07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਬਾਬਾ ਪੰਜ ਪੀਰ ਜੀ ਦੇ ਮੇਲੇ ਦੇ ਦੂਜੇ ਦਿਨ ਵੀ ਉਮੜਿਆ ਆਸਥਾ ਤੇ ਲੋਕ ਸਮਰਥਨ ਦਾ ਸੈਲਾਬ

ਤਾਰਾਗੜ੍ਹ, 6 ਅਕਤੂਬਰ (ਸੋਹਨ ਲਾਲ)-ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਬਾਬਿਆਂ ਦੇ ਚੁੰਬਰ ਕੀੜੀ ਵਿਖੇ ਬਾਬਾ ਪੰਜ ਪੀਰ ਜੀ ਨੂੰ ਸਮਰਪਿਤ ਦੋ ਰੋਜ਼ਾ ਸਾਲਾਨਾ ਸੱਭਿਆਚਾਰਕ ਮੇਲੇ ਦਾ ਦੂਜਾ ਦਿਨ ਧਾਰਮਿਕ ਆਸਥਾ, ਪੰਜਾਬੀ ਸੱਭਿਆਚਾਰ, ਖੇਡ ਭਾਵਨਾ ਅਤੇ ਸਮਾਜਿਕ ਏਕਤਾ ਦੇ ਨਾਮ ਰਿਹਾ । ਸਾਬਕਾ ਵਿਧਾਇਕ ਅਤੇ ਹਲਕਾ ਭੋਆ ਕਾਂਗਰਸ ਇੰਚਾਰਜ ਜੋਗਿੰਦਰ ਪਾਲ ਅਤੇ ਕ੍ਰਿਸ਼ਨਾ ਜੋਗਿੰਦਰ ਪਾਲ ਦੀ ਅਗਵਾਈ ਹੇਠ ਕਰਵਾਏ ਗਏ ਛਿੰਝ ਮੇਲੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਪਹੁੰਚੇ ।

ਅਜੀਤ ਡੈਸਕ 07-10-2026
ਤਾਰਾਗੜ੍ਹ, 6 ਅਕਤੂਬਰ (ਸੋਹਨ ਲਾਲ)-ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਬਾਬਿਆਂ ਦੇ ਚੁੰਬਰ ਕੀੜੀ ਵਿਖੇ ਬਾਬਾ ਪੰਜ ਪੀਰ ਜੀ ਨੂੰ ਸਮਰਪਿਤ ਦੋ ਰੋਜ਼ਾ ਸਾਲਾਨਾ ਸੱਭਿਆਚਾਰਕ ਮੇਲੇ ਦਾ ਦੂਜਾ ਦਿਨ ਧਾਰਮਿਕ ਆਸਥਾ, ਪੰਜਾਬੀ ਸੱਭਿਆਚਾਰ, ਖੇਡ ਭਾਵਨਾ ਅਤੇ ਸਮਾਜਿਕ ਏਕਤਾ ਦੇ ਨਾਮ ਰਿਹਾ । ਸਾਬਕਾ ਵਿਧਾਇਕ ਅਤੇ ਹਲਕਾ ਭੋਆ ਕਾਂਗਰਸ ਇੰਚਾਰਜ ਜੋਗਿੰਦਰ ਪਾਲ ਅਤੇ ਕ੍ਰਿਸ਼ਨਾ ਜੋਗਿੰਦਰ ਪਾਲ ਦੀ ਅਗਵਾਈ ਹੇਠ ਕਰਵਾਏ ਗਏ ਛਿੰਝ ਮੇਲੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਪਹੁੰਚੇ । ਮੇਲੇ ਵਿਚ ਪੰਜਾਬ ਸਮੇਤ ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਜੰਮੂ-ਕਸ਼ਮੀਰ ਤੋਂ ਪਹੁੰਚੇ ਨਾਮੀ ਪਹਿਲਵਾਨਾਂ ਨੇ ਕੁਸ਼ਤੀ ਮੁਕਾਬਲਿਆਂ ਵਿਚ ਆਪਣੇ ਦਮਖਮ ਦਾ ਪ੍ਰਦਰਸ਼ਨ ਕੀਤਾ । ਬਾਬਾ ਪੰਜ ਪੀਰ ਜੀ ਦੀ ਦਰਗਾਹ ’ਤੇ ਸ਼ਰਧਾਲੂਆਂ ਵਲੋਂ ਮੱਥਾ ਟੇਕ ਕੇ ਇਲਾਕੇ ਦੀ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ ਗਈ । ਦੂਜੇ ਪਾਸੇ ਛਿੰਝ ਮੇਲੇ ਵਿਚ ਉਮੜੀ ਭੀੜ ਨੇ ਪਿੰਡ ਦੇ ਇਸ ਰਵਾਇਤੀ ਸਮਾਗਮ ਨੂੰ ਇਕ ਵੱਡੇ ਸਮਾਜਿਕ ਅਤੇ ਸੱਭਿਆਚਾਰਕ ਉਤਸਵ ਦਾ ਰੂਪ ਦੇ ਦਿੱਤਾ । ਮੇਲੇ ਦੇ ਦੂਜੇ ਦਿਨ ਦੇ ਖੇਡ ਪ੍ਰੋਗਰਾਮ ਦੀ ਸ਼ੁਰੂਆਤ ਕਬੱਡੀ ਮੁਕਾਬਲੇ ਨਾਲ ਹੋਈ । ਬਾਬਾ ਸ੍ਰੀ ਚੰਦ ਬਾਰਠ ਸਾਹਿਬ ਦੀ ਟੀਮ ਅਤੇ ਹੁਸ਼ਿਆਰਪੁਰ ਦੀ ਟੀਮ ਵਿਚਕਾਰ ਖੇਡੇ ਗਏ ਰੋਮਾਂਚਿਕ ਮੁਕਾਬਲੇ ਵਿਚ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਬਾਰਠ ਸਾਹਿਬ ਦੀ ਟੀਮ ਨੇ ਮੁਕਾਬਲਾ ਆਪਣੇ ਨਾਮ ਕਰਦਿਆਂ ਜਿੱਤ ਦਰਜ ਕੀਤੀ । ਪ੍ਰਬੰਧਕਾਂ ਅਨੁਸਾਰ ਕਰੀਬ 500 ਪਹਿਲਵਾਨਾਂ ਨੇ ਦੰਗਲ ਵਿਚ ਭਾਗ ਲੈ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ । ਮਾਲੀ ਦਾ ਮੁਕਾਬਲਾ ਅੱਭੀ ਸ਼ਾਲੋਵਾਲ ਅਤੇ ਬਾਰੂ ਕੋਲੀਆਂ ਵਿਚਕਾਰ ਹੋਇਆ, ਜਿਸ ਵਿਚ ਅੱਭੀ ਸ਼ਾਲੋਵਾਲ ਜੇਤੂ ਰਿਹਾ । ਇਸ ਮੌਕੇ ਸਾਬਕਾ ਵਿਧਾਇਕ ਅਤੇ ਹਲਕਾ ਭੋਆ ਕਾਂਗਰਸ ਇੰਚਾਰਜ ਜੋਗਿੰਦਰ ਪਾਲ ਨੇ ਕਿਹਾ ਕਿ ਉਨ੍ਹਾਂ ਦਾ ਹਮੇਸ਼ਾ ਯਤਨ ਰਿਹਾ ਹੈ ਕਿ ਹਲਕਾ ਭੋਆ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਆਪਣੀ ਸੱਭਿਅਤਾ ਨਾਲ ਜੋੜਿਆ ਜਾਵੇ। ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਲੋਕਾਂ ਨੂੰ ਸਿਰਫ਼ ਵੋਟਰ ਨਹੀਂ, ਸਗੋਂ ਆਪਣੇ ਪਰਿਵਾਰ ਦਾ ਹਿੱਸਾ ਮੰਨਦੇ ਹਨ ਅਤੇ ਇਸੇ ਭਾਵਨਾ ਨਾਲ ਸਮਾਜਿਕ ਅਤੇ ਸੱਭਿਆਚਾਰਕ ਸਮਾਗਮ ਕਰਵਾਉਂਦੇ ਹਨ । ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਲਖਵੀਰ ਸਿੰਘ ਲੱਕੀ ਨੇ ਕਿਹਾ ਕਿ ਜੋਗਿੰਦਰ ਪਾਲ ਵਲੋਂ ਕਰਵਾਏ ਜਾ ਰਹੇ ਸਮਾਜਿਕ ਅਤੇ ਸੱਭਿਆਚਾਰਕ ਸਮਾਗਮਾਂ ਨੂੰ ਜਿਸ ਤਰ੍ਹਾਂ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ, ਉਹ ਆਪਣੇ ਆਪ ਵਿਚ ਮਹੱਤਵਪੂਰਨ ਹੈ । ਮੇਲੇ ਵਿਚ ਯੂਥ ਕਾਂਗਰਸੀ ਆਗੂ ਗੌਰਵ ਆਰਿਆ, ਸਾਬਕਾ ਮਾਰਕਿਟ ਕਮੇਟੀ ਚੇਅਰਮੈਨ ਲਖਵੀਰ ਸਿੰਘ ਲੱਕੀ, ਜ਼ਿਲ੍ਹਾ ਕਾਂਗਰਸ ਕਿਸਾਨ ਸੈਲ ਦੇ ਪ੍ਰਧਾਨ ਰਾਕੇਸ਼ ਬੋਵੀ, ਸੀਨੀਅਰ ਕਾਂਗਰਸੀ ਆਗੂ ਬਕਸ਼ੀ ਸਿੰਘ ਮੋਨਾ, ਜ਼ਿਲ੍ਹਾ ਓ.ਬੀ.ਸੀ. ਸੈਲ ਦੇ ਪ੍ਰਧਾਨ ਗੌਰਾ ਸੈਣੀ, ਜ਼ਿਲ੍ਹਾ ਉਪ ਪ੍ਰਧਾਨ ਮਾਸਟਰ ਰਣਵਿਜੇ ਸਿੰਘ, ਬਲਾਕ ਪ੍ਰਧਾਨ ਗੁਰਨਾਮ ਸਿੰਘ ਛੀਨਾ, ਬਲਾਕ ਪ੍ਰਧਾਨ ਹਰਸ਼ ਸ਼ਰਮਾ, ਸਾਬਕਾ ਚੇਅਰਮੈਨ ਤਰਸੇਮ ਰਤੜਵਾਂ, ਕਾਂਗਰਸ ਆਗੂ ਰਵੀ ਭੂਸ਼ਣ ਥਾਪਾ, ਹਨੀ ਠਾਕੁਰ ਸਮੇਤ ਹੋਰ ਕਾਂਗਰਸੀ ਆਗੂ, ਵਰਕਰ, ਪੇਂਡੂ ਅਤੇ ਖੇਡ ਪ੍ਰੇਮੀ ਮੌਜੂਦ ਰਹੇ । ਇਸ ਮੌਕੇ ਸਰਪੰਚ ਲਵ ਠਾਕੁਰ, ਸਰਪੰਚ ਮਿੰਟੂ, ਸਰਪੰਚ ਸੋਹਣ ਲਾਲ, ਕਾਲੀ ਠਾਕੁਰ, ਪ੍ਰਕਾਸ਼ ਚੰਦ, ਬਲਾਕ ਸੰਮਤੀ ਮੈਂਬਰ ਰਾਜੇਸ਼ ਫੌਜੀ, ਪ੍ਰੇਮ ਕੁਮਾਰ, ਹੈਪੀ ਸਿੰਘ, ਬਲਵਿੰਦਰ ਸਿੰਘ, ਅਰੁਣ ਬਾਰਠ, ਰਾਜੇਸ਼ ਕੁਮਾਰ ਟੋਨੀ, ਨੰਬਰਦਾਰ ਯੁਵਰਾਜ ਸਿੰਘ ਸੇਠੀ, ਪਹਿਲਵਾਨ ਸ਼ਸ਼ੀ, ਪਹਿਲਵਾਨ ਦਵਿੰਦਰ ਕੁਮਾਰ, ਜੌਨੀ ਕੁਮਾਰ, ਮਿੱਕੀ ਠਾਕੁਰ, ਮਦਨ ਲਾਲ ਅਤੇ ਹੋਰ ਪਤਵੰਤੇ ਹਾਜ਼ਰ ਸਨ ।
ਪਿਛਲੀ ਖ਼ਬਰ ਪਠਾਨਕੋਟ ਵਪਾਰ ਮੰਡਲ ਦੀ ਮੀਟਿੰਗ ਹੋਈ ਅਗਲੀ ਖ਼ਬਰ ਯੂਥ ਕਾਂਗਰਸ ਦੀ ਮੀਟਿੰਗ ’ਚ ਬੂਥ ਪੱਧਰ ’ਤੇ ਕਮੇਟੀਆਂ ਬਣਾਉਣ ਦੀ ਹੋਈ ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।