18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਨਗਰ ਨਿਗਮ ਚੋਣਾਂ 'ਚ ਵਿਧਾਨ ਸਭਾ ਹਲਕਾ ਭੋਆ ਦੀਆਂ ਪੰਜ ਸੀਟਾਂ 'ਚੋਂ 'ਆਪ' ਦਾ ਤਿੰਨ 'ਤੇ ਕਬਜ਼ਾ

ਅਜੀਤ ਡੈਸਕ 30-05-2026
ਨਰੋਟ ਮਹਿਰਾ, 29 ਮਈ (ਰਾਜ ਕੁਮਾਰੀ)-ਜ਼ਿਲ੍ਹਾ ਪਠਾਨਕੋਟ ਨਗਰ ਕਾਰਪੋਰੇਸ਼ਨ ਦੀਆਂ 50 ਸੀਟਾਂ ਵਿਚੋਂ ਪੰਜ ਸੀਟਾਂ ਹਲਕਾ ਭੋਆ ਦੇ ਅੰਦਰ ਪੈਂਦੀਆਂ ਹਨ | ਇਨ੍ਹਾਂ ਪੰਜਾਂ ਸੀਟਾਂ ਵਿਚੋਂ 'ਆਪ' ਵਲੋਂ ਤਿੰਨ ਸੀਟਾਂ 'ਤੇ ਕਬਜ਼ਾ ਕੀਤਾ ਗਿਆ ਹੈ | ਵਾਰਡ ਨੰਬਰ-43 ਵਿਚੋਂ ਆਮ ਆਦਮੀ ਪਾਰਟੀ ਦੀ ਬਲਜਿੰਦਰ ਕੌਰ ਨੇ 526 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ, ਵਾਰਡ ਨੰਬਰ-44 ਵਿਚ ਬੀ.ਜੇ.ਪੀ. ਦੀ ਨੀਲਮ ਕੁਮਾਰੀ ਨੇ 700 ਦੇ ਕਰੀਬ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ, ਵਾਰਡ ਨੰਬਰ 42 ਵਿਚੋਂ ਆਮ ਆਦਮੀ ਪਾਰਟੀ ਦੀ ਵੀਨਾ ਦੇਵੀ ਨੇ ਕਾਂਗਰਸ ਉਮੀਦਵਾਰ ਨੰੂ ਹਰਾ ਕੇ ਜਿੱਤ ਪ੍ਰਾਪਤ ਕੀਤੀ, ਵਾਰਡ ਨੰਬਰ-45 ਵਿਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰੀਸ਼ ਕੁਮਾਰ ਗੋਰਖਾ ਨੇ ਕਾਂਗਰਸ ਪਾਰਟੀ ਦੀ ਸ਼ਾਲੂ ਭੱਟੀ ਨੰੂ 22 ਵੋਟਾਂ ਦੇ ਫਰਕ ਨਾਲ ਹਰਾਇਆ |
ਪਿਛਲੀ ਖ਼ਬਰ ਪਠਾਨਕੋਟ 'ਚ ਭਾਜਪਾ ਨੇ 22, ਕਾਂਗਰਸ ਨੇ 17 ਤੇ 'ਆਪ' ਨੇ 9 ਸੀਟਾਂ 'ਤੇ ਜਿੱਤ ਕੀਤੀ ਦਰਜ <br/> ਅਗਲੀ ਖ਼ਬਰ ਪਠਾਨਕੋਟ ਨਗਰ ਨਿਗਮ ਚੋਣਾਂ 'ਚ ਕਾਂਗਰਸ ਤੇ ਭਾਜਪਾ ਵਿਚਕਾਰ ਰਹੀ ਜ਼ਬਰਦਸਤ ਟੱਕਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।