28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸੁਖਜਿੰਦਰ ਮੈਮੋਰੀਅਲ ਪਬਲਿਕ ਸਕੂਲ ਬੱਬਰੀ ਵਿਖੇ ਕੰਪੀਟੈਂਸੀ ਆਧਾਰਿਤ ਵਰਕਸ਼ਾਪ ਲਗਾਈ

ਅਜੀਤ ਡੈਸਕ 03-06-2026
ਗੁਰਦਾਸਪੁਰ, 2 ਜੂਨ (ਚੱਕਰਾਜਾ)-ਸੁਖਜਿੰਦਰ ਮੈਮੋਰੀਅਲ ਪਬਲਿਕ ਸਕੂਲ ਬੱਬਰੀ ਵਿਖੇ ਅਧਿਆਪਕਾਂ ਦੀ ਪੇਸ਼ੇਵਰ ਯੋਗਤਾ, ਨਵੀਨਤਾਕਾਰੀ ਸੋਚ ਤੇ ਗੁਣਵੱਤਾ ਭਰਪੂਰ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੰਪੀਟੈਂਸੀ ਅਧਾਰਿਤ ਅਧਿਆਪਨ ਵਿਸ਼ੇ 'ਤੇ ਵਰਕਸ਼ਾਪ ਲਗਾਈ ਗਈ | ਪਿ੍ੰਸੀਪਲ ਜਤਿੰਦਰ ਸ਼ਰਮਾ ਦੀ ਅਗਵਾਈ ਹੇਠ ਵਰਕਸ਼ਾਪ ਦੌਰਾਨ ਅੰਜਲੀ ਗੁਪਤਾ ਵਲੋਂ ਅਧਿਆਪਕਾਂ ਨੂੰ ਆਧੁਨਿਕ ਸਿੱਖਿਆ ਪ੍ਰਣਾਲੀ 'ਚ ਕੰਪੀਟੈਂਸੀ ਅਧਾਰਿਤ ਅਧਿਆਪਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਅਧਿਆਪਕਾਂ ਨੂੰ ਨਵੀਂ ਸਿੱਖਣ-ਸਿਖਾਉਣ ਵਿਧੀਆਂ, ਵਿਦਿਆਰਥੀਆਂ 'ਚ ਆਲੋਚਨਾਤਮਿਕ ਸੋਚ, ਰਚਨਾਤਮਿਕਤਾ, ਸਹਿਯੋਗੀ ਸਿੱਖਣ ਤੇ ਸਮੱਸਿਆ ਹੱਲ ਕਰਨ ਦੀਆਂ ਯੋਗਤਾਵਾਂ ਨੂੰ ਵਿਕਸਿਤ ਕਰਨ ਸਬੰਧੀ ਵਿਹਾਰਿਕ ਤਕਨੀਕਾਂ ਬਾਰੇ ਜਾਣੂ ਕਰਵਾਇਆ | ਇਸ ਤੋਂ ਇਲਾਵਾ ਕਲਾਸ-ਰੂਮ 'ਚ ਗਤੀਵਿਧੀ-ਅਧਾਰਿਤ ਸਿੱਖਣ, ਪ੍ਰਭਾਵਸ਼ਾਲੀ ਮੁਲਾਂਕਣ ਤੇ ਵਿਦਿਆਰਥੀ-ਕੇਂਦਰਿਤ ਅਧਿਆਪਨ ਪਹੁੰਚਾਂ 'ਤੇ ਵੀ ਚਰਚਾ ਕੀਤੀ | ਅਧਿਆਪਕਾਂ ਨੇ ਵੱਖ-ਵੱਖ ਗਤੀਵਿਧੀਆਂ 'ਚ ਸਰਗਰਮ ਭੂਮਿਕਾ ਨਿਭਾਈ ਅਤੇ ਆਪਣੇ ਤਜਰਬਿਆਂ ਨੂੰ ਸਾਂਝਾ ਕੀਤਾ | ਇਸ ਮੌਕੇ ਸਕੂਲ ਦੀ ਚੇਅਰਪਰਸਨ ਦਲਜੀਤ ਕੌਰ ਨੇ ਕਿਹਾ ਕਿ ਅਜਿਹੇ ਸਿਖਲਾਈ ਪ੍ਰੋਗਰਾਮ ਅਧਿਆਪਕਾਂ ਨੂੰ ਸਮੇਂ ਦੀਆਂ ਲੋੜਾਂ ਅਨੁਸਾਰ ਆਪਣੇ ਹੁਨਰਾਂ ਨੂੰ ਨਿਖਾਰਨ ਦਾ ਮੌਕਾ ਪ੍ਰਦਾਨ ਕਰਦੇ ਹਨ, ਜਿਸ ਦਾ ਸਿੱਧਾ ਲਾਭ ਵਿਦਿਆਰਥੀਆਂ ਨੂੰ ਮਿਲਦਾ ਹੈ | ਸਕੂਲ ਦੇ ਐਮ.ਡੀ ਜੈਦੀਪ ਸਿੰਘ ਨੇ ਕਿਹਾ ਕਿ ਗੁਣਵੱਤਾ ਭਰਪੂਰ ਸਿੱਖਿਆ ਲਈ ਅਧਿਆਪਕਾਂ ਦਾ ਨਿਰੰਤਰ ਸਿੱਖਣਾ ਅਤੇ ਨਵੀਆਂ ਪਹੁੰਚਾਂ ਨੂੰ ਅਪਣਾਉਣਾ ਜ਼ਰੂਰੀ ਹੈ | ਪਿ੍ੰਸੀਪਲ ਜਤਿੰਦਰ ਸ਼ਰਮਾ ਨੇ ਕਿਹਾ ਕਿ ਇਹ ਵਰਕਸ਼ਾਪ ਜਾਣਕਾਰੀ ਭਰਪੂਰ ਅਤੇ ਪੇ੍ਰਰਨਾਦਾਇਕ ਰਹੀ | ਸਕੂਲ ਪ੍ਰਬੰਧਨ ਵਲੋਂ ਅੰਜਲੀ ਗੁਪਤਾ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਮਜੀਠੀਆ ਵਿਰੁੱਧ ਪਰਚਾ ਦਰਜ ਕਰਨਾ ਸਰਕਾਰ ਦੀ ਬੌਖਲਾਹਟ ਦਾ ਨਤੀਜਾ- ਜਗਰੂਪ ਸ਼ਾਹਪੁਰ ਅਗਲੀ ਖ਼ਬਰ ਬਾਬਾ ਸ੍ਰੀ ਚੰਦ ਖ਼ਾਲਸਾ ਕਾਲਜ ਦਾ ਬੀ.ਏ, ਬੀ.ਸੀ.ਏ ਤੇ ਬੀ.ਐਸ.ਸੀ. ਭਾਗ ਤੀਜੇ ਦਾ ਨਤੀਜਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।