29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਤਿੰਨ ਨੌਜਵਾਨਾਂ ਵਲੋਂ ਰੰਜਿਸ਼ ਦੇ ਚੱਲਦੇ ਇਕ ਘਰ ਨੂੰ ਪੈਟਰੋਲ ਛਿੜਕ ਕੇ ਲਗਾਈ ਅੱਗ

ਅਜੀਤ ਡੈਸਕ 13-06-2026
ਮਾਧੋਪੁਰ, 12 ਜੂਨ (ਮਹਿਰਾ)-ਸੁਜਾਨਪੁਰ ਦੀ ਅੰਬੇਦਕਰ ਕਾਲੋਨੀ ਵਿਚ ਬੀਤੇ ਦਿਨੀਂ ਤਿੰਨ ਨੌਜਵਾਨਾਂ ਵਲੋਂ ਰੰਜਿਸ਼ ਦੇ ਚੱਲਦੇ ਇਕ ਘਰ ਵਿਚ ਰਾਤ ਨੂੰ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ ਗਈ ਸੀ | ਜਿਸ ਦੇ ਚੱਲਦੇ ਮੁਹੱਲੇ ਵਿਚ ਸਨਸਨੀ ਫੈਲ ਗਈ ਸੀ | ਸਾਰਾ ਮਾਮਲਾ ਸੀ.ਸੀ.ਟੀ.ਵੀ. ਵਿਚ ਕੈਦ ਵੀ ਹੋ ਗਿਆ ਸੀ | ਘਰ ਦੇ ਮਾਲਕ ਰਘਵੀਰ ਦਾਸ ਦੇ ਬਿਆਨਾਂ 'ਤੇ ਪੁਲਿਸ ਵਲੋਂ ਤਿੰਨ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ | ਥਾਣਾ ਸੁਜਾਨਪੁਰ ਦੇ ਐਸ.ਐਚ.ਓ. ਅਰੁਣ ਕੁਮਾਰ ਕਾਲੀਆ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਵਿਚ ਇਕ ਨੌਜਵਾਨ ਜਸਵਿੰਦਰ ਉਰਫ਼ ਗੋਰੀ ਵਾਸੀ ਮੁਹੱਲਾ ਬਾਗ਼ ਸੁਜਾਨਪੁਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਅਤੇ ਰਹਿੰਦੇ 2 ਨੌਜਵਾਨਾਂ ਨੂੰ ਵੀ ਜਲਦੀ ਗਿ੍ਫ਼ਤਾਰ ਕਰ ਲਿਆ ਜਾਵੇਗਾ |
ਪਿਛਲੀ ਖ਼ਬਰ ਕਾਨਵਾਂ–ਫਰੀਦਾਨਗਰ ਰੋਡ 'ਤੇ ਪੈਂਦੇ ਪਿੰਡ ਕੁੰਡੇ ਫ਼ਿਰੋਜ਼ਪੁਰ ਵਿਚ ਖੁੱਲ੍ਹੇ ਮੀਟਰ ਬਕਸੇ ਬਣੇ ਖ਼ਤਰੇ ਦਾ ਕਾਰਨ ਅਗਲੀ ਖ਼ਬਰ ਚੋਰੀ ਦੇ ਮਾਮਲੇ 'ਚ 2 ਨੌਜਵਾਨ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।