29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਏ.ਆਈ. ਮਨੁੱਖਤਾ ਲਈ ਵਰਦਾਨ, ਪਰ ਦੁਰਵਰਤੋਂ ਤੋਂ ਬਚਣਾ ਸਮੇਂ ਦੀ ਲੋੜ-ਵਿਕਾਸ ਗੁਪਤਾ

ਅਜੀਤ ਡੈਸਕ 13-06-2026
ਪਠਾਨਕੋਟ, 12 ਜੂਨ (ਸੰਧੂ)-ਪਠਾਨਕੋਟ ਦੇ ਪ੍ਰਸਿੱਧ ਸਮਾਜ ਸੇਵਕ ਵਿਕਾਸ ਗੁਪਤਾ ਨੇ ਕਿਹਾ ਕਿ ਏ.ਆਈ. ਆਧੁਨਿਕ ਯੁੱਗ ਦੀ ਇਕ ਬਹੁਤ ਹੀ ਉੱਨਤ ਤੇ ਲਾਭਦਾਇਕ ਤਕਨੀਕ ਹੈ | ਜਿਸ ਨੇ ਮਨੁੱਖੀ ਜੀਵਨ ਨੂੰ ਕਈ ਖੇਤਰਾਂ ਵਿਚ ਆਸਾਨ ਅਤੇ ਪ੍ਰਭਾਵਸ਼ਾਲੀ ਬਣਾਇਆ ਹੈ | ਉਨ੍ਹਾਂ ਕਿਹਾ ਕਿ ਸਿੱਖਿਆ, ਸਿਹਤ ਸੇਵਾਵਾਂ, ਉਦਯੋਗ, ਖੋਜ ਤੇ ਪ੍ਰਸ਼ਾਸਨਿਕ ਕਾਰਜਾਂ ਵਿਚ ਏ.ਆਈ. ਦੀ ਭੂਮਿਕਾ ਲਗਾਤਾਰ ਵੱਧ ਰਹੀ ਹੈ ਤੇ ਇਸ ਦੇ ਸਹੀ ਉਪਯੋਗ ਨਾਲ ਦੇਸ਼ ਤੇ ਸਮਾਜ ਦੇ ਵਿਕਾਸ ਨੂੰ ਨਵੀਂ ਗਤੀ ਮਿਲ ਸਕਦੀ ਹੈ | ਵਿਕਾਸ ਗੁਪਤਾ ਨੇ ਕਿਹਾ ਕਿ ਜਿੱਥੇ ਇਹ ਤਕਨੀਕ ਬੇਅੰਤ ਸੰਭਾਵਨਾਵਾਂ ਨਾਲ ਭਰਪੂਰ ਹੈ, ਉੱਥੇ ਇਸ ਦੀ ਦੁਰਵਰਤੋਂ ਵੀ ਚਿੰਤਾ ਦਾ ਵਿਸ਼ਾ ਬਣ ਰਹੀ ਹੈ | ਗ਼ਲਤ ਜਾਣਕਾਰੀ ਫੈਲਾਉਣ, ਫ਼ਰਜ਼ੀ ਤਸਵੀਰਾਂ ਤੇ ਵੀਡੀਓ ਤਿਆਰ ਕਰਨ, ਸਾਈਬਰ ਅਪਰਾਧਾਂ ਅਤੇ ਸਮਾਜ ਵਿਚ ਭਰਮ ਪੈਦਾ ਕਰਨ ਲਈ ਏ.ਆਈ. ਦੀ ਵਰਤੋਂ ਨਹੀਂ ਹੋਣੀ ਚਾਹੀਦੀ | ਉਨ੍ਹਾਂ ਕਿਹਾ ਕਿ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਤਕਨੀਕ ਨੂੰ ਮਨੁੱਖੀ ਭਲਾਈ ਅਤੇ ਰਚਨਾਤਮਿਕ ਕਾਰਜਾਂ ਲਈ ਹੀ ਵਰਤੇ | ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਏ.ਆਈ. ਨਾਲ ਜੁੜੀਆਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਹਾਸਲ ਕਰਨ ਅਤੇ ਇਸ ਨੂੰ ਆਪਣੇ ਹੁਨਰ ਵਿਕਾਸ ਲਈ ਵਰਤਣ | ਵਿਕਾਸ ਗੁਪਤਾ ਨੇ ਕਿਹਾ ਕਿ ਏ.ਆਈ. ਤਕਨੀਕ ਦਾ ਮਕਸਦ ਮਨੁੱਖੀ ਜੀਵਨ ਨੂੰ ਬਿਹਤਰ ਬਣਾਉਣਾ ਹੈ ਤੇ ਜੇਕਰ ਏ.ਆਈ. ਦੀ ਵਰਤੋਂ ਜ਼ਿੰਮੇਵਾਰੀ ਤੇ ਨੈਤਿਕਤਾ ਨਾਲ ਕੀਤੀ ਜਾਵੇ ਤਾਂ ਇਹ ਭਵਿੱਖ ਵਿਚ ਵਿਕਾਸ ਅਤੇ ਤਰੱਕੀ ਦਾ ਇਕ ਮਜ਼ਬੂਤ ਸਾਧਨ ਸਾਬਤ ਹੋਵੇਗਾ |
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਛਤਵਾਲ ਵਲੋਂ ਵਾਤਾਵਰਨ ਜਾਗਰੂਕਤਾ ਮੁਕਾਬਲਿਆਂ ਨੂੰ ਭਰਵਾਂ ਹੁੰਗਾਰਾ ਅਗਲੀ ਖ਼ਬਰ ਕਾਨਵਾਂ–ਫਰੀਦਾਨਗਰ ਰੋਡ 'ਤੇ ਪੈਂਦੇ ਪਿੰਡ ਕੁੰਡੇ ਫ਼ਿਰੋਜ਼ਪੁਰ ਵਿਚ ਖੁੱਲ੍ਹੇ ਮੀਟਰ ਬਕਸੇ ਬਣੇ ਖ਼ਤਰੇ ਦਾ ਕਾਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।