27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸੈਣੀ ਸਮਾਜ ਵਲੋਂ ਕੌਮੀ ਪ੍ਰਧਾਨ ਤਰਸੇਮ ਸਿੰਘ ਸੈਣੀ ਨਾਲ ਕੀਤੀ ਮੁਲਾਕਾਤ <br/>

ਅਜੀਤ ਡੈਸਕ 03-06-2026
ਕਾਹਨੂੰਵਾਨ, 2 ਜੂਨ (ਨਿਸ਼ਾਨ ਸਿੰਘ ਚਾਹਲ)-ਸੈਣੀ ਸਮਾਜ ਵਲੋਂ ਕੌਮੀ ਪ੍ਰਧਾਨ ਤਰਸੇਮ ਸਿੰਘ ਦੇ ਨਾਲ ਮੁਲਾਕਾਤ ਕਰਕੇ ਆਪਣੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਮੌਜੂਦਾ ਸੱਤਾਧਾਰੀ ਸਰਕਾਰ 'ਤੇ ਦਬਾਅ ਪਾਉਣ ਲਈ ਕਿਹਾ ਗਿਆ | ਸੈਣੀ ਸਮਾਜ ਦੇ ਆਗੂ ਸਰਬਜੀਤ ਸਿੰਘ ਜਾਗੋਵਾਲ, ਅਵਿੰਦਰ ਸਿੰਘ ਲਾਧੂਪੁਰ, ਲਖਵਿੰਦਰ ਸਿੰਘ ਜਾਗੋਵਾਲ ਅਤੇ ਜਤਿੰਦਰ ਸਿੰਘ ਸਾਬੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਬੀਤੇ ਦਿਨੀ ਸੈਣੀ ਸਮਾਜ ਪੰਜਾਬ ਦੇ ਪ੍ਰਧਾਨ ਤਰਸੇਮ ਸਿੰਘ ਦੇ ਨਾਲ ਇਕ ਬੈਠਕ ਕਰ ਕੇ ਸੈਣੀ ਬਰਾਦਰੀ ਦੀਆਂ ਪਿਛਲੇ ਲੰਬੇ ਸਮੇਂ ਤੋਂ ਲੜਕਦੀਆਂ ਮੰਗਾਂ: ਨੂੰ ਲਾਗੂ ਕਰਵਾਉਣ ਲਈ ਮੌਜੂਦਾ ਸੱਤਾਧਾਰੀ ਸਰਕਾਰ ਉੱਪਰ ਦਬਾਅ ਪਾਉਣ ਅਤੇ ਮੰਗਾਂ ਨਾ ਮੰਗਣ ਦੀ ਸੂਰਤ ਵਿਚ ਸਰਕਾਰ ਦੇ ਖ਼ਿਲਾਫ਼ ਸੰਘਰਸ਼ ਸ਼ੁਰੂ ਕਰ ਲਈ ਕਿਹਾ ਗਿਆ | ਇਸ ਬੈਠਕ ਵਿਚ ਅਜਮੇਰ ਸਿੰਘ ਸੈਣੀ, ਸਰਬਜੀਤ ਕੌਰ ਸੈਣੀ, ਕਮਲਜੀਤ ਸੈਣੀ, ਅਸ਼ੋਕ ਰੱਬ, ਨੰਬਰਦਾਰ ਬਲਵਿੰਦਰ ਸਿੰਘ ਜਾਗੋਵਾਲ, ਲਖਵਿੰਦਰ ਸਿੰਘ ਜਾਗੋਵਾਲ, ਅਮਰਜੀਤ ਸਿੰਘ ਜਾਗੋਵਾਲ, ਹਰਦੀਪ ਸਿੰਘ, ਨੰਬਰਦਾਰ ਜੋਰਾਵਰ ਸਿੰਘ ਲਾਧੂਪੁਰ, ਅਜੀਤ ਸਿੰਘ ਜਾਗੋਵਾਲ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦਾਸਪੁਰ ਤੋਂ 108 ਤੇ ਦੀਨਾਨਗਰ ਤੋਂ 16 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰੇ <br/> ਅਗਲੀ ਖ਼ਬਰ ਨਾਨੋਹਾਰਨੀ ਦਾ ਸੱਭਿਆਚਾਰਕ ਤੇ ਖੇਡ ਮੇਲਾ ਸਿਆਸਤ ਦੀ ਭੇਟ ਚੜਿ੍ਹਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।