25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਠੇਕੇਦਾਰ ਵਲੋਂ ਕਾਨੰੂਨ ਦੀਆਂ ਧੱਜੀਆਂ ਉਡਾਉਂਦੇ ਹੋਏ ਸੜਕ ਦੇ ਬਿਲਕੁਲ ਕਿਨਾਰੇ ਲਗਾਏ ਜਾ ਰਹੇ ਖੰਭੇ

ਅਜੀਤ ਡੈਸਕ 01-04-2026
ਮਾਧੋਪੁਰ, 31 ਮਾਰਚ (ਮਹਿਰਾ)-ਮਾਧੋਪੁਰ ਤੋਂ ਰਾਣੀਪੁਰ ਵਾਇਆ ਥਰਿਅਲ ਚੌਕ ਤੱਕ ਇਕ ਨਵੀਂ ਬਿਜਲੀ ਲਾਈਨ ਵਿਛਾਈ ਜਾ ਰਹੀ ਹੈ | ਨਿੱਜੀ ਠੇਕੇਦਾਰ ਵਲੋਂ ਉਕਤ ਬਿਜਲੀ ਲਾਈਨ ਵਿਛਾਉਣ ਲਈ ਲਗਾਏ ਜਾ ਰਹੇ ਖੰਬਿਆਂ ਨੂੰ ਮਾਧੋਪੁਰ ਤੋਂ ਰਾਣੀਪੁਰ ਤੱਕ ਬਣੀ ਨਵੀਂ ਸੜਕ 'ਤੇ ਟਰੈਕਟਰ ਦੇ ਪਿੱਛੇ ਬੰਨ੍ਹ ਕੇ ਖਿੱਚਿਆ ਜਾ ਰਿਹਾ ਹੈ | ਜਿਸ ਕਾਰਨ ਸੜਕ ਦੇ ਉੱਖੜਨ ਦਾ ਡਰ ਹੈ | ਸਰਕਾਰ ਨੇ ਲੱਖਾਂ ਰੁਪਏ ਖ਼ਰਚ ਕਰਕੇ ਇਹ ਨਵੀਂ ਸੜਕ ਬਣਾਈ ਹੈ, ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਠੇਕੇਦਾਰ ਵਲੋਂ ਕਾਨੂੰਨ ਦੀ ਧੱਜੀਆਂ ਉਡਾਉਂਦੇ ਹੋਏ ਉਕਤ ਖੰਬੇ ਸੜਕ ਦੇ ਬਿਲਕੁਲ ਕਿਨਾਰੇ ਲਗਾਏ ਜਾ ਰਹੇ ਹਨ | ਜਿਸ ਨਾਲ ਹਾਦਸੇ ਹੋਣ ਦਾ ਡਰ ਹੈ | ਇਸ ਸਬੰਧੀ ਐਡਵੋਕੇਟ ਸੰਦੀਪ ਸਮਿਆਲ, ਐਡਵੋਕੇਟ ਅਮਰਜੀਤ ਸਿੰਘ, ਹਿੰਦੂ ਆਗੂ ਸੰਜੀਵ ਸਿੰਘ, ਸਮਾਜ ਸੇਵਕ ਵਿੱਕੀ ਸਲਾਰੀਆ ਅਤੇ ਕੁਲਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਰਾਣੀਪੁਰ ਤੋਂ ਮਾਧੋਪੁਰ ਵੱਲ ਨਵੀਂ ਬਿਜਲੀ ਲਾਈਨ ਵਿਛ ਰਹੀ ਹੈ ਅਤੇ ਉਕਤ ਲਾਈਨ ਲਈ ਲਗਾਏ ਜਾ ਰਹੇ ਖੰਬੇ ਸੜਕ ਦੇ ਬਿਲਕੁਲ ਕਿਨਾਰੇ ਹਨ | ਜਿਸ ਕਾਰਨ ਆਉਣ ਵਾਲੇ ਦਿਨਾਂ ਵਿਚ ਹਾਦਸਾ ਵੀ ਹੋ ਸਕਦਾ ਹੈ | ਜ਼ਿਕਰਯੋਗ ਹੈ ਕਿ ਉਕਤ ਲਗਾਏ ਜਾ ਰਹੇ ਬਿਜਲੀ ਦੇ ਖੰਬਿਆਂ ਨੂੰ ਲੈ ਕੇ ਕੁਝ ਦੁਕਾਨਦਾਰਾਂ ਅਤੇ ਮਕਾਨ ਮਾਲਕਾਂ ਵਲੋਂ ਉਨ੍ਹਾਂ ਦੇ ਘਰਾਂ ਅੱਗੇ ਖੰਬੇ ਲਗਾਉਣ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ |
ਪਿਛਲੀ ਖ਼ਬਰ ਪਿੰਡ ਚੱਕ ਮਾਧੋ ਸਿੰਘ ਵਿਖੇ ਸਰਕਾਰੀ ਰਸਤੇ ਤੇ ਤਲਾਬ 'ਤੇ ਕਬਜ਼ਾ ਕਰਨ ਦੀ ਸ਼ਿਕਾਇਤ 'ਤੇ ਪ੍ਰਸ਼ਾਸਨ ਵਲੋਂ ਨਹੀਂ ਕੀਤੀ ਜਾ... ਅਗਲੀ ਖ਼ਬਰ ਕ੍ਰਿਸ਼ੀ ਵਿਗਿਆਨ ਕੇਂਦਰ ਘੋਹ ਦੀ ਅਨੋਖੀ ਪਹਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।