ ਗਏ ਵੀਜੇ ਸਾਡੇ ਸੋਸ਼ਲ ਮੀਡੀਆ ਪੇਜ ਉਪਰ ਦੇਖੇ ਜਾ ਸਕਦੇ ਹਨ। ਗੈਵੀ ਕਲੇਰ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ ਗੁਰਦਾਸਪੁਰ ਅਤੇ ਹਰ ਰੋਜ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਅੰਮ੍ਰਿਤਸਰ ਦਫ਼ਤਰ ਵਿਖੇ ਮਿਲਦੇ ਹਨ।
ਪਿਛਲੀ ਖ਼ਬਰ ਆਦੀਆਂ ਚੈੱਕ ਪੋਸਟ ’ਤੇ ਪੁਲਿਸ ਮੁਲਾਜ਼ਮਾਂ ਦੇ ਕਤਲ ਕਾਂਡ ਮਾਮਲੇ ’ਚ ਫੰਡਿੰਗ ਦੇ ਮੁੱਖ ਦੋਸ਼ਾਂ ’ਚ ਨਾਮਜ਼ਦ ਕੀਤਾ ਸੁਖਜਿੰਦਰ... ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਅੱਜ ਤੋਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿਚ ਦਸਤਾਵੇਜ਼ੀ ਫ਼ਿਲਮ ਹਰ ਰੋਜ਼ 2 ਪਿੰਡਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।