14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ ਵਲੋਂ ਐਡਵਾਂਸਡ ਆਈ.ਟੀ. ਸਕਿੱਲਜ਼ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ <br/>

ਅਜੀਤ ਡੈਸਕ 04-04-2026
ਪਠਾਨਕੋਟ, 3 ਅਪ੍ਰੈਲ (ਸੰਧੂ)- ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ ਵਲੋਂ ਐਡਵਾਂਸਡ ਆਈ.ਟੀ. ਸਕਿੱਲਜ਼ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ | ਕਾਲਜ ਪਿ੍ੰਸਿਪਲ ਡਾ: ਗੁਰਮੀਤ ਕੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੀ | ਉਨ੍ਹਾਂ ਦੇ ਮਾਰਗ ਦਰਸ਼ਨ ਤੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਹਮੇਸ਼ਾਂ ਅੱਗੇ ਵਧਣ ਲਈ ਪ੍ਰੇਰਨਾ ਮਿਲਦੀ ਹੈ | ਇਸ ਮੌਕੇ ਉਨ੍ਹਾਂ ਨੂੰ ਅਕਾਦਮਿਕ ਵਿਕਾਸ ਤੇ ਸਕਿਲ ਡਿਵੈਲਪਮੈਂਟ ਵਿਚ ਯੋਗਦਾਨ ਲਈ ਮੈਂਬਰਸ਼ਿਪ ਸਰਟੀਫਿਕੇਟ ਨਾਲ ਸਨਮਾਨਿਤ ਵੀ ਕੀਤਾ ਗਿਆ | ਪ੍ਰੋਗਰਾਮ ਵਿਚ ਆਈ.ਸੀ.ਟੀ. ਅਕੈਡਮੀ ਦੇ ਸੀਨੀਅਰ ਮੈਨੇਜਰ (ਸਟੇਟ ਹੈੱਡ) ਲਵਤੇਸ਼ ਕੁਮਾਰ ਵੀ ਹਾਜ਼ਰ ਰਹੇ | ਉਨ੍ਹਾਂ ਆਪਣੇ 18 ਸਾਲ ਤੋਂ ਵੱਧ ਦੇ ਤਜਰਬੇ ਦੇ ਆਧਾਰ 'ਤੇ ਵਿਦਿਆਰਥੀਆਂ ਨੂੰ ਕੀਮਤੀ ਜਾਣਕਾਰੀ ਤੇ ਕਰੀਅਰ ਸੰਬੰਧੀ ਮਾਰਗ ਦਰਸ਼ਨ ਪ੍ਰਦਾਨ ਕੀਤਾ | ਟ੍ਰੇਨਿੰਗ ਸੈਸ਼ਨ ਮਿਸ ਨਿਸ਼ਤਾ, ਜੋ ਕਿ ਸਿਕਿਊਨਿਅਸ ਟੈਕਨੋਲੋਜੀਜ਼ ਪ੍ਰਾਈਵੇਟ ਲਿਮਿਟਡ ਵਿਚ ਸਾਇਬਰ ਸਕਿਊਰਿਟੀ ਕਨਸਲਟੈਂਟ ਤੇ ਟ੍ਰੇਨਰ ਹਨ, ਵਲੋਂ ਕਰਵਾਏ ਜਾ ਰਹੇ ਹਨ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਾਇਬਰ ਸਕਿਊਰਿਟੀ ਦੇ ਖੇਤਰ ਵਿਚ ਪ੍ਰੈਕਟੀਕਲ ਗਿਆਨ ਤੇ ਰੀਅਲ ਵਰਲਡ ਐਕਸਪੋਜ਼ਰ ਦਿੱਤਾ | ਪ੍ਰੋਗਰਾਮ ਡਿਪਾਰਟਮੈਂਟ ਦੇ ਮੁਖੀ ਡਾ: ਤਰੁਣ ਮਹਾਜਨ ਦੀ ਅਗਵਾਈ ਅਤੇ ਡਾ: ਪੱਲਵੀ ਦੇ ਕੋਆਰਡੀਨੇਸ਼ਨ ਹੇਠ ਸਮੂਹ ਸਟਾਫ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ |

ਪਿਛਲੀ ਖ਼ਬਰ ਕੁਲਵੰਤ ਸਿੰਘ ਬਾਜਵਾ ਨੇ 75 ਸਾਲ ਦੀ ਉਮਰ 'ਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਾਈਕਲਿੰਗ ਮੁਕਾਬਲਿਆਂ 'ਚ ਸੋਨੇ ਦੇ ਤਗਮੇ ਜਿ... ਅਗਲੀ ਖ਼ਬਰ ਜ਼ਿਲ੍ਹਾ ਵਪਾਰ ਮੰਡਲ ਪਠਾਨਕੋਟ ਨੇ ਸੁਰਿੰਦਰ ਸਿੰਘ ਮਿੰਟੂ ਨੂੰ ਤੀਜੀ ਵਾਰ ਜ਼ਿਲ੍ਹਾ ਪ੍ਰਧਾਨ ਬਣਨ 'ਤੇ ਕੀਤਾ ਸਨਮਾਨਿਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।