01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਸ਼ਬਦ ਕੀਰਤਨ ਮੁਕਾਬਲੇ ਕਰਵਾਏ

ਅਜੀਤ ਡੈਸਕ 14-04-2026
ਬਟਾਲਾ, 13 ਅਪ੍ਰੈਲ (ਹਰਦੇਵ ਸਿੰਘ ਸੰਧੂ)-ਸ਼ਹਿਰ ਬਟਾਲਾ ਦੀ ਇਕ ਨਾਮਵਰ ਵਿਦਿਅਕ ਸੰਸਥਾ ਐਫ.ਐਸ. ਮਾਨ ਸਿਲਵਰ ਕਰੀਕ ਸਕੂਲ ਬਟਾਲਾ ਵਿਖੇ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਦਿਆਰਥੀਆਂ ਦੇ ਸ਼ਬਦ ਕੀਰਤਨ ਮੁਕਾਬਲੇ ਕਰਵਾਏ ਗਏ ਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਬਾਰੇ ਸਕੂਲ ਐੱਮ.ਡੀ. ਗੁਰਪ੍ਰੀਤ ਕੌਰ ਤੇ ਪਿ੍ੰਸੀਪਲ ਹਰਜਾਪ ਕੌਰ ਨੇ ਦੱਸਿਆ ਕਿ ਵਿਸਾਖੀ ਨੂੰ ਸਮਰਪਿਤ ਸਕੂਲ ਅੰਦਰ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ ਸਬੰਧੀ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਗਰੁੱਪ ਬਣਾ ਕੇ ਸ਼ਬਦ ਕੀਰਤਨ ਮੁਕਾਬਲੇ ਕਰਵਾਏ ਗਏ ਜਿਸ ਅਨੁਸਾਰ ਪਹਿਲੇ, ਦੂਜੇ ਤੇ ਤੀਸਰੇ ਸਥਾਨ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ | ਨਰਸਰੀ ਜਮਾਤ ਦੇ ਛੋਟੇ-ਛੋਟੇ ਬੱਚਿਆਂ ਰੰਗ-ਬਿਰੰਗੀਆਂ ਪੁਸ਼ਾਕਾਂ ਪਾ ਕੇ ਪੰਜਾਬੀ ਸੱਭਿਆਚਾਰ ਵੰਨਗੀਆਂ ਪੇਸ਼ ਕੀਤੀਆਂ | ਐੱਮ.ਡੀ. ਗੁਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਵਿਸਾਖੀ ਤਿਉਹਾਰ ਦੀ ਮਹੱਤਤਾ ਤੇ ਇਤਿਹਾਸ ਤੋਂ ਜਾਣੂ ਕਰਵਾਇਆ ਤੇ ਸਾਰਿਆਂ ਨੂੰ ਵਧਾਈ ਦਿੱਤੀ | ਇਸ ਮੌਕੇ ਸੁਨੀਲ ਕੁਮਾਰ, ਰਾਜਵਿੰਦਰ ਕੌਰ, ਸੁਮਨੀਤ ਕੌਰ, ਵਿਜੇ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗਗਨ ਇੰਟਰਨੈਸ਼ਨਲ ਸਕੂਲ ਕਲਾਨੌਰ ਵਿਖੇ ਵਿਸਾਖੀ ਦਾ ਤਿਊਹਾਰ ਮਨਾਇਆ ਅਗਲੀ ਖ਼ਬਰ ਪਿੰਡ ਜਾਗੋਵਾਲ ਬੇਟ ਤੋਂ ਨਗਰ ਕੀਰਤਨ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।