01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਪੰਡੋਰੀ ਧਾਮ ਵਿਖੇ ਵਿਸਾਖੀ ਦਾ ਮੇਲਾ 16 ਅਪ੍ਰੈਲ ਤੱਕ ਚੱਲੇਗਾ- ਮਹੰਤ ਰਘਵੀਰ ਦਾਸ <br/>

ਅਜੀਤ ਡੈਸਕ 14-04-2026
ਗੁਰਦਾਸਪੁਰ, 13 ਅਪ੍ਰੈਲ (ਅਸ਼ੋਕ ਸ਼ਰਮਾ)- ਉੱਤਰੀ ਭਾਰਤ ਦੇ ਪ੍ਰਸਿੱਧ ਧਾਰਮਿਕ ਅਸਥਾਨ ਪੰਡੋਰੀ ਧਾਮ ਵਿਖੇ ਹਰੇਕ ਸਾਲ ਵਾਂਗ ਇਸ ਵਾਰ ਵੀ 14 ਤੋਂ 16 ਅਪ੍ਰੈਲ ਤੱਕ ਵਿਸਾਖੀ ਦਾ ਮੇਲਾ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਜਦੋਂ ਕਿ ਵਿਸਾਖੀ ਮੇਲਾ ਮੌਜੂਦਾ ਸੰਚਾਲਕ ਮਹੰਤ ਰਘਵੀਰ ਦਾਸ ਮਹਾਰਾਜ ਦੀ ਅਗਵਾਈ ਹੇਠ ਹੋ ਰਿਹਾ ਹੈ | ਇਸ ਮੇਲੇ 'ਚ ਧਾਰਮਿਕ ਤੇ ਸੰਸਕ੍ਰਿਤ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ | ਇਸ ਸਮਾਗਮ ਵਿਚ ਉੱਤਰੀ ਭਾਰਤ ਤੋਂ ਲੋਕ ਆ ਕੇ ਅਨੰਦ ਮਾਣਦੇ ਹਨ | ਮੇਲੇ ਦੇ ਪਹਿਲੇ ਦਿਨ ਸ਼ਰਧਾਲੂਆਂ ਵਲੋਂ ਪਾਲਕੀ ਸਜਾਈ ਜਾਂਦੀ ਹੈ | ਇਹ ਪਾਲਕੀ ਸਰੋਵਰ ਤੱਕ ਮਹੰਤ ਰਘੁਬੀਰ ਦਾਸ ਜੀ ਨੰੂ ਸ਼ਰਧਾਲੂ ਲੈ ਕੇ ਜਾਂਦੇ ਹਨ ਅਤੇ ਸੰਗਤਾਂ ਸਰੋਵਰ ਵਿਚ ਇਸਨਾਨ ਵੀ ਕਰਦੀਆਂ ਹਨ | ਮਹੰਤ ਰਘੁਵੀਰ ਦਾਸ ਨੇ ਦੱਸਿਆ ਕਿ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹਨ ਤੇ ਜਨਤਾ ਲਈ ਲੰਗਰ, ਸਾਫ ਸਫਾਈ ਤੇ ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ | ਇਸ ਸਬੰਧੀ ਹਲਕਾ ਡੀ.ਐਸ.ਪੀ. ਰਜਿੰਦਰ ਮਿਨਹਾਸ ਨਾਲ ਗੱਲਬਾਤ ਕੀਤੀ ਤਾਂ ਉਨ•ਾਂ ਦੱਸਿਆ ਕਿ ਵਿਸਾਖੀ ਦੇ ਮੇਲੇ ਨੰੂ ਮੁੱਖ ਰੱਖ ਕੇ ਜ਼ਿਲ•ਾ ਪੁਲਿਸ ਮੁਖੀ ਗੁਰਦਾਸਪੁਰ ਦੇ ਨਿਰਦੇਸ਼ਾਂ ਤਹਿਤ ਸਾਰੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਖਾਸ ਕਰਕੇ ਟ੍ਰੈਫਿਕ ਪੁਲਿਸ ਦਾ ਵਿਸ਼ੇਸ਼ ਇੰਤਜ਼ਾਮ ਕੀਤਾ ਜਾਵੇਗਾ |


ਪਿਛਲੀ ਖ਼ਬਰ ਪਿੰਡ ਜਾਗੋਵਾਲ ਬੇਟ ਤੋਂ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਗੁਰੂ ਰਾਮਦਾਸ ਅਕੈਡਮੀ ਦਾ 8ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।