25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਨੀਤਿਕਾ ਜੱਗੀ ਤੇ ਨਵਜੋਤ ਕੌਰ ਨੇ 93 ਫੀਸਦੀ ਅੰਕ ਲੈ ਕੇ ਸਕੂਲ 'ਚ ਹਾਸਿਲ ਕੀਤਾ ਪਹਿਲਾ ਸਥਾਨ

ਅਜੀਤ ਡੈਸਕ 18-04-2026
ਤਾਰਾਗੜ੍ਹ, 17 ਅਪ੍ਰੈਲ (ਸੋਹਨ ਲਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨ ਕੀਤੇ ਗਏ 8ਵੀਂ ਜਮਾਤ ਵਿਚ ਆਦਰਸ਼ ਮਾਡਲ ਹਾਈ ਸਕੂਲ ਤਾਰਾਗੜ੍ਹ ਬੇਗੋਵਾਲ ਦਾ ਨਤੀਜਾ 100 ਫੀਸਦੀ ਰਿਹਾ | ਜਾਣਕਾਰੀ ਦਿੰਦੇ ਹੋਏ ਸਕੂਲ ਦੇ ਚੇਅਰਮੈਨ ਉੱਤਮ ਸਿੰਘ ਅਤੇ ਮੈਨੇਜਰ ਠਾਕੁਰ ਵਿਵੇਕ ਸਿੰਘ ਨੇ ਦੱਸਿਆ ਕਿ ਸਕੂਲ ਵਿਦਿਆਰਥਣ ਨੀਤਿਕਾ ਜੱਗੀ ਅਤੇ ਨਵਜੋਤ ਨੇ 93 ਫੀਸਦੀ ਨੰਬਰ ਲੈ ਕੇ ਪਹਿਲਾ, ਮੀਨਾਕਸ਼ੀ ਨੇ 92 ਫੀਸਦੀ ਨੰਬਰ ਲੈ ਕੇ ਦੂਸਰਾ ਤੇ ਜੀਵਿਕਾ ਨੇ 91 ਫੀਸਦੀ ਨੰਬਰ ਲੈ ਕੇ ਤੀਸਰਾ ਸਥਾਨ ਹਾਸਲ ਕਰਕੇ ਸਕੂਲ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ | ਇਸ ਮੌਕੇ ਪਿ੍ੰਸੀਪਲ ਪਵਨ ਕੁਮਾਰ ਅਤੇ ਮੈਨੇਜਰ ਠਾਕੁਰ ਵਿਵੇਕ ਸਿੰਘ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾ ਕੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਾਂ ਦਿੱਤੀਆਂ | ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਸਪਨਾ ਸਲਾਰੀਆ, ਮੀਨੂ, ਸੁਮਨ ਬਾਲਾ ਅਤੇ ਸਾਕਸ਼ੀ ਮੌਜੂਦ ਸਨ |
ਪਿਛਲੀ ਖ਼ਬਰ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਬਮਿਆਲ ਸੈਕਟਰ ਦਾ ਦੌਰਾ, ਵਿਲੇਜ ਡਿਫੈਂਸ ਕਮੇਟੀਆਂ ਦੀ ਕੀਤੀ ਸ਼ਲਾਘਾ ਅਗਲੀ ਖ਼ਬਰ ਸ਼ਾਹਪੁਰ ਕੰਢੀ ਡੈਮ ਔਸਤੀਆਂ ਨੇ ਸਿੰਚਾਈ ਮੰਤਰੀ ਨੰੂ ਦਿੱਤਾ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।