31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਆਰ.ਆਰ. ਬਾਵਾ ਕਾਲਜ ਵਿਖੇ ਕਾਮਰਸ ਵਿਭਾਗ ਵਲੋਂ ਕਾਮਰਸ ਫੈਸਟ-2026 ਕਰਵਾਇਆ

ਅਜੀਤ ਡੈਸਕ 05-04-2026
ਬਟਾਲਾ, 4 ਅਪ੍ਰੈਲ (ਸਤਿੰਦਰ ਸਿੰਘ)- ਆਰ.ਆਰ. ਬਾਵਾ ਡੀ.ਏ.ਵੀ. ਕਾਲਜ ਫਾਰ ਗਰਲਜ਼ ਬਟਾਲਾ ਦੇ ਕਾਮਰਸ ਵਿਭਾਗ ਵਲੋਂ ਕਾਰਜਕਾਰੀ ਪਿ੍ੰਸੀਪਲ ਡਾ. ਮੀਨਾਕਸ਼ੀ ਦੁੱਗਲ ਦੀ ਨਿਰਦੇਸ਼ਾਂ ਅਨੁਸਾਰ ਤੇ ਸ਼੍ਰੀਮਤੀ ਸੁਪ੍ਰੀਆ ਦੁੱਗਲ (ਮੁਖੀ ਪੀ.ਜੀ. ਕਮਰਸ ਵਿਭਾਗ ਦੀ ਯੋਗ ਅਗਵਾਈ ਹੇਠ ਕਾਲਜ ਵਿਖੇ ਕਾਮਰਸ ਫੈਸਟ-2026 ਸਫਲਤਾ ਪੂਰਵਕ ਕਰਵਾਇਆ ਗਿਆ | ਇਸ ਫੈਸਟ ਨੇ ਵਿਦਿਆਰਥਣਾਂ ਨੂੰ ਆਪਣੀ ਪ੍ਰਤਿਭਾ, ਰਚਨਾਤਮਕਤਾ ਤੇ ਵਪਾਰਕ ਸੂਝ-ਬੂਝ ਦਾ ਪ੍ਰਦਰਸ਼ਨ ਕਰਨ ਲਈ ਇਕ ਗਤੀਸ਼ੀਲ ਪਲੇਟਫਾਰਮ ਪ੍ਰਦਾਨ ਕੀਤਾ | ਪ੍ਰੋਗਰਾਮ ਦੀ ਸ਼ੁਰੂਆਤ ਇਕ ਕੁਇਜ਼ ਮੁਕਾਬਲੇ ਨਾਲ ਹੋਈ ਜਿੱਥੇ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਤੇ ਵਪਾਰਕ ਰੁਝਾਨਾਂ ਤੇ ਆਮ ਜਾਗਰੂਕਤਾ ਬਾਰੇ ਆਪਣੀ ਸਮਝ ਦਾ ਪ੍ਰਦਰਸ਼ਨ ਕੀਤਾ | ਇਸ ਮੁਕਾਬਲੇ ਵਿਚ ਚੇਤਨਾ, ਮਨਪ੍ਰੀਤ ਕੌਰ, ਸਹਿਜ ਤੇ ਸਿਮਰਨਪ੍ਰੀਤ ਕੌਰ ਨੇ ਪਹਿਲਾ, ਕੋਮਲ, ਹਰਪ੍ਰੀਤ, ਹਰਸ਼ਦੀਪ, ਜਸਨੂਰ, ਸ਼ਿਵਾਨੀ, ਅਰਚਿਤਾ, ਨੇਹਾ, ਹੁਨਰ, ਸਰਬਪ੍ਰੀਤ ਤੇ ਸੰਦੀਪ ਨੇ ਦੂਜਾ, ਸਮਾਈਲ, ਗੁਰਲੀਨ, ਅਨੁਰੀਤ ਤੇ ਏਕਤਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਬਾਅਦ ਟਰੇਨ ਯੂਅਰ ਬ੍ਰੇਨ ਮੁਕਾਬਲਾ ਹੋਇਆ | ਮੁਕਾਬਲੇ ਵਿਚ ਦੀਕਸ਼ਾ ਨੇ ਪਹਿਲਾ, ਸਨੇਹਦੀਪ ਕੌਰ ਨੇ ਦੂਜਾ ਅਤੇ ਗੁਰਪ੍ਰੀਤ ਕੌਰ ਤੇ ਮਹਿਕ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਫੈਸਟ ਵਿਚ ਐਡ ਮੈਡ ਸ਼ੋਅ ਨੇ ਵਿਦਿਆਰਥਣਾਂ ਦੁਆਰਾ ਪੇਸ਼ ਕੀਤੇ ਗਏ ਨਵੀਨਤਾਕਾਰੀ ਇਸ਼ਤਿਹਾਰਾਂ ਨਾਲ ਸਭ ਨੂੰ ਮੋਹਿਤ ਕਰ ਦਿੱਤਾ | ਇਸ ਮੁਕਾਬਲੇ ਵਿਚ ਕਸ਼ਿਸ਼ ਖੋਸਲਾ, ਮਹਿਕ ਵਰਮਾ ਤੇ ਮਨਦੀਪ ਕੌਰ ਨੇ ਪਹਿਲਾ, ਇਰਮ ਸ਼ਰਮਾ, ਮਾਨਸੀ, ਵੈਦਿਕਾ, ਮੁਸਕਾਨ ਤੇ ਦਿਸ਼ਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਕਾਰਜਕਾਰੀ ਪਿ੍ੰਸੀਪਲ ਡਾ. ਮੀਨਾਕਸ਼ੀ ਦੁੱਗਲ ਨੇ ਕਾਮਰਸ ਵਿਭਾਗ ਦੇ ਯਤਨਾਂ ਦੀ ਸ਼ਾਲਾਘਾ ਕੀਤੀ | ਇਸ ਮੌਕੇ ਡਾ. ਹਰਦੀਪ ਕੌਰ, ਸ਼੍ਰੀਮਤੀ ਰਜਨੀ ਵਿਜ,
ਪਿਛਲੀ ਖ਼ਬਰ ਗੁਰਬਿੰਦਰ ਸਿੰਘ ਕਾਦੀਆਂ ਦੀ ਅਗਵਾਈ 'ਚ ਬਣ ਰਹੇ 10 ਲੱਖ ਦੇ ਮੁਫ਼ਤ ਇਲਾਜ ਵਾਲੇ ਕਾਰਡ ਅਗਲੀ ਖ਼ਬਰ ਡੀਪੂ ਹੋਲਡਰਾਂ ਵਲੋਂ ਈ-ਕੇ.ਵਾਈ.ਸੀ. ਦਾ ਮਿਹਨਤਾਨਾ, ਢੋਆ-ਢੁਆਈ ਦੀ ਕਮਿਸ਼ਨ ਜਾਰੀ ਕਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।