01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਮਾਧੋਪੁਰ ਵਿਖੇ ਭਾਜਪਾ ਆਗੂਆਂ ਅਤੇ ਵਰਕਰਾਂ ਵਲੋਂ ਸ਼ਹੀਦ ਸ਼ਿਆਮਾ ਪ੍ਰਸ਼ਾਦ ਮੁਖਰਜੀ ਨੂੰ ਨਿੱਘੀ ਸ਼ਰਧਾਂਜਲੀ

ਅਜੀਤ ਡੈਸਕ 24-06-2026
ਮਾਧੋਪੁਰ, 23 ਜੂਨ (ਮਹਿਰਾ)-ਜਨਸੰਘ ਦੇ ਸੰਸਥਾਪਕ ਸ਼ਹੀਦ ਸ਼ਿਆਮਾ ਪ੍ਰਸ਼ਾਦ ਮੁਖਰਜੀ ਦਾ ਬਲੀਦਾਨ ਦਿਵਸ ਅੱਜ ਮਾਧੋਪੁਰ ਸਥਿਤ ਏਕਤਾ ਸਥਲ ਵਿਖੇ ਮਨਾਇਆ ਗਿਆ। ਇਸ ਵਿਚ ਮੁੱਖ ਤੌਰ ‘ਤੇ ਭਾਜਪਾ ਆਗੂ ਅਤੇ ਸਾਬਕਾ ਡਿਪਟੀ ਸਪੀਕਰ ਦਿਨੇਸ਼ ਬੱਬੂ, ਸਾਬਕਾ ਵਿਧਾਇਕਾ ਸੀਮਾ ਦੇਵੀ, ਜ਼ਿਲ੍ਹਾ ਉਪ-ਪ੍ਰਧਾਨ ਸ਼ਮਸ਼ੇਰ ਠਾਕੁਰ, ਸਾਬਕਾ ਚੇਅਰਮੈਨ ਬਿਪਨ ਮਹਾਜਨ, ਅਨਿਲ ਵਾਸੂਦੇਵ, ਰਾਜ ਕੁਮਾਰ ਗੁਪਤਾ, ਸਤੀਸ਼ ਮਹਾਜਨ, ਮੰਡਲ ਪ੍ਰਧਾਨ ਅਵਤਾਰ ਸੋਨੀ, ਸੁਜਾਨਪੁਰ ਦੇ ਉਪ-ਪ੍ਰਧਾਨ ਰਾਜ ਕੁਮਾਰ ਸ਼ਰਮਾ, ਬਲਾਕ ਸੰਮਤੀ ਮੈਂਬਰ ਹਰੀਸ਼ ਸ਼ੰਮਾ ਅਤੇ ਜ਼ੈਲਦਾਰ ਦਵਿੰਦਰ ਨਿੱਟੂ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਮੌਕੇ ਆਗੂਆਂ ਵਲੋਂ ਬਲੀਦਾਨੀ ਸਮਾਰਕ ‘ਤੇ ਪੁਸ਼ਪਾਂਜਲੀ ਅਰਪਿਤ ਕਰਕੇ ਸ਼ਿਆਮਾ ਪ੍ਰਸ਼ਾਦ ਮੁਖਰਜੀ ਨੂੰ ਸ਼ਰਧਾਂਜਲੀ ਦਿੱਤੀ ਗਈ। ਦਿਨੇਸ਼ ਬੱਬੂ ਨੇ ਕਿਹਾ ਕਿ ਜੇਕਰ ਅੱਜ ਅਸੀਂ ਬਿਨਾਂ ਪਰਮਿਟ ਜੰਮੂ-ਕਸ਼ਮੀਰ ਜਾ ਰਹੇ ਹਾਂ, ਤਾਂ ਇਸ ਦਾ ਸਿਹਰਾ ਬਲੀਦਾਨੀ ਸ਼ਿਆਮਾ ਪ੍ਰਸ਼ਾਦ ਮੁਖਰਜੀ ਨੂੰ ਜਾਂਦਾ ਹੈ, ਕਿਉਂਕਿ ਜਦੋਂ ਉਹ ਮਾਧੋਪੁਰ ਤੋਂ ਅੱਗੇ ਵਧੇ, ਤਾਂ ਜੰਮੂ-ਕਸ਼ਮੀਰ ਦੀ ਸਰਕਾਰ ਨੇ ਉਨ੍ਹਾਂ ਨੂੰ ਰਾਵੀ ਦੇ ਪੁਲ ‘ਤੇ ਗ੍ਰਿਫ਼ਤਾਰ ਕਰ ਲਿਆ ਅਤੇ ਜੰਮੂ-ਕਸ਼ਮੀਰ ਵਿਚ ਹੀ ਸ਼ਿਆਮਾ ਪ੍ਰਸ਼ਾਦ ਮੁਖਰਜੀ ਨੇ ਸ਼ਹੀਦੀ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਅੱਜ ਦੇਸ਼ ਦਾ ਹਰ ਨਾਗਰਿਕ ਬਿਨਾਂ ਪਰਮਿਟ ਜੰਮੂ-ਕਸ਼ਮੀਰ ਆ-ਜਾ ਸਕਦਾ ਹੈ। ਸਾਬਕਾ ਚੇਅਰਮੈਨ ਬਿਪਨ ਮਹਾਜਨ ਨੇ ਕਿਹਾ ਕਿ ਬਲੀਦਾਨੀ ਸ਼ਿਆਮਾ ਪ੍ਰਸ਼ਾਦ ਮੁਖਰਜੀ ਨੇ ਦੇਸ਼ ਦੀ ਅਖੰਡਤਾ ਲਈ ਆਪਣੀ ਕੁਰਬਾਨੀ ਦਿੱਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਦਿਆਂ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾ ਕੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਹੈ। ਇਸ ਮੌਕੇ ਭਾਜਪਾ ਵਰਕਰਾਂ ਨੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਗਾਏ। ਇਸ ਮੌਕੇ ਯੁੱਧਵੀਰ ਪਠਾਨੀਆ, ਰਾਜੂ ਸ਼ਰਮਾ, ਸੁਰੇਸ਼ ਸਲਾਥੀਆ, ਨਿਪੁੰਨ ਮਹਾਜਨ, ਜਗਦੀਸ਼ ਸੈਣੀ, ਗੋਵਰਧਨ ਗੋਪਾਲ, ਨਰਿੰਦਰ ਕਾਲਾ ਅਤੇ ਅਵਤਾਰ ਸਿੰਘ ਭੋਆ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਪਠਾਨਕੋਟ ਕੰਪਿਊਟਰ ਡੀਲਰਜ਼ ਐਸੋਸੀਏਸ਼ਨ ਦਾ ਪਰਿਵਾਰ ਮਿਲਣ ਸਮਾਗਮ ਅਗਲੀ ਖ਼ਬਰ ‘ਅਨਲਿਮਟਿਡ’ ਰੀਚਾਰਜ ₹500 ਵਿਚ ਮਿਲਦਾ ਹੈ, ਤਾਂ ਵਿਧਾਇਕਾਂ ਨੂੰ ₹15,000 ਦਾ ਮੋਬਾਈਲ ਭੱਤਾ ਕਿਉਂ ਦਿੱਤਾ ਜਾਂਦਾ ਹੈ? -ਅ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।