03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਸਰਕਾਰੀ ਆਈ.ਟੀ.ਆਈ (ਇਸਤਰੀ) ਵਿਖੇ ਵੱਖ-ਵੱਖ ਕੋਰਸਾਂ 'ਚ ਦਾਖ਼ਲਾ ਸ਼ੁਰੂ <br/>

ਅਜੀਤ ਡੈਸਕ 16-06-2026
ਗੁਰਦਾਸਪੁਰ, 15 ਜੂਨ (ਪੰਕਜ ਸ਼ਰਮਾ)-ਸਰਕਾਰੀ ਆਈ.ਟੀ.ਆਈ (ਇਸਤਰੀ) ਗੁਰਦਾਸਪੁਰ ਵਿਖੇ ਵੱਖ-ਵੱਖ ਕੋਰਸਾਂ 'ਚ ਦਾਖ਼ਲਾ ਸ਼ੁਰੂ ਹੈ | ਇਸ ਸਬੰਧੀ ਪਿ੍ੰਸੀਪਲ ਕੰਵਰ ਨੌਨਿਹਾਲ ਸਿੰਘ ਦਿਓਲ ਨੇ ਦੱਸਿਆ ਕਿ ਸੈਸ਼ਨ 2026-27 ਲਈ 5 ਜੂਨ ਤੋਂ ਵੱਖ ਵੱਖ ਕੋਰਸਾਂ ਜਿਨ੍ਹਾਂ 'ਚ ਕੰਪਿਊਟਰ ਆਪ੍ਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ, ਕੰਪਿਊਟਰ ਹਾਰਡਵੇਅਰ ਐਂਡ ਨੈੱਟਵਰਕ ਮੇਨਟੀਨੈਂਸ, ਕਾਸਮੈਟੋਲੋਜੀ, ਇਲੈਕਟੋ੍ਰਨਿਕਸ ਮਕੈਨਿਕ, ਡਰੈੱਸ ਮੇਕਿੰਗ, ਫ਼ੈਸ਼ਨ ਡਿਜਾਇਨ ਟੈਕਨਾਲੋਜੀ, ਸੀਵਿੰਗ ਟੈਕਟੋਲਜੀ, ਸਰਫੇਸ ਓਰਨਾਮੈਂਟੇਸ਼ਨ ਤਕਨੀਕ ਆਦਿ 'ਚ ਦਾਖ਼ਲਾ ਸ਼ੁਰੂ ਹੈ ਤੇ ਇਨ੍ਹਾਂ ਕੋਰਸਾਂ 'ਚ ਦਾਖ਼ਲੇ ਲਈ ਵਿਦਿਆਰਥੀਆਂ ਅੰਦਰ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਟਰੇਡਾਂ ਦੀ ਸਰਕਾਰੀ ਨੌਕਰੀ ਤੇ ਵਿਦੇਸ਼ਾਂ ਵਿਚ ਭਾਰੀ ਮੰਗ ਹੈ ਤੇ ਸੰਸਥਾ ਵਲੋਂ ਪਾਸ ਹੋਏ ਸਿਖਿਆਰਥੀਆਂ ਦੀ ਵਧੀਆ ਕੰਪਨੀਆਂ ਵਿਚ ਚੰਗੀ ਤਨਖ਼ਾਹ 'ਤੇ ਪਲੇਸਮੈਂਟ ਵੀ ਕਰਵਾਈ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਟਰੇਡਾਂ ਵਿਚ 8ਵੀਂ, 10ਵੀਂ ਪਾਸ ਸਿੱਖਿਆਰਥੀ ਦਾਖ਼ਲਾ ਲੈ ਸਕਦੇ ਹਨ ਤੇ ਦਾਖ਼ਲਾ ਲੈਣ ਲਈ ਸੰਸਥਾ ਵਿਖੇ ਹੈਲਪ ਡੈਸਕ ਵੀ ਸਥਾਪਤ ਕੀਤਾ ਗਿਆ ਹੈ, ਜਿੱਥੋਂ ਸਿੱਖਿਆਰਥੀ ਜਾਣਕਾਰੀ ਲੈ ਸਕਦੇ ਹਨ |

ਪਿਛਲੀ ਖ਼ਬਰ ਕਰਤਾਰਪੁਰ-ਰਾਵੀ ਦਰਸ਼ਨ ਅਭਿਲਾਖੀ ਸੰਸਥਾ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਲਈ ਕੀਤੀ ਅਰਦਾਸ <br/... ਅਗਲੀ ਖ਼ਬਰ ਸਰਕਾਰੀ ਆਈ.ਟੀ.ਆਈ (ਇਸਤਰੀ) ਵਿਖੇ ਵੱਖ-ਵੱਖ ਕੋਰਸਾਂ 'ਚ ਦਾਖ਼ਲਾ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।