25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਪਿੰਡ ਚੱਕ ਮਾਧੋ ਸਿੰਘ ਵਿਖੇ ਸਰਕਾਰੀ ਰਸਤੇ ਤੇ ਤਲਾਬ 'ਤੇ ਕਬਜ਼ਾ ਕਰਨ ਦੀ ਸ਼ਿਕਾਇਤ 'ਤੇ ਪ੍ਰਸ਼ਾਸਨ ਵਲੋਂ ਨਹੀਂ ਕੀਤੀ ਜਾ ਰਹੀ ਕੋਈ ਕਾਰਵਾਈ-ਕਿਸਾਨ ਬਲਵੀਰ ਸਿੰਘ

ਅਜੀਤ ਡੈਸਕ 01-04-2026
ਮਾਧੋਪੁਰ 31 ਮਾਰਚ (ਮਹਿਰਾ)-ਜ਼ਿਲ੍ਹਾ ਪਠਾਨਕੋਟ ਦੇ ਪਿੰਡ ਚੱਕ ਮਾਧੋ ਸਿੰਘ ਵਿਖੇ ਇਕ ਵਿਅਕਤੀ ਵਲੋਂ ਸਰਕਾਰੀ ਰਸਤੇ ਤੇ ਤਲਾਬ 'ਤੇ ਕਬਜ਼ਾ ਕਰਨ ਦੀ ਸ਼ਿਕਾਇਤ 'ਤੇ ਪ੍ਰਸ਼ਾਸਨ ਵਲੋਂ ਕਈ ਮਹੀਨੇ ਬੀਤਣ ਪਿੱਛੋਂ ਵੀ ਹੁਣ ਤੱਕ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ | ਉਕਤ ਗੱਲਾਂ ਦੀ ਜਾਣਕਾਰੀ ਬਲਬੀਰ ਸਿੰਘ ਪੁੱਤਰ ਛੱਜੂ ਰਾਮ ਵਾਸੀ ਪਿੰਡ ਥਰਿਆਲ ਡਾਕਖ਼ਾਨਾ ਮਾਧੋਪੁਰ ਜ਼ਿਲ੍ਹਾ ਪਠਾਨਕੋਟ ਨੇ ਦਿੱਤੀ | ਬਲਵੀਰ ਸਿੰਘ ਨੇ ਪਿੰਡ ਚੱਕ ਮਾਧੋ ਸਿੰਘ ਦੇ ਰਹਿਣ ਵਾਲੇ ਵਿਅਕਤੀ 'ਤੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਉਕਤ ਵਿਅਕਤੀ ਵਲੋਂ ਸਰਕਾਰੀ ਰਸਤੇ ਅਤੇ ਤਲਾਬ 'ਤੇ ਕਬਜ਼ਾ ਕੀਤਾ ਹੋਇਆ ਹੈ ਤੇ ਮੇਰੀ ਜ਼ਮੀਨ ਨੂੰ ਵੀ ਇਹ ਹੀ ਰਸਤਾ ਲੱਗਦਾ ਹੈ ਤੇ ਮੇਰੇ ਵਲੋਂ ਜਦੋਂ ਵੀ ਟਰੈਕਟਰ ਟਰਾਲੀ, ਕੰਬਾਇਨ ਜਾਂ ਫ਼ਸਲ ਨੂੰ ਲਿਆਉਣ ਲਈ ਉਕਤ ਰਸਤੇ ਤੋਂ ਲੰਘਿਆ ਜਾਂਦਾ ਹੈ, ਤਾਂ ਉਕਤ ਵਿਅਕਤੀ ਮੈਨੂੰ ਬਹੁਤ ਹੀ ਤੰਗ ਪੇ੍ਰਸ਼ਾਨ ਕਰਦਾ ਹੈ | ਮੇਰੀ ਜ਼ਮੀਨ ਦੇ ਨਾਲ ਲੱਗਦੇ ਸਰਕਾਰੀ ਰਸਤੇ 'ਤੇ ਕਬਜ਼ਾ ਕਰਕੇ ਬੈਠਾ ਹੋਇਆ ਹੈ, ਜੋ ਕਿ ਬਿਲਕੁਲ ਗੈਰ ਕਾਨੂੰਨੀ ਹੈ | ਮੇਰੇ ਵਲੋਂ ਉਕਤ ਹੋਏ ਕਬਜ਼ੇ ਸਬੰਧੀ ਪ੍ਰਸ਼ਾਸਨ ਨੂੰ ਕਈ ਵਾਰ ਜਾਣੂ ਵੀ ਲਿਖਤੀ ਤੌਰ 'ਤੇ ਕਰਵਾਇਆ ਜਾ ਚੁੱਕਿਆ ਹੈ | ਪਰ ਇੰਨ੍ਹਾ ਲੰਮਾ ਸਮਾਂ ਬੀਤਣ ਤੋਂ ਬਾਅਦ ਵੀ ਪ੍ਰਸ਼ਾਸਨ ਵਲੋਂ ਉਕਤ ਵਿਅਕਤੀ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ | ਇਸ ਖ਼ਬਰ ਦੇ ਮਾਧਿਅਮ ਰਾਹੀਂ ਮੈਂ ਡਿਪਟੀ ਕਮਿਸ਼ਨਰ ਪਠਾਨਕੋਟ ਤੋਂ ਮੰਗ ਕਰਦਾ ਹਾਂ ਕਿ ਉਕਤ ਜ਼ਮੀਨ 'ਤੇ ਕੀਤੇ ਕਬਜ਼ੇ ਵਾਲੀ ਜਗ੍ਹਾ ਦੀ ਨਿਸ਼ਾਨਦੇਹੀ ਕਰਵਾਈ ਜਾਵੇ ਤੇ ਸਰਕਾਰੀ ਜਗ੍ਹਾ 'ਤੇ ਕੀਤੇ ਕਬਜ਼ੇ ਨੂੰ ਉਕਤ ਵਿਅਕਤੀ ਤੋਂ ਛਡਵਾਇਆ ਜਾਵੇ ਤਾਂ ਜੋ ਨਾਲ
ਪਿਛਲੀ ਖ਼ਬਰ ਚਾਰ ਲੇਬਰ ਕੋਡ ਰੱਦ ਕਰਨ ਦੀ ਮੰਗ, ਟਰੇਡ ਯੂਨੀਅਨਾਂ ਵਲੋਂ 3 ਅਪ੍ਰੈਲ ਨੂੰ ਰੈਲੀ ਦਾ ਐਲਾਨ ਅਗਲੀ ਖ਼ਬਰ ਠੇਕੇਦਾਰ ਵਲੋਂ ਕਾਨੰੂਨ ਦੀਆਂ ਧੱਜੀਆਂ ਉਡਾਉਂਦੇ ਹੋਏ ਸੜਕ ਦੇ ਬਿਲਕੁਲ ਕਿਨਾਰੇ ਲਗਾਏ ਜਾ ਰਹੇ ਖੰਭੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।