ਉੱਤਰ ਪ੍ਰਦੇਸ਼, 3 ਅਗਸਤ- ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੇ ਦੱਖਣੀ ਜ਼ਿਲ੍ਹਿਆਂ ਜਿਵੇਂ ਕਿ ਲਲਿਤਪੁਰ, ਹਮੀਰਪੁਰ ਵਿਚ ਭਾਰੀ ਮੀਂਹ ਪਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਤਿੰਨ ਦਿਨਾਂ ਵਿਚ ਬੁੰਦੇਲਖੰਡ ਅਤੇ ਮੱਧ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿਚ ਦਰਮਿਆਨੀ ਤੋਂ ਭਾਰੀ ਮੀਂਹ ਦੇ ਹਾਲਾਤ ਰਹਿਣਗੇ।
ਯੂਪੀ ਦੇ 11 ਜ਼ਿਲ੍ਹਿਆਂ ਵਿਚ ਸ਼ੁੱਕਰਵਾਰ ਨੂੰ ਭਾਰੀ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਵੀਰਵਾਰ ਨੂੰ ਲਲਿਤਪੁਰ ਵਿਚ ਸਭ ਤੋਂ ਵੱਧ 173 ਮਿਲੀਮੀਟਰ ਅਤੇ ਹਮੀਰਪੁਰ ਵਿਚ 165 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਬਾਂਦਾ ਵਿਚ 137.4 ਮਿਲੀਮੀਟਰ, ਫਤਿਹਪੁਰ ਵਿਚ 77.6 ਮਿਲੀਮੀਟਰ ਅਤੇ ਚਿੱਤਰਕੂਟ ਵਿਚ 69 ਮਿਲੀਮੀਟਰ ਮੀਂਹ ਪਿਆ। ਅਯੁੱਧਿਆ, ਇਟਾਵਾ, ਅਲੀਗੜ੍ਹ ਅਤੇ ਝਾਂਸੀ ਵਿਚ ਵੀ ਚੰਗੀ ਬਾਰਿਸ਼ ਹੋਈ।