12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਨੌਸ਼ਹਿਰਾ ਮੱਝਾ ਸਿੰਘ ਹਾਈਵੇ ’ਤੇ ਸਵਾਰੀਆਂ ਨਾਲ ਭਰਿਆ ਈ-ਰਿਕਸ਼ਾ ਪਲਟਿਆ, 7 ਜ਼ਖ਼ਮੀ

ਅਜੀਤ ਡੈਸਕ 26-06-2026
ਨੌਸ਼ਹਿਰਾ ਮੱਝਾ ਸਿੰਘ, 25 ਜੂਨ (ਰਵੀ ਭਗਤ)-ਅੱਜ ਸ਼ਾਮ ਨੈਸ਼ਨਲ ਹਾਈਵੇ ਦੇ ਕਸਬਾ ਨੌਸ਼ਹਿਰਾ ਮੱਝਾ ਸਿੰਘ ਚੇਨਈ ਐਕਸਪ੍ਰੈਸ ਨੇੜੇ ਇਕ ਸਵਾਰੀਆਂ ਨਾਲ ਭਰਿਆ ਈ-ਰਿਕਸ਼ਾ ਪਲਟਣ ਕਾਰਨ 7 ਲੋਕ ਜ਼ਖਮੀਂ ਹੋ ਗਏ। ਮੌਕੇ ’ਤੇ ਪਹੁੰਚੇ ਐਸ.ਐਸ.ਐਫ਼ ਦੀ ਟੀਮ ਨੇ ਜਖ਼ਮੀਆਂ ਨੂੰ ਸਥਾਨਕ ਕਮਿਊਨਿਟੀ ਹੈਲਥ ਕੇਂਦਰ ਵਿਖੇ ਦਾਖ਼ਲ ਕਰਵਾਇਆ। ਇਸ ਦੌਰਾਨ ਰਿਤਿਕਾ ਪੁੱਤਰੀ ਸ਼ਿਵ ਕੁਮਾਰ, ਪ੍ਰੀਤਿਕਾ ਪੁੱਤਰੀ ਸ਼ਿਵ ਕੁਮਾਰ, ਦੀਆ ਪੁੱਤਰੀ ਸੁਰਜੀਤ ਕੁਮਾਰ, ਗਗਨ ਪੁੱਤਰ ਦਿਨੇਸ਼ ਕੁਮਾਰ, ਸੁਰਜੀਤ ਕੁਮਾਰ ਪੁੱਤਰ ਬਿਸ਼ਨ ਦਾਸ, ਨੇਹਾ ਪਤਨੀ ਗਗਨ ਤੇ ਪਿੰਕੀ ਪਤਨੀ ਸੁਰਜੀਤ ਕੁਮਾਰ ਜ਼ਖ਼ਮੀ ਹੋ ਗਏ। ਡਿਊਟੀ ’ਤੇ ਤਾਇਨਾਤ ਡਾ. ਰਿਸ਼ਭਦੀਪ ਸਿੰਘ ਨੇ ਗੰ ਭੀਰ ਜ਼ਖਮੀ ਸੁਰਜੀਤ ਕੁਮਾਰ ਤੇ ਦੀਆ ਨੂੰ ਮੁੱਢਲੀ ਸਹਾਇਤਾ ਦੇ ਕੇ ਸਿਵਲ ਹਸਪਤਾਲ ਗੁਰਦਾਸਪੁਰ ਤੇ ਬਟਾਲਾ ਵਿਖੇ ਰੈਫਰ ਕਰ ਦਿੱਤਾ। ਆਟੋ ਸਵਾਰ ਪਿੰਕੀ ਪਤਨੀ ਸੁਰਜੀਤ ਕੁਮਾਰ ਵਾਸੀ ਪਨਿਆੜ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਈ-ਰਿਕਸ਼ਾ ਨੰਬਰ ਪੀ.ਬੀ 06 ਬੀ ਕੇ 9128 ਤੇ ਸਵਾਰ ਹੋ ਕੇ ਪਿੰਡ ਤੋਂ ਬਟਾਲਾ ਵਿਖੇ ਕਿਸੇ ਧਾਰਮਿਕ ਅਸਥਾਨ ਤੇ ਮੱਥਾ ਟੇਕ ਕੇ ਵਾਪਿਸ ਆਪਣੇ ਪਿੰਡ ਆ ਰਹੇ ਸਨ ਅਤੇ ਜਦ ਨੌਸ਼ਹਿਰਾ ਮੱਝਾ ਸਿੰਘ ਵਿਖੇ ਪਹੁੰਚੇ ਤਾਂ ਅਚਾਨਕ ਆਟੋ ਸੜਕ ਤੋਂ ਹੇਠਾਂ ਉਤਰਨ ਨਾਲ ਪਲਟ ਗਿਆ। ਜਿਸ ਨਾਲ ਉਹਨਾਂ ਦੇ ਗੰਭੀਰ ਸੱਟਾਂ ਲੱਗੀਆਂ।
ਪਿਛਲੀ ਖ਼ਬਰ ਮਹਾਰਾਜਾ ਮਾਰਕਿਟ ਨੇੜੇ ਟੁੱਟਾ ਸੀਵਰੇਜ ਢੱਕਣ ਦੇ ਰਿਹਾ ਹਾਦਸਿਆਂ ਨੂੰ ਸੱਦਾ ਅਗਲੀ ਖ਼ਬਰ ਫੈਸ਼ਨ ਸਟੋਰ ਮਾਲਕ ਦੇ ਘਰ ’ਤੇ ਗੋਲੀਆਂ ਚਲਾਉਣ ਦੇ ਮਾਮਲੇ ’ਚ ਪੁਲਿਸ ਮੁਕਾਬਲੇ ਦੌਰਾਨ 2 ਦੋਸ਼ੀ ਕਾਬੂ - ਇਕ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।