31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਕੋਟਲਾ ਸ਼ਾਹੀਆ ਵਿਖੇ 'ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਹੈਲਥ ਕਾਰਡ ਬਣਾਉਣ ਲਈ ਲੱਗਾ ਵਿਸ਼ੇਸ਼ ਕੈਂਪ <br/>

ਅਜੀਤ ਡੈਸਕ 11-04-2026
ਬਟਾਲਾ, 10 ਅਪ੍ਰੈਲ (ਸਤਿੰਦਰ ਸਿੰਘ)- ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਹੈਲਥ ਕਾਰਡ ਬਣਾਉਣ ਲਈ ਲੋਕਾਂ ਦੀ ਸਹੂਲਤ ਲਈ ਪਿੰਡ ਕੋਟਲਾ ਸ਼ਾਹੀਆ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿੱਥੇ ਲੋਕਾਂ ਵਲੋਂ ਕੈਂਪ ਵਿਚ ਪਹੁੰਚ ਕੇ ਆਪਣੇ ਹੈਲਥ ਕਾਰਡ ਬਣਾਉਣ ਦੀ ਰਜਿਸਟੇ੍ਰਸ਼ਨ ਕਰਵਾਈ ਗਈ | ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਬਟਾਲਾ ਦੇ ਨੌਜਵਾਨ ਵਿਧਾਇਕ ਸ਼ੈਰੀ ਕਲਸੀ ਦੇ ਭਰਾ ਤਰਨਪ੍ਰੀਤ ਸਿੰਘ ਕਲਸੀ ਸਰਪੰਚ ਕੋਟਲਾ ਸ਼ਾਹੀਆ ਦੀ ਅਗਵਾਈ ਵਿਚ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ 'ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਕਾਰਡ ਬਣਾਉਣ ਲਈ ਪਿੰਡ 'ਚ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਵਿਚ ਕਰੀਬ 266 ਲੋਕਾਂ ਵਲੋਂ ਹੈਲਥ ਕਾਰਡ ਬਣਾਉਣ ਦੀ ਰਜਿਸਟ੍ਰੇਸ਼ਨ ਕਰਵਾਈ ਗਈ | ਇਸ ਮੌਕੇ ਤਰਨਪ੍ਰੀਤ ਸਿੰਘ ਕਲਸੀ ਨੇ ਦੱਸਿਆ ਕਿ 'ਮੁੱਖ ਮੰਤਰੀ ਸਿਹਤ ਯੋਜਨਾ ਤਹਿਤ' ਲੋਕਾਂ ਨੂੰ ਵੱਡੀ ਸਹੂਲਤ ਮੁਹੱਈਆ ਕਰਵਾਈ ਗਈ ਹੈ ਤੇ ਲੋੜ ਪੈਣ 'ਤੇ ਵਿਅਕਤੀ ਆਪਣੀ ਬਿਮਾਰੀ ਦਾ ਇਲਾਜ ਕਰਵਾ ਸਕਦਾ ਹੈ | ਇਸ ਮੌਕੇ ਵੀ.ਐਲ.ਈ. ਪਵਿੱਤਰ ਸਿੰਘ, ਕੁਲਵਿੰਦਰ ਸਿੰਘ ਘੁੰਮਣ ਪੀ.ਐਚ.ਸੀ. ਭੁੱਲਰ, ਕਰਮਜੀਤ ਕੌਰ ਆਸ਼ਾ ਵਰਕਰ ਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਪੁਰਾਣਾ ਸ਼ਾਲਾ ਚੌਕ 'ਚ ਸਪੀਡ ਬਰੇਕਰ ਨਾ ਹੋਣ ਕਾਰਨ ਹਾਦਸੇ ਵਾਪਰਨ ਦਾ ਬਣਿਆ ਡਰ <br/> ਅਗਲੀ ਖ਼ਬਰ ਸੇਮ ਨਹਿਰ ਤੋਂ ਗੁਰਦੁਆਰਾ ਘੱਲੂਘਾਰਾ ਸਾਹਿਬ ਨੰੂ ਜਾਣ ਵਾਲੀ ਸੜਕ ਹੇਠਾਂ ਧਸੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।