ਪਠਾਨਕੋਟ, 23 ਜੂਨ (ਸੰਧੂ)-ਪਠਾਨਕੋਟ ਕੰਪਿਊਟਰ ਡੀਲਰਜ਼ ਐਸੋਸੀਏਸ਼ਨ (ਪੀ.ਸੀ.ਡੀ.ਏ.) ਵਲੋਂ ਇਕ ਸਥਾਨਿਕ ਹੋਟਲ ਵਿਚ ਪਰਿਵਾਰ ਮਿਲਣ ਸਮਾਗਮ ਕਰਵਾਇਆ ਗਿਆ। ਜਿਸ ਵਿਚ ਐਸੋਸੀਏਸ਼ਨ ਦੇ ਮੈਂਬਰਾਂ ਨੇ ਆਪਣੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਆਪਸੀ ਭਾਈਚਾਰੇ, ਏਕਤਾ ਅਤੇ ਸਮਾਜਿਕ ਜ਼ਿੰਮੇਵਾਰੀਆਂ ਬਾਰੇ ਵਿਚਾਰ ਸਾਂਝੇ ਕੀਤੇ ਗਏ। ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਬਜਾਜ ਨੇ ਕਿਹਾ ਕਿ ਸੰਸਥਾ ਕੇਵਲ ਵਪਾਰਕ ਹਿੱਤਾਂ ਤੱਕ ਸੀਮਿਤ ਨਹੀਂ, ਸਗੋਂ ਸਮਾਜ ਸੇਵਾ ਦੇ ਕਾਰਜਾਂ ਵਿਚ ਵੀ ਅਹਿਮ ਭੂਮਿਕਾ ਨਿਭਾਉਣ ਲਈ ਵਚਨਬੱਧ ਹੈ। ਉਨ੍ਹਾਂ ਮੈਂਬਰਾਂ ਨੂੰ ਸ਼ਹਿਰ ਦੇ ਵਿਕਾਸ ਵਿਚ ਯੋਗਦਾਨ ਪਾਉਣ ਲਈ ਵੀ ਪ੍ਰੇਰਿਤ ਕੀਤਾ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਪਠਾਨਕੋਟ ਦੇ ਸਾਰੇ ਕੰਪਿਊਟਰ ਅਤੇ ਆਈ.ਟੀ. ਉਤਪਾਦਾਂ ਦੇ ਅਦਾਰੇ 25 ਤੋਂ 28 ਜੂਨ 2026 ਤੱਕ ਬੰਦ ਰਹਿਣਗੇ। ਐਸੋਸੀਏਸ਼ਨ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਲੋੜੀਂਦੀ ਖਰੀਦਦਾਰੀ 25 ਜੂਨ ਤੋਂ ਪਹਿਲਾਂ ਕਰ ਲੈਣ। ਇਸ ਮੌਕੇ ਦੀਪਾਲੀ-ਰਾਜੇਸ਼ ਬਜਾਜ, ਡਾਇਨਾ-ਰਮਨ ਡੈਨੀਅਲ, ਮੰਜੂ-ਨਵਦੀਪ ਜੰਮਵਾਲ, ਰਾਨੂ-ਰਾਜੀਵ ਮਹਾਜਨ, ਰਜਨੀ-ਹਰਪਾਲ ਸਿੰਘ, ਅਨੀਤਾ-ਬਲਵੰਤ ਠਾਕੁਰ, ਸ਼ਿਵਾਨੀ-ਅਕਸ਼ੈ ਠਾਕੁਰ, ਵੰਦਨਾ-ਕਮਲ ਕਿਸ਼ੋਰ, ਰਿਤੂ-ਵਿਸ਼ਨੂੰ, ਪੂਜਾ-ਵਿਕਾਸ ਮਹਾਜਨ ਅਤੇ ਅਨੂ-ਸੰਦੀਪ ਸੈਣੀ ਸਮੇਤ ਹੋਰ ਮੈਂਬਰ ਹਾਜ਼ਰ ਸਨ।