29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਜੇ.ਈ. ਕੌਂਸਲ ਵਲੋਂ ਐਕਸੀਅਨ ਨੂੰ ਦਿੱਤਾ ਮੰਗ ਪੱਤਰ

ਅਜੀਤ ਡੈਸਕ 13-06-2026
ਪਠਾਨਕੋਟ, 12 ਜੂਨ (ਵਿਨੋਦ)-ਜੇ.ਈ. ਕੌਂਸਲ ਮੰਡਲ ਪਠਾਨਕੋਟ ਦੀ ਟੀਮ ਮੰਡਲ ਪ੍ਰਧਾਨ ਇੰਜ: ਨਰੇਸ਼ ਕੁਮਾਰ, ਵਧੀਕ ਸਹਾਇਕ ਇੰਜ: ਦੀ ਪ੍ਰਧਾਨਗੀ ਹੇਠ ਵਧੀਕ ਨਿਗਰਾਨ ਇੰਜੀਨੀਅਰ ਸਬ ਅਰਬਨ ਮੰਡਲ ਪਠਾਨਕੋਟ ਨੂੰ ਮਿਲੀ ਅਤੇ ਡਿਊਟੀ ਜੁਆਇੰਨ ਕਰਨ ਦੀ ਵਧਾਈ ਦਿੱਤੀ | ਯੂਨੀਅਨ ਦੇ ਆਗੂਆਂ ਵਲੋਂ ਐਕਸੀਅਨ ਨੂੰ ਦੱਸਿਆ ਗਿਆ ਕਿ ਇਕੱਲੇ ਸਬ ਅਰਬਨ ਮੰਡਲ ਵਿਚ 147 ਦੇ ਕਰੀਬ ਸਹਾਇਕ ਲਾਈਨਮੈਨ ਦੀਆਂ ਪੋਸਟਾਂ ਖ਼ਾਲੀ ਹਨ | ਇਨ੍ਹਾਂ ਦਾ ਕੰਮ ਵੀ ਮੌਜੂਦ ਕਰਮਚਾਰੀਆਂ ਵਲੋਂ ਬਿਨਾਂ ਕਿਸੇ ਮਿਹਨਤਾਨੇ ਦੇ ਕੀਤਾ ਜਾ ਰਿਹਾ ਹੈ | ਕਰਮਚਾਰੀਆਂ ਨੂੰ ਦਿਨ ਰਾਤ ਕੰਮ ਕਰਨ ਕਾਰਨ ਹਫ਼ਤਾ ਵਾਰ ਰੈਸਟ ਵੀ ਨਹੀਂ ਮਿਲ ਰਹੀ ਅਤੇ ਕਰਮਚਾਰੀ ਦਿਨ ਰਾਤ ਕੰਮ ਕਰਨ ਦੇ ਕਾਰਨ ਡਿਪ੍ਰੈਸ਼ਨ ਤੇ ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਪੀੜਤ ਹੋ ਰਹੇ ਹਨ | ਜਥੇਬੰਦੀ ਵਲੋਂ ਮੰਗ ਕੀਤੀ ਗਈ ਕਿ ਹਾਈਡਰਾਅ, ਜੇ.ਸੀ.ਬੀ. ਦੇ ਰੇਟਾਂ ਵਿਚ ਵਾਧਾ ਕੀਤਾ ਜਾਵੇ | ਮਾਨਯੋਗ ਵਧੀਕ ਨਿਗਰਾਨ ਇੰਜੀਨੀਅਰ ਨੇ ਉਪਰੋਕਤ ਸਭ ਸੁਝਾਵਾਂ ਨਾਲ ਸਹਿਮਤੀ ਜਤਾਈ ਅਤੇ ਸਹਿਯੋਗ ਦਾ ਭਰੋਸਾ ਦਿੱਤਾ | ਪ੍ਰਧਾਨ ਨਰੇਸ਼ ਕੁਮਾਰ, ਮੀਤ ਪ੍ਰਧਾਨ ਸੁਮਿਤ ਕੁਮਾਰ, ਵਿੱਤ ਸਕੱਤਰ ਮਨਦੀਪ ਸੈਣੀ, ਉਪ ਵਿੱਤ ਸਕੱਤਰ ਹਰਮਨਜੀਤ ਸਿੰਘ, ਰਜਤ, ਪ੍ਰੈੱਸ ਸਕੱਤਰ ਨਰੇਸ਼ ਸ਼ਰਮਾ ਤੇ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸਰਕਲ ਪ੍ਰਧਾਨ ਜਤਿੰਦਰ ਸ਼ਰਮਾ ਨੇ ਨੋਟੀਫ਼ਿਕੇਸ਼ਨ ਦੀ ਕਾਪੀ ਸੌਂਪੀ | ਮੀਟਿੰਗ ਬਹੁਤ ਹੀ ਖ਼ੁਸ਼ ਮਾਹੌਲ ਵਿਚ ਚਾਹ ਪਾਰਟੀ ਨਾਲ਼ ਖ਼ਤਮ ਹੋਈ |
ਪਿਛਲੀ ਖ਼ਬਰ ਫ਼ਤਿਹਪੁਰ 'ਚ ਵਾਲੀਬਾਲ ਟੂਰਨਾਮੈਂਟ ਦੌਰਾਨ ਤਲੂਰ ਨੇ ਬਾੜਮਾਂ ਨੂੰ 2-1 ਨਾਲ ਹਰਾ ਕੇ ਜਿੱਤੀ ਟਰਾਫ਼ੀ ਅਗਲੀ ਖ਼ਬਰ ਕ੍ਰਿਸ਼ੀ ਵਿਗਿਆਨ ਕੇਂਦਰ ਘੋਹ ਵਲੋਂ 'ਖੇਤ ਬਚਾਓ' ਮੁਹਿੰਮ ਤਹਿਤ ਜਾਗਰੂਕਤਾ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।