25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਕ੍ਰਿਸ਼ੀ ਵਿਗਿਆਨ ਕੇਂਦਰ ਘੋਹ ਦੀ ਅਨੋਖੀ ਪਹਿਲ

ਅਜੀਤ ਡੈਸਕ 01-04-2026
ਸ਼ਾਹਪੁਰ ਕੰਢੀ, 31 ਮਾਰਚ (ਰਣਜੀਤ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਘੋਹ ਵਲੋਂ ਇਲਾਕੇ ਦੇ ਲੀਚੀ ਉਤਪਾਦਕਾਂ ਦਾ ਜਥਾ ਸਿਖਲਾਈ ਲੈਣ ਲਈ ਰਾਸ਼ਟਰੀ ਲੀਚੀ ਅਨੁਸੰਧਾਨ ਕੇਂਦਰ ਮੁਜਫਰਪੁਰ ਬਿਹਾਰ ਲਈ ਰਵਾਨਾ ਕੀਤਾ ਹੈ | ਜਿੱਥੇ ਉਹ 2 ਅਪ੍ਰੈਲ ਤੋਂ 5 ਅਪ੍ਰੈਲ ਤੱਕ ਸਿਖਲਾਈ ਪ੍ਰਾਪਤ ਕਰਨਗੇ | ਇਹ ਦੌਰਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਪ੍ਰਸਾਰ ਸਿੱਖਿਆ ਡਾ: ਮੱਖਣ ਸਿੰਘ ਦੀ ਅਗਵਾਈ ਹੇਠ ਰਾਸ਼ਟਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ਦੀ ਵਿੱਤੀ ਸਹਾਇਤਾ ਨਾਲ ਕਰਵਾਇਆ ਜਾ ਰਿਹਾ ਹੈ | ਕੇਂਦਰ ਦੇ ਇੰਚਾਰਜ ਡਾ: ਰਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਪਠਾਨਕੋਟ ਜ਼ਿਲ੍ਹੇ ਦਾ ਜਲਵਾਯੂ ਲੀਚੀ ਦੀ ਪੈਦਾਵਾਰ ਦੇ ਅਨੂਕੂਲ ਹੈ | ਲੀਚੀ ਉਤਪਾਦਕਾਂ ਦੀ ਮੰਗ 'ਤੇ ਇਹ ਪ੍ਰੋਗਰਾਮ ਉਲੀਕੇ ਗਏ ਹਨ | ਇਹ ਵਰਨਣਯੋਗ ਹੈ ਕਿ ਪਹਿਲੀ ਵਾਰ ਜ਼ਿਲ੍ਹੇ ਦੀ ਲੀਚੀ ਉਤਪਾਦਕ ਆਧੁਨਿਕ ਸਿਖਲਾਈ ਪ੍ਰਾਪਤ ਕਰਨ ਲਈ ਮੁਜਫਰਪੁਰ ਜਾ ਰਹੇ ਹਨ | ਇਸ ਦੌਰੇ ਵਿਚ ਇਲਾਕੇ ਦੇ 24 ਲੀਚੀ ਉਤਪਾਦਕ ਲਾਭ ਪ੍ਰਾਪਤ ਕਰਨਗੇ | ਇਸ ਮੌਕੇ ਫਲ ਵਿਗਿਆਨ ਦੇ ਮੋਹਿਤ ਅੰਤਿਲ, ਡਾ: ਵਿਨੇ ਪਠਾਨੀਆ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਠੇਕੇਦਾਰ ਵਲੋਂ ਕਾਨੰੂਨ ਦੀਆਂ ਧੱਜੀਆਂ ਉਡਾਉਂਦੇ ਹੋਏ ਸੜਕ ਦੇ ਬਿਲਕੁਲ ਕਿਨਾਰੇ ਲਗਾਏ ਜਾ ਰਹੇ ਖੰਭੇ ਅਗਲੀ ਖ਼ਬਰ ਦੀ ਇੰਡੀਅਨ ਹੈਰੀਟੇਜ ਸਕੂਲ 'ਚ ਸਾਲਾਨਾ ਨਤੀਜਾ ਤੇ ਇਨਾਮ ਵੰਡ ਸਮਾਗਮ ਧੂਮਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।