30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਦੁਨੇਰਾ ਝਿਕਲਾ ਵਿਖੇ ਬੱਜਰੇ ਨਾਲ ਭਰੀ ਟਰੈਕਟਰ ਟਰਾਲੀ ਹਾਦਸੇ ਦਾ ਸ਼ਿਕਾਰ

ਧਾਰਕਲਾਂ, 29 ਅਕਤੂਬਰ (ਨਰੇਸ਼ ਪਠਾਨੀਆ)-ਧਾਰਕਲਾਂ ਅਧੀਨ ਪੈਂਦੇ ਪਿੰਡ ਦੁਨੇਰਾ ਝਿਕਲਾ ਵਿਖੇ ਬੀਤੀ ਰਾਤ ਵਪਾਰੇ ਹਾਦਸੇ ਵਿਚ ਜਾਨੀ ਨੁਕਸਾਨ ਹੋਣੋਂ ਬਚਾਅ ਹੋ ਗਿਆ । ਜਾਣਕਾਰੀ ਅਨੁਸਾਰ ਰਾਤ ਬੱਜਰੇ ਨਾਲ ਭਰੀ ਇਕ ਸਵਰਾਜ 855 ਟਰੈਕਟਰ ਟਰਾਲੀ ਬਾਬਿਆਂ ਦੇ ਮਹੱਲੇ ਲਾਟੂ ਦਾ ਪੁਲ ਵਿਖੇ ਆਬਾਦੀ ਨੇੜੇ ਗਲਤ ਦਿਸ਼ਾ ਵੱਲ ਜਾ ਕੇ ਇਕ ਖੰਬੇ ਨਾਲ ਟੱਕਰਾ ਕੇ ਸੜਕ ਕਿਨਾਰੇ ਬਣੇ ਡੂੰਘੇ ਢੰਗੇ ਹੇਠਾਂ ਲਟਕ ਗਈ ।

ਅਜੀਤ ਡੈਸਕ 30-10-2026
ਧਾਰਕਲਾਂ, 29 ਅਕਤੂਬਰ (ਨਰੇਸ਼ ਪਠਾਨੀਆ)-ਧਾਰਕਲਾਂ ਅਧੀਨ ਪੈਂਦੇ ਪਿੰਡ ਦੁਨੇਰਾ ਝਿਕਲਾ ਵਿਖੇ ਬੀਤੀ ਰਾਤ ਵਪਾਰੇ ਹਾਦਸੇ ਵਿਚ ਜਾਨੀ ਨੁਕਸਾਨ ਹੋਣੋਂ ਬਚਾਅ ਹੋ ਗਿਆ । ਜਾਣਕਾਰੀ ਅਨੁਸਾਰ ਰਾਤ ਬੱਜਰੇ ਨਾਲ ਭਰੀ ਇਕ ਸਵਰਾਜ 855 ਟਰੈਕਟਰ ਟਰਾਲੀ ਬਾਬਿਆਂ ਦੇ ਮਹੱਲੇ ਲਾਟੂ ਦਾ ਪੁਲ ਵਿਖੇ ਆਬਾਦੀ ਨੇੜੇ ਗਲਤ ਦਿਸ਼ਾ ਵੱਲ ਜਾ ਕੇ ਇਕ ਖੰਬੇ ਨਾਲ ਟੱਕਰਾ ਕੇ ਸੜਕ ਕਿਨਾਰੇ ਬਣੇ ਡੂੰਘੇ ਢੰਗੇ ਹੇਠਾਂ ਲਟਕ ਗਈ । ਟਰਾਲੀ ਡੰਗੇ ਨਾਲ ਫਸ ਜਾਣ ਕਰਕੇ ਘਰਾਂ ’ਤੇ ਨਹੀਂ ਡਿੱਗੀ । ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ । ਇਸ ਹਾਦਸੇ ਤੋਂ ਬਾਅਦ ਇਲਾਕੇ ਵਿਚ ਚਰਚਾ ਦਾ ਮਾਹੌਲ ਬਣ ਗਿਆ ਹੈ ਕਿ ਸੜਕਾਂ ’ਤੇ ਭਾਰੀ ਵਾਹਨ ਚਲਾਉਂਦੇ ਸਮੇਂ ਪੂਰੀ ਸਾਵਧਾਨੀ ਵਰਤਣ ਤੇ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਵਿਚ ‘ਮੰਗਲਾਕਸ਼ਮੀ ਉਤਸਵ’ ਕਰਵਾਇਆ ਅਗਲੀ ਖ਼ਬਰ ਛਤਰੌਲੀ ਪੈਟਰੋਲ ਪੰਪ ’ਤੇ ਕੁੱਟਮਾਰ ਦੇ ਮਾਮਲੇ ’ਚ ਨੂਰਪੁਰ ਪੁਲਿਸ ਨੇ ਦਰਜ ਕੀਤੀ ਐਫ.ਆਈ.ਆਰ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।