01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਮਹਾਜਨ ਯੁਵਾ ਵਿੰਗ ਨੇ ਕੀਤੀਆਂ ਨਵੀਆਂ ਨਿਯੁਕਤੀਆਂ, ਅਤੀਤ ਮਹਾਜਨ ਜ਼ਿਲ੍ਹਾ ਪੀ.ਆਰ.ਓ. ਨਿਯੁਕਤ

ਅਜੀਤ ਡੈਸਕ 05-04-2026
ਪਠਾਨਕੋਟ, 4 ਅਪ੍ਰੈਲ (ਸੰਧੂ)- ਮਹਾਜਨ ਯੁਵਾ ਵਿੰਗ ਵਲੋਂ ਜ਼ਿਲ੍ਹਾ ਪ੍ਰਧਾਨ ਵਿਸ਼ਾਲ ਮਹਾਜਨ ਅਤੇ ਪ੍ਰੋਜੈਕਟ ਚੇਅਰਮੈਨ ਸੁਧੀਰ ਗੁਪਤਾ ਦੀ ਅਗਵਾਈ ਹੇਠ ਇਕ ਮਹੱਤਵਪੂਰਨ ਮੀਟਿੰਗ ਕੀਤੀ ਗਈ | ਇਸ ਮੌਕੇ ਪੰਜਾਬ ਜ਼ੋਨਲ ਚੇਅਰਮੈਨ ਰਾਕੇਸ਼ ਮਹਾਜਨ, ਪੰਜਾਬ ਜ਼ੋਨਲ ਪ੍ਰਧਾਨ ਅਜੈ ਗੁਪਤਾ, ਪੰਜਾਬ ਜ਼ੋਨਲ ਵਾਈਸ ਚੇਅਰਮੈਨ ਅਮਰਜੀਤ ਮਹਾਜਨ, ਸੰਜੀਵ ਮਹਾਜਨ ਸੰਝੂ ਤੇ ਅਮਿਤ ਮਹਾਜਨ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਇਸ ਦੌਰਾਨ ਸਹਿਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਰਾਕੇਸ਼ ਮਹਾਜਨ ਨੂੰ ਉਨ੍ਹਾਂ ਦੇ ਸ਼ਾਨਦਾਰ ਕੰਮ, ਲੀਡਰਸ਼ਿਪ ਤੇ ਸੰਸਥਾ ਪ੍ਰਤੀ ਸਮਰਪਣ ਨੂੰ ਦੇਖਦਿਆਂ ਸਿਟੀ ਪ੍ਰਧਾਨ ਦੇ ਅਹੁਦੇ ਤੋਂ ਉੱਚਾ ਕਰਕੇ ਸਿਟੀ ਚੇਅਰਮੈਨ ਨਿਯੁਕਤ ਕੀਤਾ ਗਿਆ | ਫਾਊਾਡਰ ਸੰਜੂ ਮਹਾਜਨ ਨੇ ਦੱਸਿਆ ਕਿ ਰਾਕੇਸ਼ ਮਹਾਜਨ ਦੇ ਪਿਛਲੇ ਕਾਰਜਕਾਲ ਦੌਰਾਨ ਸੰਸਥਾ ਵਲੋਂ ਕਈ ਸਮਾਜਿਕ ਤੇ ਜਨਹਿਤ ਕਾਰਜ ਕੀਤੇ ਗਏ ਜਿਨ੍ਹਾਂ ਦੀ ਮੈਂਬਰਾਂ ਵਲੋਂ ਭਰਪੂਰ ਸਰਾਹਨਾ ਕੀਤੀ ਗਈ | ਨਵੀਂ ਜ਼ਿੰਮੇਵਾਰੀ ਮਿਲਣ 'ਤੇ ਮੈਂਬਰਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਭਵਿੱਖ ਵਿਚ ਹੋਰ ਉਚਾਈਆਂ ਛੂਹਣ ਦੀ ਉਮੀਦ ਜਤਾਈ | ਇਸ ਦੇ ਨਾਲ ਹੀ ਰੋਹਿਤ ਮਹਾਜਨ ਨੂੰ ਸਿਟੀ ਪ੍ਰਧਾਨ ਨਿਯੁਕਤ ਕੀਤਾ ਗਿਆ | ਨਵ-ਨਿਯੁਕਤ ਸਿਟੀ ਪ੍ਰਧਾਨ ਵਲੋਂ ਆਪਣੀ ਕਾਰਜਕਾਰਨੀ ਦਾ ਐਲਾਨ ਕਰਦੇ ਹੋਏ ਅੰਕਿਤ ਮਹਾਜਨ ਨੂੰ ਸੀਨੀਅਰ ਵਾਈਸ ਪ੍ਰਧਾਨ, ਸੁਮਿਤ ਮਹਾਜਨ, ਵਿਸ਼ਾਲ ਮਹਾਜਨ ਤੇ ਅਭਿਸ਼ੇਕ ਮਹਾਜਨ ਨੂੰ ਜਨਰਲ ਸਕੱਤਰ, ਗੌਰਵ ਮਹਾਜਨ ਨੂੰ ਸਿਟੀ ਵਾਈਸ ਪ੍ਰਧਾਨ ਤੇ ਅਤੀਤ ਮਹਾਜਨ ਨੂੰ ਜ਼ਿਲ੍ਹਾ ਪੀ.ਆਰ.ਓ. ਨਿਯੁਕਤ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਐਡਵੋਕੇਟ ਕੇਤਨ ਮਹਾਜਨ, ਕੈਸ਼ੀਅਰ ਪੰਕਜ ਗੁਪਤਾ, ਵਾਈਸ ਪ੍ਰਧਾਨ ਗੌਰਵ ਮਹਾਜਨ, ਸੁਧੀਰ ਮਹਾਜਨ ਸੁਜਾਨਪੁਰ, ਸਕੱਤਰ ਵਿਕਰਾਂਤ ਮਹਾਜਨ, ਸਕੱਤਰ ਅਮਿਤ ਗੁਪਤਾ, ਸਿਧਾਰਥ ਮਹਾਜਨ, ਧੀਰਜ ਮਹਾਜਨ, ਰਾਹੁਲ ਮਹਾਜਨ, ਅਭਿਸ਼ੇਕ ਮਹਾਜਨ, ਵਿਸ਼ਾਲ ਮਹਾਜਨ ਤੇ ਨਿਤਿਨ ਮਹਾਜਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਭਾਜਪਾ ਦੀਆਂ ਨੀਤੀਗਤ ਨਾਕਾਮੀਆਂ ਦਾ ਬੋਝ ਹਰ ਭਾਰਤੀ 'ਤੇ ਪੈ ਰਿਹਾ- ਅਮਿਤ ਵਿੱਜ ਅਗਲੀ ਖ਼ਬਰ ਏ.ਐਂਡਐਮ. ਇੰਸਟੀਚਿਊਟ ਵਿਖੇ ਹਨੂਮਾਨ ਜੈਅੰਤੀ ਸ਼ਰਧਾ ਨਾਲ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।