28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਉੱਘੇ ਲੇਖਕ, ਗੀਤਕਾਰ ਤੇ ਸਾਹਿਤਕਾਰ ਵੀਰੇਂਦਰ ਕੁਮਾਰ ਮਨਸੋਤਰਾ ਨੂੰ ਮਿਲਿਆ 'ਗੌਰਵ ਸਨਮਾਨ'

ਅਜੀਤ ਡੈਸਕ 18-04-2026
ਗੁਰਦਾਸਪੁਰ, 17 ਅਪ੍ਰੈਲ (ਅਸ਼ੋਕ ਸ਼ਰਮਾ)- ਸੀਨੀਅਰ ਸਾਹਿੱਤਕਾਰ, ਲੇਖਕ ਤੇ ਸਲਾਹਕਾਰ ਏ.ਪੀ. ਸਟੂਡੀਓ ਵੀਰੇਂਦਰ ਕੁਮਾਰ ਮਨਸੋਤਰਾ ਸੇਵਾ-ਮੁਕਤ ਡਿਪਟੀ ਕਮਾਡੈਂਟ ਸੀਮਾ ਸੁਰੱਖਿਆ ਬੱਲ ਭਾਰਤ ਸਰਕਾਰ ਨੰੂ ਵਿਕਾਸ ਪੁਰੀ ਉੱਤਮ ਨਗਰ ਨਵੀਂ ਦਿੱਲੀ 'ਚ ਏ.ਪੀ. ਸਟੂਡੀਓ ਨਗਰ ਵਲੋਂ ਕਰਵਾਏ ਵਕਾਰੀ ਸਮਾਗਮ ਦੌਰਾਨ ਡਾ: ਨਿਰਮਲ ਵਾਲੀਆ ਸੀਨੀਅਰ ਸਾਹਿੱਤਕਾਰ, ਲੇਖਕ, ਪਦਮ ਸ਼੍ਰੀ ਨਾਮਜ਼ਦ ਤੇ ਪ੍ਰਧਾਨ ਏ.ਪੀ. ਸਟੂਡੀਓ ਡਾ: ਅਸ਼ੋਕ ਲਵ ਵਲੋਂ ਉਨ੍ਹਾਂ ਦੇ ਸਾਹਿੱਤਕਾਰ ਤੇ ਗੀਤਕਾਰ 'ਚ ਪਾਏ ਯੋਗਦਾਨ ਬਦਲੇ ਉਨ੍ਹਾਂ ਨੂੰ ਗੌਰਵ ਸਨਮਾਨ 2026 ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਅਜੀਤ' ਨਾਲ ਗੱਲਬਾਤ ਕਰਦਿਆਂ ਉਨ੍ਹਾਂ ਇਸ ਸਨਮਾਨ ਨੂੰ ਸਾਹਿੱਤਿਕ ਜਗਤ ਲਈ ਪ੍ਰੇਰਨਾਦਾਇਕ ਦੱਸਿਆ | ਬੁਲਾਰਿਆਂ ਨੇ ਵੀਰੇਂਦਰ ਕੁਮਾਰ ਮਨਸੋਤਰਾ ਦੇ ਸਾਹਿੱਤਿਕ ਯੋਗਦਾਨ ਤੇ ਉਨ੍ਹਾਂ ਦੇ ਗੀਤਾਂ ਤੇ ਕਵਿਤਾਵਾਂ ਦੀ ਪ੍ਰਸੰਸਾ ਕੀਤੀ | ਏ.ਪੀ ਸਟੂਡੀਓ ਦੇ ਸਰਪ੍ਰਸਤ ਅਮਿਤ ਕੁਮਾਰ ਸਚਦੇਵ ਨੇ ਕਿਹਾ ਕਿ ਅਜਿਹੇ ਸਮਾਗਮ ਸਾਹਿਤ ਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ | ਜ਼ਿਕਰਯੋਗ ਹੈ ਕਿ ਵੀਰੇਂਦਰ ਕੁਮਾਰ ਮਨਸੋਤਰਾ ਦਾ ਜਨਮ ਗੁਰਦਾਸਪੁਰ ਦੇ ਪਿੰਡ ਕਰਾਲ ਵਿਖੇ ਹੋਇਆ ਤੇ ਉਨ੍ਹਾਂ ਦੇ ਪਿਤਾ ਦੇਸ਼ ਰਾਜ, ਮਾਤਾ ਤਾਰੋ ਦੇਵੀ ਵਲੋਂ ਦਿੱਤੇ ਚੰਗੇ ਸੰਸਕਾਰਾਂ ਸਦਕਾ ਉਹ ਹਮੇਸ਼ਾ ਦਸਵੀਂ ਦੀ ਪੜ੍ਹਾਈ ਤੱਕ ਅੱਵਲ ਆਉਂਦੇ ਰਹੇ | ਵੀਰੇਂਦਰ ਮਨਸੋਤਰਾ ਨੇੇ ਹੁਣ ਤੱਕ 7 ਹਜ਼ਾਰ ਤੋਂ ਵੱਧ ਹਿੰਦੀ, ਪੰਜਾਬੀ ਗੀਤ ਤੇ ਕਵਿਤਾਵਾਂ ਲਿਖੀਆਂ ਹਨ | ਉਨ੍ਹਾਂ ਦੇ ਲਿਖੇ ਗੀਤ ਭਾਰਤ ਦੇ ਮਸ਼ਹੂਰ ਕਲਾਕਾਰ ਨਰਿੰਦਰ ਚੰਚਲ, ਸੁਰਿੰਦਰ ਸ਼ਿੰਦਾ, ਵੰਦਨਾ ਬਾਜਪਾਈ, ਆਸ਼ੂ ਪੰਜਾਬੀ, ਸੋਨੂੰ ਨਿਗਮ, ਸੰਗੀਤਾ ਕਾਕਤੀ, ਡਾ: ਅਸਾਮ, ਬੰਗਾਲ ਪਲੇਅ ਬੈਕ ਗਾਇਕਾਂ ਨੇ ਗਾ ਕੇ ਬਹੁਤ ਵੱਡਾ ਮਾਣ ਦਿਵਾਇਆ ਹੈ |
ਪਿਛਲੀ ਖ਼ਬਰ ਗੁਰਦੀਪ ਸਿੰਘ ਭੋਖੜਾ ਕਾਂਗਰਸ ਪਾਰਟੀ ਦੇ ਸਪੈਸ਼ਲ ਇਨਵਾਇਟੀ ਕਮੇਟੀ ਮੈਂਬਰ ਨਿਯੁਕਤ <br/> ਅਗਲੀ ਖ਼ਬਰ ਸ਼ਹੀਦ ਹਰਭਜਨ ਸਿੰਘ ਨੂੰ ਸਮਰਪਿਤ ਪਿੰਡ ਭੱਟੀਆਂ 'ਚ ਦੂਸਰਾ ਕਬੱਡੀ ਕੱਪ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।