03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਹਲਕਾ ਇੰਚਾਰਜ ਪੰਨੂੰ ਨੇ 'ਆਪ' ਉਮੀਦਵਾਰਾਂ ਲਈ ਦੁਕਾਨਾਂ ਤੇ ਘਰ-ਘਰ ਜਾ ਕੇ ਵੋਟਾਂ ਮੰਗੀਆਂ

ਅਜੀਤ ਡੈਸਕ 23-05-2026
ਫਤਹਿਗੜ੍ਹ ਚੂੜੀਆਂ, 22 ਮਈ (ਅਵਤਾਰ ਸਿੰਘ ਰੰਧਾਵਾ)-ਫਤਹਿਗੜ੍ਹ ਚੂੜੀਆਂ ਨਗਰ ਕੌਂਸਲ ਚੋਣਾਂ ਲਈ ਸ਼ਹਿਰ ਫਤਹਿਗੜ੍ਹ ਚੂੜੀਆਂ ਅੰਦਰ ਵੱਖ-ਵੱਖ ਪਾਰਟੀਆਂ ਵਲੋਂ ਚੋਣ ਸਰਗਰਮੀਆਂ ਸ਼ਿਖਰਾਂ 'ਤੇ ਪਹੁੰਚਾ ਦਿੱਤੀਆਂ ਹਨ | ਇਸੇ ਤਹਿਤ ਅੱਜ ਆਮ ਅਦਾਮੀ ਪਾਰਟੀ ਦੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੇ ਵੱਖ-ਵੱਖ ਵਾਰਡਾਂ 'ਚ ਜਾ ਕੇ ਘਰ-ਘਰ ਜਾ ਕੇ ਅਤੇ ਦੁਕਾਨਦਾਰਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਲਈ ਵੋਟਾਂ ਮੰਗੀਆਂ | ਇਸ ਮੌਕੇ ਸ਼ਹਿਰ ਦੀਆਂ ਗਲੀਆਂ 'ਚ ਵੱਡੀਆਂ ਰੌਣਕਾਂ ਬਣੀਆਂ ਰਹੀਆਂ ਤੇ ਹਲਕਾ ਇੰਚਾਰਜ ਪੰਨੂੰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਕਮਰਕੱਸੇ ਕਰੀ ਬੈਠੇ ਹਨ | ਇਸ ਮੌਕੇ ਬਾਬਾ ਬਰਜਿੰਦਰ ਸਿੰਘ ਬੱਲਾ ਨਾਮਧਾਰੀ, ਸਚਿਨਦੀਪ ਸਿੰਘ ਬਾਠ ਛਿਛਰੇਵਾਲ, ਅਮਨਦੀਪ ਸਿੰਘ ਝੰਜੀਆਂ, ਸੁਖਦੇਵ ਸਿੰਘ ਝੰਜੀਆਂ ਖੁਰਦ, ਨਵੀਸ਼ ਨੰਦਾ, ਸਰਪੰਚ ਜਗਰੂਪ ਸਿੰਘ ਕੁਲਾਰ, ਸ਼ਮਸ਼ੇਰ ਸਿੰਘ ਸ਼ੇਰਾ ਫੌਜੀ, ਸਰਪੰਚ ਸੁਰਜਨ ਸਿੰਘ ਦਾਬਾਂਵਾਲ, ਕੈਪਟਨ ਸੁਰਜਨ ਸਿੰਘ ਚੰਦੂ ਮੰਜ, ਮਾਧਵ ਬੇਦੀ, ਗਗਨਦੀਪ ਸਿੰਘ ਕੋਟਲਾ ਬਾਮਾ, ਗੁਰਪ੍ਰੀਤ ਸਿੰਘ ਜਾਂਗਲਾ, ਰਮਨ ਕੁਮਾਰ, ਧਰਮਪਾਲ, ਡੈਨੀ, ਅਨਰੁਧ ਅਰੋੜਾ, ਅਨੂਪ ਬਿੰਦਰਾ, ਅਨਮੋਲ ਮਨੀ, ਚੇਤਨ ਜੋਸ਼ੀ, ਲਖਵਿੰਦਰ ਸਿੰਘ ਮਰੜ, ਜੋਬਨਜੀਤ ਮਰੜ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਵਲੋਂ ਵਾਰਡ ਨੰ: 2 'ਚ ਚੋਣ ਪ੍ਰਚਾਰ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਭਾਈ ਜੁਗਰਾਜ ਸਿੰਘ ਲਾਲਾਨੰਗਲ ਵਲੋਂ ਚੋਣ ਮੀਟਿੰਗਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।