31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸੇਮ ਨਹਿਰ ਤੋਂ ਗੁਰਦੁਆਰਾ ਘੱਲੂਘਾਰਾ ਸਾਹਿਬ ਨੰੂ ਜਾਣ ਵਾਲੀ ਸੜਕ ਹੇਠਾਂ ਧਸੀ <br/>

ਅਜੀਤ ਡੈਸਕ 11-04-2026
ਗੁਰਦਾਸਪੁਰ, 10 ਅਪ੍ਰੈਲ (ਅਸ਼ੋਕ ਸ਼ਰਮਾ)- ਗੁਰਦਾਸਪੁਰ-ਮੁਕੇਰੀਆਂ ਸੜਕ ਤੋਂ ਸ਼ਹੀਦਾਂ ਦੇ ਬਣੇ ਗੇਟ ਤੋਂ ਗੁਰਦੁਆਰਾ ਘੱਲੂਘਾਰਾ ਸਾਹਿਬ ਨੰੂ ਜਾਣ ਵਾਲੀ ਮੁੱਖ ਸੜਕ ਹੇਠਾਂ ਧੱਸਣ ਤੇ ਡੂੰਘੇ-ਡੂੰਘੇ ਟੋਇਆਂ ਕਾਰਨ ਯਾਤਰੀਆਂ, 20 ਪਿੰਡਾਂ ਦੇ ਲੋਕਾਂ ਤੇ ਸ਼ਰਧਾਲੂਆਂ ਨੰੂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨ ਪੈ ਰਿਹਾ ਹੈ | ਸੁਰਜੀਤ ਸਿੰਘ ਸੈਣੀ, ਸੁਖਵਿੰਦਰ ਸਿੰਘ ਮੈਂਬਰ ਪੰਚਾਇਤ, ਅਜੀਤ ਸਿੰਘ ਅਤੇ ਹਰਜਿੰਦਰ ਸਿੰਘ ਨੇ ਦੱਸਿਆ ਕਿ 1746 ਈਸਵੀ ਛੰਭ ਕਾਹਨੰੂਵਾਨ ਵਿਖੇ 11 ਹਜ਼ਾਰ ਸਿੰਘ, ਸਿੰਘਣੀਆਂ ਦੀ ਯਾਦ ਵਿਚ ਅਕਾਲੀ ਸਰਕਾਰ ਸਮੇਂ 8 ਏਕੜ 'ਚ ਸ਼ਾਨਦਾਰ ਯਾਦ ਸਥਾਪਿਤ ਕੀਤੀ ਗਈ ਸੀ ਜਿਸ 'ਤੇ ਕਰੋੜਾਂ ਰੁਪਏ ਖਰਚ ਕੀਤੇ ਸਨ | ਹੁਣ ਤਿੰਨ ਕਿੱਲੋਮੀਟਰ ਸੜਕ ਆਧੁਨਿਕ ਤਰੀਕੇ ਨਾਲ ਲੋਕ ਨਿਰਮਾਣ ਵਿਭਾਗ ਵਲੋਂ ਬਣਾਈ ਗਈ ਸੀ | ਸ਼ਹੀਦਾਂ ਦੀ ਪਵਿੱਤਰ ਯਾਦ 'ਤੇ ਸੈਂਕੜੇ ਲੋਕ ਨਤਮਸਤਕ ਹੋਣ ਲਈ ਆਉਂਦੇ ਹਨ | ਇਹ ਸੜਕ ਸ਼ਹੀਦ ਬੀਬੀ ਸੁੰਦਰੀ ਯਾਦਗਾਰ ਨੰੂ ਵੀ ਜੋੜਦੀ ਹੈ | ਸੜਕ ਦੀ ਹਾਲਤ ਕਾਫ਼ੀ ਖਸਤਾ ਹੋਈ ਪਈ ਹੈ | ਮਹਿਕਮੇ ਵਲੋਂ ਸੜਕ ਹੇਠ ਪਾਣੀ ਦੇ ਨਿਕਾਸ ਵਾਸਤੇ ਪਾਈਪਾਂ ਵੀ ਪਾਈਆਂ ਗਈਆਂ ਅਤੇ ਪੁਲੀਆਂ ਬਣਾਈਆਂ ਹੋਈਆਂ ਹਨ | ਇਹ ਪਾਈਪਾਂ ਕਈ ਜਗ੍ਹਾ ਤੋਂ ਟੁੱਟ ਚੁੱਕੀਆਂ ਹਨ | ਇਸ ਨਾਲ ਹਰ ਵੇਲੇ ਕੋਈ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਸੜਕ ਦੀ ਮੁਰੰਮਤ ਪਹਿਲ ਦੇ ਆਧਾਰ 'ਤੇ ਲੋਕ ਨਿਰਮਾਣ ਵਿਭਾਗ ਗੁਰਦਾਸਪੁਰ ਤੋਂ ਕਰਵਾਈ ਜਾਵੇ ਜਿਸ ਨਾਲ ਸ਼ਰਧਾਲੂ ਨਿਰਵਿਘਨ ਗੁਰੂ ਘਰਾਂ ਤੇ ਯਾਦਗਾਰ ਸ਼ਹੀਦਾਂ ਦੇ ਦਰਸ਼ਨ ਕਰ ਸਕਣ |

ਪਿਛਲੀ ਖ਼ਬਰ ਕੋਟਲਾ ਸ਼ਾਹੀਆ ਵਿਖੇ 'ਮੁੱਖ ਮੰਤਰੀ ਸਿਹਤ ਯੋਜਨਾ' ਤਹਿਤ ਹੈਲਥ ਕਾਰਡ ਬਣਾਉਣ ਲਈ ਲੱਗਾ ਵਿਸ਼ੇਸ਼ ਕੈਂਪ <br/> ਅਗਲੀ ਖ਼ਬਰ ਐ ੱਸ.ਜੀ.ਆਰ.ਡੀ. ਗਰੁੱਪ ਆਫ ਇੰਸਟੀਚਿਊਸ਼ਨਜ਼ ਪੰਧੇਰ 'ਚ ਵਿਸ਼ਵ ਸਿਹਤ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।