28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਐੱਸ.ਐੱਲ. ਬਾਵਾ ਕਾਲਜ ਨੇ ਮਹਾਤਮਾ ਹੰਸਰਾਜ ਦਾ ਜਨਮ ਦਿਵਸ ਮਨਾਇਆ <br/>

ਅਜੀਤ ਡੈਸਕ 19-04-2026
ਬਟਾਲਾ, 18 ਅਪ੍ਰੈਲ (ਸਤਿੰਦਰ ਸਿੰਘ) - ਐੱਸ.ਐੱਲ. ਬਾਵਾ ਡੀ.ਏ.ਵੀ. ਕਾਲਜ ਬਟਾਲਾ ਦੇ ਪਿ੍ੰਸੀਪਲ ਪ੍ਰੋ. (ਡਾ.) ਵਰਿੰਦਰ ਭਾਟੀਆ ਦੀ ਯੋਗ ਪ੍ਰਧਾਨਗੀ ਹੇਠ ਮਹਾਤਮਾ ਹੰਸਰਾਜ ਦੇ ਸਿੱਖਿਆ ਤੇ ਆਰੀਆ ਸਮਾਜ ਵਿਚ ਬੇਮਿਸਾਲ ਯੋਗਦਾਨ ਨੂੰ ਉਨ੍ਹਾਂ ਦੇ ਜਨਮ ਦਿਵਸ 'ਤੇ ਸ਼ਰਧਾ ਨਾਲ ਯਾਦ ਕੀਤਾ ਗਿਆ | ਆਰੀਆ ਸਮਾਜ ਵਿਭਾਗ ਦੇ ਮੁਖੀ ਡਾ. ਸਰੋਜ ਬਾਲਾ ਅਤੇ ਡਾ. ਨਵੀਨ ਚੰਦ ਦੀ ਨਿਗਰਾਨੀ ਹੇਠ ਮਹਾਤਮਾ ਹੰਸਰਾਜ ਦਾ ਡੀ.ਏ.ਵੀ. ਸਿੱਖਿਆ ਵਿਚ ਯੋਗਦਾਨ ਵਿਸ਼ੇ 'ਤੇ ਇਕ ਸੈਮੀਨਾਰ ਕਰਵਾਇਆ ਗਿਆ | ਪਿ੍ੰਸੀਪਲ ਡਾ. ਵਰਿੰਦਰ ਭਾਟੀਆ ਮੁੱਖ ਬੁਲਾਰੇ ਅਤੇ ਸੰਸਕਿ੍ਤ ਵਿਭਾਗ ਦੇ ਮੁਖੀ ਡਾ. ਨਵੀਨ ਚੰਦ ਵਿਸ਼ੇਸ਼ ਬੁਲਾਰੇ ਸਨ | ਪ੍ਰਸਿੱਧ ਬੁਲਾਰੇ ਡਾ. ਨਵੀਨ ਚੰਦ ਨੇ ਮਹਾਤਮਾ ਹੰਸਰਾਜ ਦੇ ਤਿਆਗ ਦੇ ਜੀਵਨ, ਸਿੱਖਿਆ ਵਿਚ ਉਨ੍ਹਾਂ ਦੇ ਯੋਗਦਾਨ ਅਤੇ ਆਰੀਆ ਸਮਾਜ ਦੇ ਅੰਦਰ ਉਨ੍ਹਾਂ ਦੇ ਸਮਾਜ ਸੇਵਾ ਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ | ਡਾ. ਸਰੋਜ ਬਾਲਾ ਨੇ ਸਟੇਜ ਦਾ ਸੰਚਾਲਨ ਕੀਤਾ | ਇਸ ਮੌਕੇ ਕਾਲਜ ਰਜਿਸਟਰਾਰ ਪ੍ਰੋ. ਸੁਨੀਲ ਜੇਟਲੀ, ਪ੍ਰੋ. ਅਮਨਦੀਪ ਸਿੰਘ, ਪ੍ਰੋ. ਰੂਪਕਿਰਨਪ੍ਰੀਤ ਕੌਰ, ਪ੍ਰੋ. ਸੁਮਨਪ੍ਰੀਤ ਕੌਰ, ਡਾ. ਗੁਰਪ੍ਰੀਤ ਸਿੰਘ, ਡਾ. ਬਰਿੰਦਰਪਾਲ ਸਿੰਘ, ਡਾ. ਗੁਰਵੰਤ ਸਿੰਘ ਅਤੇ ਵਿਦਿਆਰਥੀ ਮੌਜ਼ੂਦ ਸਨ |

ਪਿਛਲੀ ਖ਼ਬਰ ਕੇਨ ਕਮਿਸ਼ਨਰ ਵਲੋਂ ਗੰਨੇ ਦੀ ਫ਼ਸਲ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਪਿੰਡਾਂ ਦਾ ਦੌਰਾ <br/> ਅਗਲੀ ਖ਼ਬਰ ਘੁਮਾਣ ਇੰਟਰਨੈਸ਼ਨਲ ਪਬਲਿਕ ਸਕੂਲ ਦੀ 10ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।