31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਡੀਪੂ ਹੋਲਡਰਾਂ ਵਲੋਂ ਈ-ਕੇ.ਵਾਈ.ਸੀ. ਦਾ ਮਿਹਨਤਾਨਾ, ਢੋਆ-ਢੁਆਈ ਦੀ ਕਮਿਸ਼ਨ ਜਾਰੀ ਕਰਨ ਦੀ ਮੰਗ

ਅਜੀਤ ਡੈਸਕ 05-04-2026
ਧਾਰੀਵਾਲ, 4 ਅਪ੍ਰੈਲ (ਸਵਰਨ ਸਿੰਘ)- ਡੀਪੂ ਹੋਲਡਰ ਯੂਨੀਅਨ ਧਾਰੀਵਾਲ ਦੀ ਅਹਿਮ ਮੀਟਿੰਗ ਪ੍ਰਧਾਨ ਦਿਲਬਾਗ ਸਿੰਘ ਸੋਹਲ ਦੀ ਪ੍ਰਧਾਨਗੀ ਹੇਠ ਧਾਰੀਵਾਲ ਵਿਖੇ ਹੋਈ | ਮੀਟਿੰਗ ਦੌਰਾਨ 6 ਅਪ੍ਰੈਲ ਨੂੰ ਸੰਗਰੂਰ ਵਿਖੇ ਹੋਣ ਜਾ ਰਹੀ ਸੂਬਾ ਪਧਰੀ ਰੈਲੀ ਲਈ ਡੀਪੂ ਹੋਲਡਰਾਂ ਨੂੰ ਰੈਲੀ ਵਿਚ ਸ਼ਮੂਲੀਅਤ ਕਰਨ ਲਈ ਲਾਮਬੰਦ ਕੀਤਾ ਗਿਆ | ਇਸ ਮੌਕੇ ਪ੍ਰਧਾਨ ਦਿਲਬਾਗ ਸਿੰਘ ਸੋਹਲ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਵੰਡੇ ਰਾਸ਼ਨ ਦਾ ਢੋਆ-ਢੁਆਈ ਦਾ ਬਕਾਇਆ ਨਹੀਂ ਦਿੱਤਾ ਗਿਆ ਜਦਕਿ ਜਦੋਂ ਕਣਕ ਡੀਪੂ ਹੋਲਡਰਾਂ ਦੀਆਂ ਦੁਕਾਨਾਂ 'ਤੇ ਆਉਂਦੀ ਹੈ ਤਾਂ ਕਣਕ ਨੂੰ ਟਰੱਕਾਂ, ਟਰਾਲੀਆਂ ਵਿਚ ਅਣਲੋਡ ਕਰਨ ਬਦਲੇ 50 ਕਿੱਲੋ ਵਾਲੀ ਪ੍ਰਤੀ ਬੋਰੀ ਦੇ 4 ਜਾਂ 5 ਰੁਪਏ ਮਜ਼ਦੂਰ ਲੈਂਦੇ ਹਨ, ਜੋ ਕਿ ਇਹ ਰਕਮ ਡੀਪੂ ਹੋਲਡਰ ਆਪਣੀ ਜੇਬ ਵਿਚੋਂ ਖਰਚਾ ਕਰਦਾ ਹੈ, ਜਦ ਗੋਦਾਮਾਂ ਵਿਚ ਕਣਕ ਲਿਆਂਦੀ ਜਾਂਦੀ ਹੈ ਤਾਂ ਗੱਡੀ ਅਤੇ ਕਣਕ ਦਾ ਭਾਰ ਤੋਲਣ ਲਈ ਕੰਡੇ 'ਤੇ 200 ਰੁਪਏ ਪ੍ਰਤੀ ਟਰੱਕ ਵਸੂਲ ਕੀਤੇ ਜਾਦੇ ਹਨ | ਡੀਪੂ ਹੋਲਡਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਪਣੀ ਰਸੋਈ ਤਹਿਤ ਜੋ ਰਾਸ਼ਨ ਕਿੱਟਾਂ ਰਾਸ਼ਨ ਕਾਰਡ ਲਾਭਪਾਤਰੀਆਂ ਦੀ ਦਿੱਤੀਆਂ ਜਾਣੀਆਂ ਹਨ | ਉਨ੍ਹਾਂ ਦੀ ਕਮਿਸ਼ਨ ਵੀ ਡੀਪੂ ਹੋਲਡਰਾਂ ਦੀ ਦਿੱਤੀ ਜਾਵੇ ਤੇ ਰਾਸ਼ਨ ਕਾਰਡਾਂ ਦੇ ਕੀਤੇ ਈ-ਕੇ.ਵਾਈ.ਸੀ. ਦਾ ਮਿਹਨਤਾਨਾ ਵੀ ਡੀਪੂ ਹੋਲਡਰਾਂ ਨੂੰ 40 ਰੁਪਏ ਪ੍ਰਤੀ ਕਾਰਡ ਦਿੱਤਾ ਜਾਵੇ | ਇਸ ਮੌਕੇ ਮੱਖਣ ਸਿੰਘ ਪੀਰ ਦੀ ਸੈਨ, ਜਗਮੋਹਣ ਸਿੰਘ ਜਫਰਵਾਲ, ਦਲਬੀਰ ਸਿੰਘ ਕਲਿਆਣਪੁਰ, ਅਰੁਣ ਕੁਮਾਰ, ਬਲਵਿੰਦਰ ਸਿੰਘ ਡਡਵਾਂ ਤੋਂ ਇਲਾਵਾ ਹੋਰ ਡੀਪੂ ਹੋਲਡਰ ਹਾਜ਼ਰ ਸਨ |
ਪਿਛਲੀ ਖ਼ਬਰ ਆਰ.ਆਰ. ਬਾਵਾ ਕਾਲਜ ਵਿਖੇ ਕਾਮਰਸ ਵਿਭਾਗ ਵਲੋਂ ਕਾਮਰਸ ਫੈਸਟ-2026 ਕਰਵਾਇਆ ਅਗਲੀ ਖ਼ਬਰ ਸੁੱਖ ਭੰਡਾਰ ਚਰਚ ਭਿਖਾਰੀਵਾਲ 'ਚ 48 ਦਿਨਾਂ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।