20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਐਮ.ਏ. ਪੰਜਾਬੀ ਤੀਸਰੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ

ਅਜੀਤ ਡੈਸਕ 11-04-2026
ਪਠਾਨਕੋਟ, 10 ਅਪ੍ਰੈਲ (ਸੰਧੂ)- ਆਰਿਆ ਮਹਿਲਾ ਮਹਾਂਵਿਦਿਆਲੇ ਦੇ ਪੰਜਾਬੀ ਵਿਭਾਗ ਅਧੀਨ ਚੱਲ ਰਹੇ ਐਮ.ਏ. ਪੰਜਾਬੀ ਤੀਸਰੇ ਸਮੈਸਟਰ ਦਾ ਨਤੀਜਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨ ਕੀਤਾ ਗਿਆ ਜਿਸ ਵਿਚ ਕਾਲਜ ਦੀਆਂ ਵਿਦਿਆਰਥਣਾਂ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹਾ ਪੱਧਰ 'ਤੇ ਮਹੱਤਵਪੂਰਨ ਸਥਾਨ ਹਾਸਲ ਕੀਤੇ | ਕਾਲਜ ਦੀ ਪਿ੍ੰਸੀਪਲ ਡਾ: ਗੁਰਮੀਤ ਕੌਰ ਨੇ ਦੱਸਿਆ ਕਿ ਐਮ.ਏ. ਪੰਜਾਬੀ ਤੀਸਰੇ ਸਮੈਸਟਰ ਦੀ ਵਿਦਿਆਰਥਣ ਗੁਰਮੀਤ ਬਾਲਾ ਨੇ ਜ਼ਿਲ੍ਹੇ ਵਿਚ ਦੂਜਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਕੰਜਨ ਦੇਵੀ ਤੇ ਮੋਨਿਕਾ ਨੇ ਤੀਜਾ, ਪਲਕ ਜੋਸ਼ੀ ਨੇ ਚੌਥਾ, ਸ਼ਿਵਾਨੀ ਨੇ ਛੇਵਾਂ ਅਤੇ ਸ਼ਵੇਤਾ ਨੇ 8ਵਾਂ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ | ਉਨ੍ਹਾਂ ਇਸ ਸ਼ਾਨਦਾਰ ਪ੍ਰਾਪਤੀ ਲਈ ਪੰਜਾਬੀ ਵਿਭਾਗ ਦੀਆਂ ਸਭ ਬੁਲਾਰਿਆਂ ਤੇ ਵਿਭਾਗ ਮੁਖੀ ਡਾ: ਰੁਪਿੰਦਰਜੀਤ ਕੌਰ ਗਿੱਲ ਨੂੰ ਵਧਾਈ ਦਿੱਤੀ | ਇਸ ਮੌਕੇ ਪ੍ਰੋ: ਸ਼ਿਵਾਨੀ ਗੁਪਤਾ, ਪ੍ਰੋ: ਰੇਣੂ ਪਠਾਨੀਆ, ਪ੍ਰੋ: ਮੋਨਿਕਾ ਅਤੇ ਪ੍ਰੋ: ਪੂਨਮ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਏ.ਐਂਡ.ਐਮ. ਇੰਸਟੀਚਿਊਟਸ ਪਠਾਨਕੋਟ ਵਿਖੇ ਨੌਕਰੀ ਮੇਲਾ ਸਫਲਤਾ ਪੂਰਵਕ ਲਗਾਇਆ ਅਗਲੀ ਖ਼ਬਰ ਜੰਮੂ ਵਿਖੇ ਵਿਸਾਖੀ ਦੇ ਮੱਦੇਨਜ਼ਰ ਰਵਾਇਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।