20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਚੋਰਾਂ ਵਲੋਂ ਸਬ-ਤਹਿਸੀਲ ਧਾਰੀਵਾਲ ਵਿਖੇ ਚੋਰੀ

ਅਜੀਤ ਡੈਸਕ 07-04-2026
ਧਾਰੀਵਾਲ, 6 ਅਪ੍ਰੈਲ (ਜੇਮਸ ਨਾਹਰ)- ਬੀਤੀ ਰਾਤ ਚੋਰਾਂ ਵਲੋਂ ਸਬ-ਤਹਿਸੀਲ ਧਾਰੀਵਾਲ ਵਿਖੇ ਚੋਰੀ ਕੀਤੀ ਗਈ | ਤਹਿਸੀਲ ਦੇ ਅਮਲੇ ਨੇ ਦੱਸਿਆ ਕਿ ਚੋਰਾਂ ਵਲੋਂ ਇਲੈਕਟ੍ਰੀਸ਼ਨ, ਬੋਰਡ 28, ਵੈਰਿੰਗ ਤਾਰ, ਸਵਿੱਚ, ਕੂਲਰ ਦੇ ਢੱਕਣ ਤੇ ਮੋਟਰ ਚੋਰੀ ਕਰਨ ਦੇ ਨਾਲ-ਨਾਲ ਐਲੂਮੀਨੀਅਮ ਦੀ ਫਿਟਿੰਗ ਵੀ ਚੋਰੀ ਕਰ ਲਈ ਗਈ ਹੈ | ਉਨ੍ਹਾਂ ਕਿਹਾ ਕਿ ਸਨਿਚਰਵਾਰ ਤੇ ਐਤਵਾਰ ਛੁੱਟੀ ਹੋਣ ਕਾਰਨ ਚੋਰਾਂ ਵਲੋਂ ਲਗਾਤਾਰ 2 ਦਿਨ ਚੋਰੀ ਕੀਤੀ ਗਈ ਹੈ ਜਿਸ ਸੰਬੰਧੀ ਥਾਣਾ ਧਾਰੀਵਾਲ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਇਸ ਮੌਕੇ ਪੱਪੂ ਨੰਬਰਦਾਰ, ਚੌਂਕੀਦਾਰ ਪ੍ਰਦੀਪ ਕੁਮਾਰ ਆਦਿ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਸਿੱਖਿਆ ਵਿਭਾਗ ਵਲੋਂ ਬਿਨਾਂ ਜਨਮ ਤਰੀਕ ਜਾਰੀ ਕੀਤਾ ਜਾ ਰਿਹਾ ਪੰਜਵੀਂ ਦਾ ਸਰਟੀਫਿਕੇਟ ਅਗਲੀ ਖ਼ਬਰ ਸ਼ਹਿਰੀ ਤੇ ਦਿਹਾਤੀ ਖੇਤਰ ਅੰਦਰ ਨਕਲੀ ਦੁੱਧ ਦੀ ਭਰਮਾਰ, ਸੰਬੰਧਿਤ ਵਿਭਾਗ ਸੁੱਤਾ ਕੁੰਭਕਰਨੀਂ ਨੀਂਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।