12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਸਹਿਕਾਰੀ ਖੰਡ ਮਿੱਲ ਬਟਾਲਾ ਵਿਖੇ ਸਹਿਕਾਰਤਾ ਸਪਤਾਹ ਮਨਾਇਆ, ਬੂਟੇ ਵੀ ਲਗਾਏ

ਅਜੀਤ ਡੈਸਕ 03-07-2026
ਬਟਾਲਾ, 2 ਜੁਲਾਈ (ਸਤਿੰਦਰ ਸਿੰਘ)-ਪ੍ਰਬੰਧ ਨਿਰਦੇਸ਼ਕ ਸ਼ੂਗਰਫੈੱਡ ਪੰਜਾਬ ਡਾ. ਸੇਨੂੰ ਦੁੱਗਲ ਆਈ.ਏ.ਐਸ. ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਹਿਕਾਰੀ ਖੰਡ ਮਿੱਲ ਬਟਾਲਾ ਵਿਖੇ ਸਹਿਕਾਰਤਾ ਸਪਤਾਹ ਮਨਾਇਆ ਗਿਆ। ਇਸ ਮੌਕੇ ਸਹਿਕਾਰੀ ਖੰਡ ਮਿੱਲ ਬਟਾਲਾ ਦੀ ਹਦੂਦ ਅੰਦਰ ਵੱਖ-ਵੱਖ ਤਰ੍ਹਾਂ ਦੇ ਫਲਦਾਰ ਤੇ ਛਾਂਦਾਰ ਬੂਟੇ ਲਗਾਏ ਗਏ। ਇਸ ਸਮੇਂ ਮਿੱਲ ਦੇ ਜਨਰਲ ਮੈਨੇਜਰ ਕਿਰਨਦੀਪ ਕੌਰ ਬੋਪਾਰਾਏ ਵਲੋਂ ਮਿੱਲ ਕਰਮਚਾਰੀਆਂ ਨੂੰ ‘ਬੂਟੇ ਲਗਾਓ ਵਾਤਾਵਰਨ ਬਚਾਓ’ ਮੁਹਿੰਮ ਤਹਿਤ ਆਪਣੇ ਆਲੇ-ਦੁਆਲੇ ਵਿਹਲੀਆਂ ਥਾਵਾਂ ’ਤੇ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਕੀਤੀ ਗਈ। ਉਨ੍ਹਾਂ ਦੱਸਿਆ ਕਿ 6 ਜੁਲਾਈ ਤੱਕ ਮਨਾਏ ਜਾ ਰਹੇ ਸਹਿਕਾਰਤਾ ਸਪਤਾਹ ਵਿਚ ਇਸ ਮੁਹਿੰਮ ਤਹਿਤ ਮਿੱਲ ਹਦੂਦ ਅੰਦਰ 150 ਬੂਟੇ ਲਗਾਏ ਜਾਣਗੇ ਤੇ ਬਰਸਾਤ ਦੇ ਮੌਸਮ ਦੌਰਾਨ 2000 ਹੋਰ ਬੂਟੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਮੌਕੇ ਪਵਿੱਤਰ ਸਿੰਘ ਬੱਲ ਸੀਸੀਡੀਓ, ਕੁਲਦੀਪ ਸਿੰਘ ਚੀਫ਼ ਇੰਜ., ਸਲਵਿੰਦਰ ਸਿੰਘ ਰੰਧਾਵਾ ਸੁਪਰਡੈਂਟ, ਅਜੀਤ ਸਿੰਘ ਸੁਰੱਖਿਆ ਅਫਸਰ, ਕਿਰਪਾਲ ਸਿੰਘ ਘੁੰਮਣ, ਗੁਰਮੀਤਪਾਲ ਸਿੰਘ ਲੇਖਾਕਾਰ, ਰਸ਼ਪਿੰਦਰ ਸਿੰਘ ਸੇਲ ਇੰਚਾਰਜ, ਬਲਜਿੰਦਰ ਸਿੰਘ ਪੀ.ਏ., ਕਰਨਪਾਲ ਸਿੰਘ ਰੰਧਾਵਾ ਗੰਨਾ ਇਸਪੈਕਟਰ, ਰਵਿੰਦਰ ਸਿੰਘ ਮੰਡ, ਗੁਰਮੀਤ ਸਿੰਘ ਅਤੇ ਵੱਡੀ ਗਿਣਤੀ ਵਿਚ ਮਿੱਲ ਕਰਮਚਾਰੀ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਅੱਜ ਤੋਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿਚ ਦਸਤਾਵੇਜ਼ੀ ਫ਼ਿਲਮ ਹਰ ਰੋਜ਼ 2 ਪਿੰਡਾਂ... ਅਗਲੀ ਖ਼ਬਰ ਪ੍ਰਿੰਸੀਪਲ ਡਾ. ਸੁਨੀਤਾ ਕੌਸ਼ਲ ਵਲੋਂ ਵਿਦਿਆਰਥੀਆਂ ਨੂੰ ਸਵੀਪ ਤਹਿਤ ਐਸ.ਆਈ.ਆਰ. ਸੰਬੰਧੀ ਜਾਣਕਾਰੀ ਦਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।