27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਨਾਨੋਹਾਰਨੀ ਦਾ ਸੱਭਿਆਚਾਰਕ ਤੇ ਖੇਡ ਮੇਲਾ ਸਿਆਸਤ ਦੀ ਭੇਟ ਚੜਿ੍ਹਆ <br/>

ਅਜੀਤ ਡੈਸਕ 03-06-2026
ਵਡਾਲਾ ਬਾਂਗਰ, 2 ਜੂਨ (ਭੁੰਬਲੀ)-ਪਿੰਡ ਨਾਨੋਹਾਰਨੀ ਵਿਚ ਸੂਫ਼ੀ ਫ਼ਕੀਰ ਬਾਬਾ ਮਿੰਦੋ ਸ਼ਾਹ ਦੀ ਯਾਦ 'ਚ ਸਾਲਾਨਾ ਸੱਭਿਆਚਾਰਕ ਤੇ ਖੇਡ ਮੇਲਾ ਕਰਵਾਇਆ ਜਾਣਾ ਸੀ, ਜੋ ਇਸ ਵਾਰ ਸਿਆਸਤ ਦੀ ਭੇਟ ਚੜ੍ਹ ਗਿਆ | ਮੇਲੇ ਦੇ ਮੁੱਖ ਪ੍ਰਬੰਧਕ ਸਿਮਰ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮੇਲੇ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਸਨ, ਟੈਂਟ ਲੱਗਾ ਹੋਇਆ ਸੀ ਤੇ ਸਟੇਜ ਵੀ ਲੱਗੀ ਸੀ, ਗਾਇਕ ਜੋੜੀ ਅਮਰ ਅਰਸ਼ੀ ਤੇ ਬੀਬਾ ਨਰਿੰਦਰ ਜੋਤ ਮੇਲੇ ਵਿਚ ਪੁੱਜ ਚੁੱਕੇ ਸਨ, ਪਰ ਅਖਾੜਾ ਲੱਗਣ ਸਮੇਂ ਪੁਲਿਸ ਫੋਰਸ ਵੱਡੀ ਗਿਣਤੀ ਵਿਚ ਪੁੱਜ ਗਈ ਤੇ ਉਨ੍ਹਾਂ ਇਸ ਮੇਲੇ ਨੂੰ ਹੋਣ ਤੋਂ ਰੋਕ ਦਿੱਤਾ | ਇਸ ਮੌਕੇ ਕਬੱਡੀ ਟੀਮਾਂ ਦੇ ਖਿਡਾਰੀ ਵੀ ਆਏ ਹੋਏ ਸਨ, ਉਨ੍ਹਾਂ ਨੂੰ ਵੀ ਮੈਚ ਖੇਡੇ ਬਿਨ੍ਹਾਂ ਗਾਇਕ ਜੋੜੀ ਵਾਂਗ ਬੇਰੰਗ ਪਰਤਣਾ ਪਿਆ | ਜ਼ਿਕਰਯੋਗ ਹੈ ਕਿ ਇਸ ਮੇਲੇ ਵਿਚ ਬੀਬੀ ਰਾਜਵਿੰਦਰ ਕੌਰ ਚੇਅਰਪਰਸਨ ਬਲਾਕ ਸੰਮਤੀ ਡੇਰਾ ਬਾਬਾ ਨਾਨਕ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚਣੇ ਸਨ, ਪਰ ਸਿਆਸੀ ਸ਼ਹਿ ਤੇ ਆਪਸੀ ਰੰਜਿਸ਼ ਕਾਰਨ ਇਹ ਮੇਲਾ ਸਿਆਸਤ ਦੀ ਭੇਟ ਚੜ੍ਹ ਗਿਆ, ਜਦੋਂ ਕਿ ਮੇਲੇ ਲਈ ਲੱਗਾ ਪੰਡਾਲ ਦਰਸ਼ਕਾਂ ਦੀ ਥਾਂ ਪੁਲਿਸ ਫੋਰਸ ਨਾਲ ਪੁਲਿਸ ਛਾਉਣੀ ਵਿਚ ਬਦਲ ਗਿਆ | ਮੇਲਾ ਪ੍ਰਬੰਧਕਾਂ ਨੇ ਦੱਸਿਆ ਕਿ ਮੇਲੇ ਵਿਚ ਅਲੀਸ਼ਾਨ ਪੰਡਾਲ ਤੇ ਸਾਉਂਡ ਸਿਸਟਮ ਤੇ ਹੋਰ ਸਾਰਾ ਖ਼ਰਚਾ ਉਨ੍ਹਾਂ ਨੂੰ ਦੇਣਾ ਪਿਆ | ਗਾਇਕ ਜੋੜੀ ਵੀ ਪੂਰੇ ਪੈਸੇ ਲੈ ਕੇ ਬਿਨ੍ਹਾਂ ਗਾਉਣ ਤੋਂ ਹੀ ਪਰਤ ਗਈ | ਗਾਇਕ ਜੋੜੀ ਅਮਰ ਅਰਸ਼ੀ ਤੇ ਬੀਬਾ ਨਰਿੰਦਰ ਜੋਤ ਨੇ ਕਿਹਾ ਕਿ ਉਹ ਇਸ ਸਾਲਾਨਾ ਮੇਲੇ 'ਤੇ ਅਖਾੜਾ ਲਗਾਉਣ ਲਈ ਪੂਰੀ ਤਿਆਰੀ ਵਿਚ ਆਏ ਸਨ, ਪਰ ਕੁਝ ਕਾਰਨਾਂ ਕਰ ਕੇ ਅਖਾੜਾ ਨਹੀਂ ਲੱਗਾ ਤੇ ਉਨ੍ਹਾਂ ਨੂੰ ਬਿਨਾਂ ਗਾਏ ਹੀ ਮਾਯੂਸ ਪਰਤਣਾ ਪੈ ਰਿਹਾ ਹੈ | ਜਦੋਂ ਇਸ ਸਬੰਧੀ ਪੁਲਿਸ ਦੇ ਕੁਝ ਉੱਚ ਅਫ਼ਸਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਲੇ ਵਿਚ ਵੱਡੀ ਗਿਣਤੀ 'ਚ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਲਗਾਈ ਹੈ ਅਤੇ ਮੇਲਾ ਰੋਕਣ ਦੇ ਪੂਰੇ ਕਾਰਨਾਂ ਬਾਰੇ ਸਪੱਸ਼ਟ ਉੱਤਰ ਨਹੀਂ ਦੇ ਸਕੇ | ਕੁੱਲ ਮਿਲਾ ਕੇ ਇਸ ਮੇਲੇ ਦੇ ਨਾ ਹੋਣ ਕਾਰਨ ਜਿੱਥੇ ਪ੍ਰਬੰਧਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ, ਉਥੇ ਲੋਕਾਂ ਵੀ ਪ੍ਰਸ਼ਾਸਨ ਪ੍ਰਤੀ ਭਾਰੀ ਨਰਾਜ਼ਗੀ ਤੇ ਮਾਯੂਸੀ ਪਾਈ ਜਾ ਰਹੀ ਹੈ | ਪ੍ਰਬੰਧਕਾਂ ਦੇ ਮੇਲਾ ਕਰਵਾਉਣ ਦੇ ਸੁਪਨੇ ਧਰੇ-ਧਰਾਏ ਹੀ ਰਹਿ ਗਏ |

ਪਿਛਲੀ ਖ਼ਬਰ ਸੈਣੀ ਸਮਾਜ ਵਲੋਂ ਕੌਮੀ ਪ੍ਰਧਾਨ ਤਰਸੇਮ ਸਿੰਘ ਸੈਣੀ ਨਾਲ ਕੀਤੀ ਮੁਲਾਕਾਤ <br/> ਅਗਲੀ ਖ਼ਬਰ ਲੋਕ ਹਿੱਤ ਕਾਰਜਾਂ ਤੋਂ ਸੰਤੁਸ਼ਟ ਲੋਕਾਂ ਨੇ ਸ਼ਹਿਰੀ ਚੋਣਾਂ 'ਚ 'ਆਪ' 'ਤੇ ਮਜ਼ਬੂਤ ਭਰੋਸੇ ਦੀ ਲਗਾਈ ਮੋਹਰ-ਚੇਅ. ਬਾਠ ਝੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।