03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਵਿਭਾਗ ਨੇ ਅਧੂਰੀ ਸੜਕ ਬਣਾਉਣੀ ਕੀਤੀ ਸ਼ੁਰੂ

ਅਜੀਤ ਡੈਸਕ 23-05-2026
ਗੁਰਦਾਸਪੁਰ, 22 ਮਈ (ਅਸ਼ੋਕ ਸ਼ਰਮਾ)-ਪੰਡੋਰੀ ਮਹੰਤਾਂ ਅਧੀਨ ਪੈਂਦੇ ਸਾਹੋਵਾਲ ਵਾਇਆ ਭਟੋਇਆ ਤੇ ਦੀਨਾਨਗਰ ਨੰੂ ਜਾਂਦੀ ਸੜਕ ਜਿਸ ਦੀ ਪਿਛਲੇ 6 ਮਹੀਨੇ ਤੋਂ ਹਾਲਤ ਕਾਫ਼ੀ ਖਸਤਾ ਸੀ ਅਤੇ ਸੜਕ 'ਤੇ ਮੋਟਾ ਪੱਥਰ ਤੇ ਮਿੱਟੀ ਪਾਈ ਹੋਈ ਸੀ | ਪਰ ਪ੍ਰੀਮਿਕਸ ਨਾ ਪੈਣ ਕਾਰਨ ਮਿੱਟੀ ਅਤੇ ਮੋਟੇ ਪੱਥਰ ਕਾਰਨ ਪਿੰਡਾਂ ਦੇ ਲੋਕ ਕਾਫ਼ੀ ਪ੍ਰੇਸ਼ਾਨ ਸਨ | ਜਿਸ ਸਬੰਧੀ ਬੀਤੇ ਦਿਨ ਇਲਾਕੇ ਦੀਆਂ ਸਮਾਜ ਸੇਵੀ ਆਗੂਆਂ ਤੇ ਪੰਚਾਂ, ਸਰਪੰਚਾਂ ਵਲੋਂ 'ਅਜੀਤ' ਵਿਚ ਖ਼ਬਰ ਪ੍ਰਕਾਸ਼ਿਤ ਕਰਵਾਈ ਸੀ | ਜਿਸ ਦਾ ਅਸਰ ਉਸ ਵੇਲੇ ਸਾਹਮਣੇ ਆਇਆ, ਜਦੋਂ ਲੋਕ ਨਿਰਮਾਣ ਵਿਭਾਗ ਵਲੋਂ ਹਰਕਤ 'ਚ ਆਉਂਦਿਆਂ ਹੀ ਦੂਜੇ ਦਿਨ ਉਕਤ ਸੜਕ 'ਤੇ ਮਸ਼ੀਨਾਂ ਲਗਾ ਕੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ | ਸਮਾਜ ਸੇਵੀ ਆਗੂਆਂ ਤੇ ਪੰਚਾਂ, ਸਰਪੰਚਾਂ ਨੇ 'ਅਜੀਤ' ਦਾ ਧੰਨਵਾਦ ਕਰਦਿਆਂ ਕਿਹਾ ਕਿ ਅਦਾਰਾ 'ਅਜੀਤ' ਨੇ ਹਮੇਸ਼ਾ ਹੀ ਲੋਕਾਂ ਤੇ ਮਸਲਿਆਂ ਤੇ ਮੁਸ਼ਕਿਲਾਂ ਨੰੂ ਪ੍ਰਸ਼ਾਸਨ ਤੋਂ ਹੱਲ ਕਰਵਾਉਣ ਲਈ ਪਹਿਲ ਦਿੱਤੀ ਹੈ |
ਪਿਛਲੀ ਖ਼ਬਰ ਰੇਲਵੇ ਸਟੇਸ਼ਨ ਤੇ ਮਿਲਕ ਪਲਾਂਟ ਨੰੂ ਜਾਂਦੀ ਸੜਕ ਕੰਢੇ ਕੂੜੇ ਦੇ ਢੇਰਾਂ ਤੋਂ ਫੈਲੀ ਗੰਦਗੀ, ਲੋਕ ਪ੍ਰੇਸ਼ਾਨ ਅਗਲੀ ਖ਼ਬਰ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਵਲੋਂ ਵਾਰਡ ਨੰ: 2 'ਚ ਚੋਣ ਪ੍ਰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।