30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸਤੀਸ਼ ਜੱਟ ਪੰਮਾ ਵਲੋਂ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਠਾਕਰਪੁਰ ਵਿਖੇ ਏਅਰ ਕੰਡੀਸ਼ਨਰ ਲਗਵਾਏ

ਅਜੀਤ ਡੈਸਕ 09-05-2026
ਤਾਰਾਗੜ੍ਹ, 8 ਮਈ (ਸੋਹਨ ਲਾਲ)-ਯੁਵਾ ਨੇਤਾ ਸਤੀਸ਼ ਕੁਮਾਰ ਜੱਟ ਪੰਮਾ ਵਲੋਂ ਹਲਕਾ ਭੋਆ ਦੇ ਪਿੰਡ ਠਾਕੁਰਪੁਰ ਵਿਖੇ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਵਿਚ ਨੰਨ੍ਹੇ-ਮੁੰਨੇ ਬੱਚਿਆਂ ਦੀਆਂ ਸੁਵਿਧਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਏਅਰ ਕੰਡੀਸ਼ਨਰ ਲਗਵਾਏ ਗਏ | ਇਸ ਮੌਕੇ ਸਮਾਜ ਸੇਵੀ ਯੁਵਾ ਨੇਤਾ ਸਤੀਸ਼ ਜੱਟ ਪੰਮਾ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਤੇ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੀ ਸਿਹਤ ਦਾ ਖ਼ਿਆਲ ਰੱਖਣਾ ਵੀ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਬੱਚਿਆਂ ਨੂੰ ਸੁਖਦਾਇਕ ਮਾਹੌਲ ਮਿਲੇ, ਤਾਂ ਜੋ ਬੱਚੇ ਸਹੀ ਢੰਗ ਨਾਲ ਆਪਣੀ ਪੜ੍ਹਾਈ ਕਰ ਸਕਣ ਤੇ ਇਕ ਚੰਗੇ ਭਾਰਤ ਦੇ ਨਾਗਰਿਕ ਬਣ ਸਕਣ | ਇਸ ਮੌਕੇ ਸਤੀਸ਼ ਠਾਕੁਰਪੁਰ, ਸਕੂਲ ਚੇਅਰਮੈਨ ਗੋਲਡੀ, ਸਰਪੰਚ ਰਵੀ ਸਿੰਘ, ਪਿ੍ੰਸੀਪਲ ਰਾਕੇਸ਼ ਸੈਣੀ, ਮੈਡਮ ਪੂਜਾ ਕਟਾਲ, ਬੰਟੀ ਮੈਂਬਰ ਠਾਕੁਰਪੁਰ, ਬਲਵੀਰ, ਸਾਬਕਾ ਚੇਅਰਮੈਨ ਰਾਜ ਕੁਮਾਰ ਸਿਹੋੜਾ, ਕੁਲਜੀਤ ਸੈਣੀ (ਵਾਈਸ ਪ੍ਰਧਾਨ ਓ.ਬੀ.ਸੀ. ਪੰਜਾਬ), ਸਾਬਕਾ ਸਰਪੰਚ ਭਾਰਤ ਭੂਸ਼ਨ, ਹਰਦੀਪ ਬਹਿਰਾਮਪੁਰ, ਅਭੇ ਹੈਬਤ ਪਿੰਡੀ ਤੇ ਅਭੀ ਬਲਸੂਆ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਤਿੰਨ ਰਾਜਾਂ 'ਚ ਭਾਜਪਾ ਦੀ ਇਤਿਹਾਸਿਕ ਜਿੱਤ ਨਾਲ ਪੰਜਾਬ 'ਚ ਭਾਜਪਾ ਵਰਕਰਾਂ ਦੇ ਹੌਂਸਲੇ ਬੁਲੰਦ ਅਗਲੀ ਖ਼ਬਰ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।