21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਪਿੰਡ ਮਗਰਾਲਾ ਵਿਖੇ ਗ਼ਰੀਬ ਪਰਿਵਾਰ ਦੇ ਘਰ ਦੀ ਡਿੱਗੀ ਛੱਤ

ਅਜੀਤ ਡੈਸਕ 24-05-2026
ਦੀਨਾਨਗਰ, 23 ਮਈ (ਸੋਢੀ/ਘੁੰਮਣ/ਸ਼ਰਮਾ)-ਦੀਨਾਨਗਰ ਨਜ਼ਦੀਕੀ ਪਿੰਡ ਮਗਰਾਲਾ ਵਿਖੇ ਬੀਤੀ ਰਾਤ ਆਈ ਭਾਰੀ ਹਨੇਰੀ ਕਾਰਨ ਇਕ ਗ਼ਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਦੀ ਖ਼ਬਰ ਪ੍ਰਾਪਤ ਹੋਈ ਹੈ | ਛੱਤ ਡਿੱਗਣ ਨਾਲ ਘਰ ਅੰਦਰ ਪਏ ਸਮਾਨ ਦਾ ਕਾਫੀ ਨੁਕਸਾਨ ਹੋਇਆ ਹੈ | ਗ਼ਨੀਮਤ ਇਹ ਰਹੀ ਕਿ ਗਰਮੀ ਕਾਰਨ ਪਰਿਵਾਰਕ ਮੈਂਬਰ ਘਰ ਦੇ ਬਾਹਰ ਖੁੱਲ੍ਹੇ 'ਚ ਸੁੱਤੇ ਹੋਏ ਸਨ ਤੇ ਘਰ ਦੀ ਬਾਲਿਆਂ ਵਾਲੀ ਛੱਤ ਜੋ ਹਨੇਰੀ ਨਾਲ ਹੇਠਾਂ ਡਿੱਗ ਗਈ | ਜਾਣਕਾਰੀ ਦਿੰਦੇ ਹੋਏ ਪਿੰਡ ਨੰਬਰਦਾਰ ਪਿਆਰਾ ਸਿੰਘ ਨੇ ਦੱਸਿਆ ਕਿ ਇਹ ਪਰਿਵਾਰ ਬਹੁਤ ਗ਼ਰੀਬ ਹੈ, ਇਸ ਘਰ 'ਚ ਰਹਿੰਦੀ ਮਹਿਲਾ ਕੈਲਾਸ਼ ਰਾਣੀ ਦਾ ਪੁੱਤਰ ਦੂਸਰੇ ਰਾਜ ਵਿਚ ਮਜ਼ਦੂਰੀ ਕਰਦਾ ਹੈ | ਘਰ ਦੀ ਛੱਤ ਡਿੱਗਣ ਨਾਲ ਉਨ੍ਹਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ | ਉਨ੍ਹਾਂ ਵਿਧਾਇਕਾ ਅਰੁਣਾ ਚੌਧਰੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੰਗ ਕੀਤੀ ਕਿ ਉਹ ਪਰਿਵਾਰ ਨੂੰ ਆਰਥਿਕ ਸਹਾਇਤਾ ਪ੍ਰਦਾਨ ਕਰਨ ਲਈ ਯਤਨ ਕਰਨ ਤਾਂ ਜੋ ਉਨ੍ਹਾਂ ਨੂੰ ਇਸ ਨੁਕਸਾਨ ਤੋਂ ਰਾਹਤ ਮਿਲ ਸਕੇ ਤੇ ਉਹ ਆਪਣੇ ਮਕਾਨ ਦੀ ਛੱਤ ਫਿਰ ਤੋਂ ਬਣਵਾ ਸਕਣ |
ਪਿਛਲੀ ਖ਼ਬਰ ਚੇਅਰਮੈਨ ਮਾਨਿਕ ਮਹਿਤਾ ਨੇ ਆਪਣੀ ਮਾਂ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ ਅਗਲੀ ਖ਼ਬਰ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਵਿਖੇ ਰਾਸ਼ਟਰੀ ਪੱਧਰ ਦਾ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।