28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਪਿੰਡ ਮਚਲੇ ਤੋਂ ਮੋਖੇ ਨੰੂ ਜਾਂਦੀ ਸੜਕ 'ਤੇ ਪ੍ਰੀਮਿਕਸ ਨਾ ਪੈਣ ਕਾਰਨ ਲੋਕਾਂ ਦਾ ਲੰਘਣਾ ਹੋਇਆ ਮੁਸ਼ਕਿਲ <br/>

ਅਜੀਤ ਡੈਸਕ 19-04-2026
ਗੁਰਦਾਸਪੁਰ, 18 ਅਪ੍ਰੈਲ (ਅਸ਼ੋਕ ਸ਼ਰਮਾ)- ਗੁਰਦਾਸਪੁਰ ਨੇੜੇ ਪੈਂਦੇ ਪਿੰਡ ਮਚਲੇ ਤੋਂ ਮੋਖੇ ਨੰੂ ਜਾਂਦੀ ਸੰਪਰਕ ਸੜਕ ਨੰੂ ਬਣਾਉਣ ਲਈ ਨਵੰਬਰ 2025 ਤੋਂ ਮੋਟਾ ਬੱਜਰ ਪਾਇਆ ਹੋਇਆ ਹੈ ਪਰ ਛੇ ਮਹੀਨੇ ਬੀਤਣ ਦੇ ਬਾਵਜੂਦ ਅਜੇ ਤੱਕ ਇਸ ਸੜਕ 'ਤੇ ਪ੍ਰੀਮਿਕਸ ਨਹੀਂ ਪਾਇਆ ਗਿਆ ਜਿਸ ਕਾਰਨ ਲੋਕਾਂ ਦਾ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ ਤੇ ਮੋਟੇ ਬੱਜਰ ਤੋਂ ਫਿਸਲਣ ਕਾਰਨ ਵਾਹਨ ਚਾਲਕਾਂ ਦਾ ਨੁਕਸਾਨ ਹੋ ਰਿਹਾ ਹੈ ਜਿਸ ਕਰਕੇ ਲੋਕਾਂ ਦਾ ਮਹਿਕਮੇ ਦੇ ਠੇਕੇਦਾਰ ਪ੍ਰਤੀ ਭਾਰੀ ਰੋਸ ਹੈ | ਇਸ ਸਬੰਧੀ ਇਲਾਕੇ ਦੇ ਮੋਹਤਬਰਾਂ ਨੇ ਦੱਸਿਆ ਕਿ ਇਹ ਸੰਪਰਕ ਸੜਕ ਪਿੰਡ ਮਚਲੇ ਤੋਂ ਮੋਖੇ, ਕੌਂਟਾ, ਗਾਦੜੀਆਂ, ਰਾਵਲ ਗਾਦੜੀਆਂ ਨੰੂ ਮਿਲਾਉਂਦੀ ਹੈ ਤੇ 6 ਮਹੀਨੇ ਪਹਿਲਾਂ ਇਸ ਸੜਕ 'ਤੇ ਮੋਟਾ ਬੱਜਰ ਪਾ ਕੇ ਮਿੱਟੀ ਪਾਈ ਗਈ ਸੀ ਪਰ ਹੁਣ ਮੋਟਾ ਬੱਜਰ ਉੱਖੜ ਗਿਆ ਅਤੇ ਜਦੋਂ ਕੋਈ ਵਾਹਨ ਗੁਜ਼ਰਦਾ ਹੈ ਤਾਂ ਬੱਜਰ ਲੋਕਾਂ ਦੇ ਵੱਜਦੇ ਹਨ | ਉਨ੍ਹਾਂ ਦੱਸਿਆ ਕਿ 5-7 ਪਿੰਡਾਂ ਦੀ ਇਸ ਮੁੱਖ ਸੜਕ 'ਤੇ ਆਵਾਜਾਈ ਵੀ ਕਾਫ਼ੀ ਹੈ ਤੇ ਲੋਕ ਸੜਕ 'ਤੇ ਪ੍ਰੀਮਿਕਸ ਨਾ ਪੈਣ ਕਾਰਨ ਦੁਖੀ ਹੋਈ ਪਏ ਹਨ | ਇਲਾਕੇ ਦੇ ਲੋਕਾਂ ਨੇ ਇਸ ਮਾਮਲੇ ਨੰੂ ਮਹਿਕਮੇ ਦੇ ਧਿਆਨ ਵਿਚ ਵੀ ਲਿਆਂਦਾ ਹੈ ਪਰ ਕੋਈ ਵੀ ਇਸ ਪਾਸੇ ਧਿਆਨ ਨਹੀਂ ਦੇ ਰਿਹਾ | ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਉਕਤ ਸੜਕ 'ਤੇ ਜਲਦ ਪ੍ਰੀਮਿਕਸ ਪਾਉਣ ਲਈ ਸਬੰਧਿਤ ਵਿਭਾਗ ਨੰੂ ਹੁਕਮ ਜਾਰੀ ਕੀਤੇ ਜਾਣ, ਜਿਸ ਨਾਲ ਲੋਕਾਂ ਦਾ ਜਾਨੀ ਨੁਕਸਾਨ ਤੋਂ ਬਚਾਅ ਹੋ ਸਕੇ |

ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ ਬੇਅਦਬੀ ਸੋਧ ਬਿੱਲ ਪਾਸ ਕਰਨਾ ਸ਼ਲਾਘਾਯੋਗ ਉਪਰਾਲਾ- ਬਲਵੀਰ ਸਿੰਘ/ਨਿਸ਼ਾਨ ਸਿੰਘ ਅਗਲੀ ਖ਼ਬਰ ਬਿਜਲੀ ਸਪਲਾਈ ਬੰਦ ਰਹਿਣ ਕਾਰਨ ਆੜ੍ਹਤੀਆਂ ਦੇ ਮੰਡੀਆਂ ਦੇ ਕੰਮ ਹੋ ਰਹੇ ਪ੍ਰਭਾਵਿਤ-ਚਾਵਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।