03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਵਲੋਂ ਵਾਰਡ ਨੰ: 2 'ਚ ਚੋਣ ਪ੍ਰਚਾਰ

ਅਜੀਤ ਡੈਸਕ 23-05-2026
ਬਟਾਲਾ, 22 ਮਈ (ਸਤਿੰਦਰ ਸਿੰਘ)-ਹਲਕਾ ਫ਼ਤਹਿਗੜ੍ਹ ਚੂੜੀਆਂ ਦੀ ਨਗਰ ਕੌਂਸਲ ਦੀ ਵਾਰਡ ਨੰਬਰ 2 'ਚ ਕੇਵਲ ਮਸੀਹ ਵਲੋਂ ਚੋਣ ਮੀਟਿੰਗ ਕਰਵਾਈ ਗਈ | ਇਸ ਮੌਕੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਸ: ਪੰਨੂੰ ਨੇ ਵਾਰਡ ਵਾਸੀਆਂ ਦੁਆਰਾ ਦਿੱਤੇ ਗਏ ਭਰੋਸੇ ਤੇ ਵਿਸ਼ਵਾਸ ਨੇ ਸਾਬਿਤ ਕਰ ਦਿੱਤਾ ਕਿ ਇਸ ਵਾਰ ਨਗਰ ਕੌਂਸਲ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰ ਇਕਤਰਫ਼ਾ ਜਿੱਤ ਪ੍ਰਾਪਤ ਕਰਨਗੇ | ਸ: ਪੰਨੂੰ ਨੇ ਆਮ ਆਦਮੀ ਪਾਰਟੀ ਸਰਕਾਰ ਵਲੋਂ ਕੀਤੇ ਗਏ ਕੰਮਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ | ਇਸ ਮੌਕੇ ਉਮੀਦਵਾਰ ਸ਼੍ਰੀਮਤੀ ਰਾਜ, ਕੇਵਲ ਮਸੀਹ, ਬਾਬਾ ਡਿੰਪਲ, ਡੈਨੀਅਲ ਮਸੀਹ, ਰੋਬਿਨ ਮਸੀਹ, ਰਾਮਸ ਮਸੀਹ, ਪੱਪੂ ਮਸੀਹ, ਯੂਨਸ ਮਸੀਹ, ਪਾਹੀ, ਸੁੱਖਾ, ਬਿੱਲਾ ਮਸੀਹ, ਰਾਜ ਕੁਮਾਰ, ਸੁਰਜ ਮਸੀਹ, ਸੁਨਿਲ ਮਸੀਹ, ਮੋਹਿਤ ਮਸੀਹ, ਸੰਨੀ ਮਸੀਹ ਆਦਿ ਹਾਜ਼ਰ ਰਹੇ |
ਪਿਛਲੀ ਖ਼ਬਰ ਵਿਭਾਗ ਨੇ ਅਧੂਰੀ ਸੜਕ ਬਣਾਉਣੀ ਕੀਤੀ ਸ਼ੁਰੂ ਅਗਲੀ ਖ਼ਬਰ ਹਲਕਾ ਇੰਚਾਰਜ ਪੰਨੂੰ ਨੇ 'ਆਪ' ਉਮੀਦਵਾਰਾਂ ਲਈ ਦੁਕਾਨਾਂ ਤੇ ਘਰ-ਘਰ ਜਾ ਕੇ ਵੋਟਾਂ ਮੰਗੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।